ਇੰਟਰਨੈਸ਼ਨਲ ਡੈਸਕ : ਬੰਗਲਾਦੇਸ਼ ਵਿੱਚ ਚੱਲ ਰਹੀ ਅਸ਼ਾਂਤੀ ਅਤੇ ਹਿੰਸਾ ਵਿਚਕਾਰ ਬੇਦਖਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਵਾਮੀ ਲੀਗ ਪਾਰਟੀ ਦੇ ਸਮਰਥਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿਚ ਉਸ ਵਿਰੁੱਧ ਸ਼ੁਰੂ ਕੀਤਾ ਗਿਆ ਅੰਦੋਲਨ ਦਰਅਸਲ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਲਈ ਹੈ। ਮੁਹੰਮਦ ਯੂਨਸ ਨੇ ਮੈਨੂੰ ਅਤੇ ਮੇਰੀ ਭੈਣ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਸ਼ੇਖ ਹਸੀਨਾ ਨੇ ਫੇਸਬੁੱਕ ਲਾਈਵ ਰਾਹੀਂ ਪਾਰਟੀ ਦੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਇਨ੍ਹਾਂ ਹਮਲਿਆਂ ਦੇ ਬਾਵਜੂਦ ਅੱਲ੍ਹਾ ਨੇ ਮੈਨੂੰ ਜ਼ਿੰਦਾ ਰੱਖਿਆ ਹੈ ਤਾਂ ਕੁਝ ਕੰਮ ਜ਼ਰੂਰ ਕਰਨਾ ਬਾਕੀ ਹੋਵੇਗਾ। ਜੇ ਅਜਿਹਾ ਨਾ ਹੁੰਦਾ ਤਾਂ ਮੈਂ ਮੌਤ ਨੂੰ ਏਨੀ ਵਾਰ ਕਿਵੇਂ ਹਰਾ ਸਕਦੀ ਸੀ?
ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਮੁੜ ਭੜਕੀ ਹਿੰਸਾ; ਸ਼ੇਖ ਮੁਜੀਬੁਰ ਰਹਿਮਾਨ ਦਾ ਘਰ ਫੂਕ'ਤਾ, ਕਈ ਸ਼ਹਿਰਾਂ 'ਚ ਹਿੰਸਕ ਝੜਪਾਂ
ਸ਼ੇਖ ਹਸੀਨਾ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਉਸਦੇ ਖਿਲਾਫ ਸ਼ੁਰੂ ਹੋਇਆ ਅੰਦੋਲਨ ਅਸਲ ਵਿੱਚ ਉਸਦੇ ਕਤਲ ਦੀ ਇਕ ਸਾਜ਼ਿਸ਼ ਹੈ। ਮੁਹੰਮਦ ਯੂਨਸ ਨੇ ਮੈਨੂੰ ਅਤੇ ਮੇਰੀ ਭੈਣ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਆਪਣੇ ਸੰਬੋਧਨ 'ਚ ਉਨ੍ਹਾਂ ਦੀ ਰਿਹਾਇਸ਼ 'ਤੇ ਹੋਏ ਹਮਲੇ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਘਰ ਨੂੰ ਅੱਗ ਕਿਉਂ ਲਗਾਈ ਗਈ? ਮੈਂ ਬੰਗਲਾਦੇਸ਼ ਦੇ ਲੋਕਾਂ ਤੋਂ ਇਨਸਾਫ ਦੀ ਮੰਗ ਕਰਦੀ ਹਾਂ। ਕੀ ਮੈਂ ਆਪਣੇ ਦੇਸ਼ ਲਈ ਕੁਝ ਨਹੀਂ ਕੀਤਾ? ਤਾਂ ਇੰਨੀ ਬੇਇੱਜ਼ਤੀ ਕਿਉਂ? ਇਸ ਹਮਲੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਹਸੀਨਾ ਨੇ ਕਿਹਾ ਕਿ ਮੇਰੇ ਅਤੇ ਮੇਰੀ ਭੈਣ ਦੀਆਂ ਯਾਦਾਂ ਹੁਣ ਮਿਟ ਗਈਆਂ ਹਨ। ਘਰ ਸਾੜਿਆ ਜਾ ਸਕਦਾ ਹੈ ਪਰ ਇਤਿਹਾਸ ਨੂੰ ਮਿਟਾਇਆ ਨਹੀਂ ਜਾ ਸਕਦਾ।
ਦੱਸਣਯੋਗ ਹੈ ਕਿ ਬੰਗਲਾਦੇਸ਼ ਵਿੱਚ ਬੁੱਧਵਾਰ ਅੱਧੀ ਰਾਤ ਨੂੰ ਜ਼ਬਰਦਸਤ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਨੇ ਸੰਸਥਾਪਕ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਧਨਮੰਡੂ-32 ਸਥਿਤ ਨਿਵਾਸ ਨੂੰ ਅੱਗ ਲਗਾ ਦਿੱਤੀ ਸੀ। ਉਨ੍ਹਾਂ ਦਾ ਘਰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ।
ਇਹ ਵੀ ਪੜ੍ਹੋ : ਚਾਰਧਾਮ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖਬਰੀ, ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ
ਬੰਗਲਾਦੇਸ਼ ਦਾ ਇਤਿਹਾਸ ਬੁਲਡੋਜ਼ਰ ਨਾਲ ਨਹੀਂ ਮਿਟੇਗਾ
ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਕੋਲ ਹਾਲੇ ਵੀ ਏਨੀ ਤਾਕਤ ਨਹੀਂ ਹੈ ਕਿ ਉਹ ਕੌਮੀ ਝੰਡੇ, ਸੰਵਿਧਾਨ ਅਤੇ ਉਸ ਆਜ਼ਾਦੀ ਨੂੰ ਬੁਲਡੋਜ਼ਰ ਨਾਲ ਨਸ਼ਟ ਕਰ ਸਕਣ, ਜਿਸ ਨੂੰ ਅਸੀਂ ਲੱਖਾਂ ਸ਼ਹੀਦਾਂ ਦੇ ਜੀਵਨ ਦੀ ਕੀਮਤ 'ਤੇ ਹਾਸਲ ਕੀਤਾ ਹੈ। ਉਹ ਘਰ ਢਾਹ ਸਕਦੇ ਹਨ, ਪਰ ਇਤਿਹਾਸ ਨਹੀਂ। ਉਨ੍ਹਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਤਿਹਾਸ ਆਪਣਾ ਬਦਲਾ ਲੈਂਦਾ ਹੈ। ਬੁਲਡੋਜ਼ਰ ਇਤਿਹਾਸ ਨੂੰ ਨਹੀਂ ਮਿਟਾਉਂਦੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੰਗਲਾਦੇਸ਼ 'ਚ ਮੁੜ ਭੜਕੀ ਹਿੰਸਾ; ਸ਼ੇਖ ਮੁਜੀਬੁਰ ਰਹਿਮਾਨ ਦਾ ਘਰ ਫੂਕ'ਤਾ, ਕਈ ਸ਼ਹਿਰਾਂ 'ਚ ਹਿੰਸਕ ਝੜਪਾਂ
NEXT STORY