ਗੈਜੇਟ ਡੈਸਕ- ਵਟਸਐਪ ਜਲਦੀ ਹੀ ਭਾਰਤ 'ਚ ਆਪਣੇ ਬਿੱਲ ਪੇਮੈਂਟ ਫੀਚਰ ਨੂੰ ਲਾਂਚ ਕਰ ਸਕਦਾ ਹੈ। ਇਕ ਰਿਪੋਰਟ ਮੁਤਾਬਕ, APK ਟਿਅਰਡਾਊਨ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ, WhatsApp Beta ਵਰਜ਼ਨ 2.25.3.15 'ਚ ਨਵੇਂ ਬਿੱਲ ਭੁਗਤਾਨ ਆਪਸ਼ਨਾਂ ਦੇ ਸੰਕੇਤ ਮਿਲੇ ਹਨ, ਜਿਸ ਤੋਂ ਇਹ ਸਾਫ ਹੈ ਕਿ ਮੈਟਾ ਆਪਣੀਆਂ ਫਾਈਨੈਂਸ਼ੀਅਲ ਸੇਵਾਵਾਂ ਦਾ ਵਿਸਤਾਰ ਕਰਨ ਦੀ ਤਿਆਰੀ ਕਰ ਰਿਹਾ ਹੈ।
WhatsApp 'ਚ ਪਹਿਲਾਂ ਤੋਂ ਮੌਜੂਦ ਪੇਮੈਂਟ ਸਰਵਿਸ
ਫਿਲਹਾਲ ਭਾਰਤ 'ਚ ਵਟਸਐਪ ਯੂਜ਼ਰਜ਼ UPI (Unified Payments Interface) ਰਾਹੀਂ ਆਪਣੇ ਕਾਨਟੈਕਟਸ ਨੂੰ ਪੈਸੇ ਭੇਜ ਸਕਦੇ ਹਨ ਅਤੇ ਬਿਜ਼ਨੈੱਸ ਪੇਮੈਂਟ ਕਰ ਸਕਦੇ ਹਨ ਪਰ ਹੁਣ ਕੰਪਨੀ ਇਕ ਨਵੇਂ ਬਿੱਲ ਪੇਮੈਂਟ ਫੀਚਰ 'ਤੇ ਕੰਮ ਕਰ ਰਹੀ ਹੈ, ਜਿਸ ਨਾਲ ਯੂਜ਼ਰਜ਼ ਸਿੱਧਾ ਐਪ ਤੋਂ ਹੀ ਆਪਣੇ ਜ਼ਰੂਰੀ ਬਿੱਲਾਂ ਦਾ ਭੁਗਤਾਨ ਕਰ ਸਕਣਗੇ।
ਇਹ ਵੀ ਪੜ੍ਹੋ- ਸਰਕਾਰੀ ਮੁਲਾਜ਼ਮ ਭੁੱਲ ਕੇ ਨਾ ਕਰਨ ਇਨ੍ਹਾਂ Apps ਦੀ ਵਰਤੋਂ, ਸਰਕਾਰ ਨੇ ਲਗਾਈ ਪਾਬੰਦੀ
ਕਿਹੜੇ ਬਿੱਲਾਂ ਦਾ ਕਰ ਸਕੋਗੇ ਭੁਗਤਾਨ ?
WhatsApp Beta ਵਰਜ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ, ਇਸ ਨਵੇਂ ਫੀਚਰ ਤਹਿਤ ਇਨ੍ਹਾਂ ਕੈਟਾਗਰੀ ਦੇ ਬਿੱਲ ਭੁਗਤਾਨ ਸੰਭਵ ਹੋਣਗੇ।
- ਬਿਜਲੀ ਬਿੱਲ
- ਮੋਬਾਇਲ ਪ੍ਰੀਪੇਡ ਰਿਚਾਰਜ
- ਐੱਲ.ਪੀ.ਜੀ. ਗੈਸ ਭੁਗਤਾਨ
- ਪਾਣੀ ਦਾ ਬਿੱਲ
- ਲੈਂਡਲਾਈਨ ਪੋਸਟਪੇਡ ਬਿੱਲ
- ਕਿਰਾਇਆ ਭੁਗਤਾਨ
ਇਹ ਵੀ ਪੜ੍ਹੋ- Jio, Airtel ਤੇ Vi ਦਾ ਗਾਹਕਾਂ ਨੂੰ ਤੋਹਫਾ, ਲਾਂਚ ਕੀਤੇ ਸਸਤੇ ਰਿਚਾਰਜ ਪਲਾਨ
ਭਾਰਤ 'ਚ ਡਿਜੀਟਲ ਪੇਮੈਂਟਸ ਨੂੰ ਉਤਸ਼ਾਹ
ਭਾਰਤ 'ਚ ਵਟਸਐਪ ਦੇ 40 ਕਰੋੜ ਤੋਂ ਵੱਧ ਯੂਜ਼ਰਜ਼ ਹਨ, ਜੋ ਇਸਨੂੰ ਪਲੇਟਫਾਰਮ ਦਾ ਸਭ ਤੋਂ ਵੱਡਾ ਬਾਜ਼ਾਰ ਬਣਾਉਂਦੇ ਹਨ। WhatsApp Pay ਪਹਿਲਾਂ ਤੋਂ ਹੀ UPI ਟ੍ਰਾਂਜੈਕਸ਼ਨ ਦੀ ਸਹੂਲਤ ਦਿੰਦਾ ਹੈ ਅਤੇ ਹੁਣ ਇਹ ਨਵਾਂ ਫੀਚਰ ਇਸਨੂੰ PhonePe, Google Pay ਅਤੇ Paytm ਵਰਗੀਆਂ ਸੇਵਾਵਾਂ ਦਾ ਸਿੱਧਾ ਮੁਕਾਬਲੇਬਾਜ਼ ਬਣਾ ਸਕਦਾ ਹੈ।
ਹਾਲਾਂਕਿ, ਅਜੇ ਤਕ ਮੈਟਾ ਜਾਂ ਵਟਸਐਪ ਵੱਲੋਂ ਇਸ ਫੀਚਰ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਬੀਟਾ ਵਰਜ਼ਨ 'ਚ ਕੋਡ ਮਿਲਣ ਤੋਂ ਇਹ ਸਾਫ ਹੈ ਕਿ ਜਲਦੀ ਹੀ ਇਸ ਫੀਚਰ ਦੀ ਟੈਸਟਿੰਗ ਸ਼ੁਰੂ ਹੋ ਸਕਦੀ ਹੈ ਅਤੇ ਇਸਨੂੰ ਅਪਡੇਟ ਰਾਹੀਂ ਰੋਲਆਊਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਗਾਹਕਾਂ ਦੀਆਂ ਲੱਗਣਗੀਆਂ ਮੌਜਾਂ, ਇਸ ਫੋਨ ਨਾਲ ਫ੍ਰੀ ਮਿਲੇਗਾ YouTube Premium ਦਾ ਸਬਸਕ੍ਰਿਪਸ਼ਨ
BSNL ਨੇ ਵਧਾਈਆਂ Jio ਤੇ Airtel ਦੀਆਂ ਮੁਸ਼ਕਲਾਂ! 5G ਲਿਆਉਣ ਦੀ ਕਰ ਰਿਹਾ ਤਿਆਰੀ
NEXT STORY