ਲੰਡਨ-ਕੇਂਦਰ ਸਰਕਾਰ ਵੱਲੋਂ ਕਰਾਰ ਜਵਾਬ ਦਿੱਤੇ ਜਾਣ ਤੋਂ ਬਾਅਦ ਆਖਿਰਕਾਰ ਬ੍ਰਿਟਿਸ਼ ਸਰਕਾਰ ਨੂੰ ਝੁਕਣਾ ਪਿਆ ਹੈ। ਬ੍ਰਿਟੇਨ ਨੇ ਨਰਮ ਰਵੱਈਏ ਆਪਣਾਉਂਦੇ ਹੋਏ ਇਕਾਂਤਵਾਸ ਨਿਯਮਾਂ 'ਚ ਬਦਲਾਅ ਕੀਤਾ ਹੈ। ਬ੍ਰਿਟੇਨ ਨੇ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਭਾਰਤੀਆਂ ਲਈ 11 ਅਕਤੂਬਰ ਤੋਂ ਇਕਾਂਤਵਾਸ ਦੇ ਨਿਯਮਾਂ ਨੂੰ ਹਟਾ ਦਿੱਤਾ ਹੈ ਭਾਰਤ 'ਚ ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਬ੍ਰਿਟੇਨ ਨੇ ਭਾਰਤੀ ਯਾਤਰੀਆਂ ਨੂੰ ਛੋਟ ਦੇਣ ਦਾ ਫੈਸਲਾ ਕੀਤਾ ਹੈ ਜੋ ਕੋਵਿਸ਼ੀਲਡ ਜਾਂ ਕਿਸੇ ਹੋਰ ਬ੍ਰਿਟਿਸ਼ ਸਰਕਾਰ ਵੱਲ਼ੋਂ ਮਨਜ਼ੂਰ ਵੈਕਸੀਨ ਰਾਹੀਂ ਫੁਲੀ-ਵੈਕਸੀਨਿਟੇਡ ਹਨ। ਅਜਿਹੇ ਭਾਰਤੀ ਯਾਤਰੀਆਂ ਨੂੰ 11 ਅਕਤੂਬਰ ਤੋਂ ਬ੍ਰਿਟੇਨ 'ਚ ਦਾਖਲ ਹੋਣ 'ਤੇ ਇਕਾਂਤਵਾਸ ਤੋਂ ਛੋਟ ਦਿੱਤੀ ਜਾਵੇਗੀ। ਐਲੇਕਸ ਐਲਿਸ ਨੇ ਕਿਹਾ ਕਿ ਪਿਛਲੇ ਮਹੀਨੇ ਤੋਂ ਭਾਰਤ ਸਰਕਾਰ ਵੱਲ਼ੋਂ ਕੀਤੇ ਗਏ ਨੇੜਲੇ ਸਹਿਯੋਗ ਲਈ ਉਸ ਦਾ ਧੰਨਵਾਦ।
ਦਰਅਸਲ, ਬ੍ਰਿਟੇਨ ਨੇ ਕੋਵਿਡ ਮਾਮਲਿਆਂ ਤਹਿਤ ਅਜੇ ਤੱਕ ਫੁਲੀ ਵੈਕਸੀਨਿਟੇਡ ਭਾਰਤੀਆਂ ਨੂੰ 10 ਦਿਨਾਂ ਤੱਕ ਇਕਾਂਤਵਾਸ 'ਚ ਰਹਿਣਾ ਸੀ। ਅਜਿਹਾ ਇਸ ਲਈ ਕਿਉਂਕਿ ਭਾਰਤ ਦੇ ਕੋਵਿਡ-19 ਵੈਕਸੀਨ ਸਰਟੀਫਿਕੇਸ਼ਨ ਨੂੰ ਲੈ ਕੇ ਬ੍ਰਿਟੇਨ ਨੂੰ ਕੁਝ ਇਤਰਾਜ਼ ਰਿਹਾ। ਬ੍ਰਿਟਿਸ਼ ਸਰਕਾਰ ਨੇ ਪਹਿਲਾਂ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਦੀ ਕੋਵਿਸ਼ੀਲਡ ਵੈਕਸੀਨ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਭਾਰਤ ਦੇ ਸਖਤ ਰਵੱਈਏ ਤੋਂ ਬਾਅਦ ਇਸ ਨੇ 22 ਸਤੰਬਰ ਨੂੰ ਆਪਣੇ ਦਿਸ਼ਾ-ਨਿਰਦੇਸ਼ 'ਚ ਬਦਲਾਅ ਕੀਤਾ ਅਤੇ ਵੈਕਸੀਨ ਨੂੰ ਸ਼ਾਮਲ ਕੀਤਾ ਗਿਆ।
ਇਹ ਵੀ ਪੜ੍ਹੋ : ਜਾਪਾਨ : ਟੋਕੀਓ 'ਚ 6.1 ਦੀ ਤੀਬਰਤਾ ਨਾਲ ਆਇਆ ਭੂਚਾਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਫਾਈਜ਼ਰ ਨੇ ਅਮਰੀਕਾ ਤੋਂ 5 ਤੋਂ 11 ਸਾਲ ਦੇ ਬੱਚਿਆਂ ਨੂੰ ਕੋਵਿਡ-19 ਟੀਕਾ ਲਾਉਣ ਦੀ ਮੰਗੀ ਇਜ਼ਾਜਤ
NEXT STORY