ਅੰਕਾਰਾ (ਵਾਰਤਾ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਤੁਰਕੀ ਹਮਰੁਤਬਾ ਰੇਸੇਪ ਤਇਪ ਏਰਦੋਗਨ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ 'ਤੇ ਕੋਈ ਇਤਰਾਜ਼ ਨਹੀਂ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰੂਸ ਅਤੇ ਤੁਰਕੀ ਦੇ ਨੇਤਾਵਾਂ ਵਿਚਾਲੇ ਟੈਲੀਫੋਨ 'ਤੇ ਗੱਲਬਾਤ 6 ਮਾਰਚ ਨੂੰ ਹੋਈ ਸੀ।
ਇਹ ਵੀ ਪੜ੍ਹੋ: ਬਰਾਕ ਓਬਾਮਾ ਕੋਰੋਨਾ ਵਾਇਰਸ ਨਾਲ ਸੰਕਰਮਿਤ, PM ਮੋਦੀ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ
ਕਾਵੁਸੋਗਲੂ ਨੇ ਇਕ ਨਿਊਜ਼ ਕਾਨਫਰੰਸ ਵਿਚ ਕਿਹਾ, 'ਅਸੀਂ (ਰੂਸ ਅਤੇ ਯੂਕ੍ਰੇਨ ਦੇ) ਨੇਤਾਵਾਂ ਦੀ ਮੀਟਿੰਗ ਦਾ ਆਯੋਜਨ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਵੀ ਅਸੀਂ ਅਜਿਹੇ ਯਤਨ ਕੀਤੇ ਸਨ। ਸਿਧਾਂਤਕ ਤੌਰ 'ਤੇ ਪੁਤਿਨ ਨੇ ਸਾਡੇ ਰਾਸ਼ਟਰਪਤੀ ਨਾਲ ਟੈਲੀਫੋਨ 'ਤੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਮੀਟਿੰਗ 'ਤੇ ਕੋਈ ਇਤਰਾਜ਼ ਨਹੀਂ ਹੈ। ਯੂਕ੍ਰੇਨੀ ਪੱਖ ਤਿਆਰ ਹੈ। ਬੇਲਾਰੂਸ ਵਿਚ ਪਾਰਟੀਆਂ ਵਿਚਕਾਰ ਤਕਨੀਕੀ ਗੱਲਬਾਤ ਚੱਲ ਰਹੀ ਹੈ।' ਕਾਵੁਸੋਗਲੂ ਨੇ ਇਹ ਵੀ ਕਿਹਾ ਕਿ ਹੋਰ ਚੈਨਲਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਤੁਰਕੀ ਸਮਰਥਨ ਕਰਦਾ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਭਾਰਤੀ ਵਿਦਿਆਰਥੀਆਂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚੀਨ 'ਚ ਕੈਮੀਕਲ ਪਲਾਂਟ 'ਚ ਲੱਗੀ ਅੱਗ, ਸੱਤ ਲੋਕਾਂ ਦੀ ਮੌਤ
NEXT STORY