ਵਾਸ਼ਿੰਗਟਨ-ਫਾਈਜ਼ਰ ਕੰਪਨੀ ਨੇ ਵੀਰਵਾਰ ਨੂੰ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ 5 ਤੋਂ 11 ਸਾਲ ਦੇ ਬੱਚਿਆਂ ਨੂੰ ਕੰਪਨੀ ਦਾ ਕੋਵਿਡ-19 ਟੀਕਾ ਲਾਉਣ ਦੀ ਇਜਾਜ਼ਤ ਦੇਣ। ਜੇਕਰ ਅਮਰੀਕੀ ਰੈਗੂਲੇਟਰ ਤੋਂ ਇਸ ਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਟੀਕਾਕਰਨ ਕੁਝ ਹੀ ਹਫ਼ਤੇ 'ਚ ਸ਼ੁਰੂ ਹੋ ਸਕਦਾ ਹੈ। ਤਮਾਮ ਮਾਤਾ-ਪਿਤਾ ਅਤੇ ਬਾਲ ਗੋਰ ਮਾਹਿਰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।
ਇਹ ਵੀ ਪੜ੍ਹੋ : UK : ਮਾਨਸਿਕ ਬਿਮਾਰੀਆਂ ਵਾਲੇ ਲੋਕਾਂ ਦੀ ਸਹਾਇਤਾ ਲਈ ਮਨੋਵਿਗਿਆਨੀਆਂ ਦੀ ਘਾਟ
ਫਿਲਹਾਲ ਫਾਈਜ਼ਰ ਅਤੇ ਉਸ ਦੀ ਜਰਮਨ ਸਹਿਯੋਗੀ ਬਾਇਓਨਟੈੱਕ ਦਾ ਟੀਕਾ 12 ਸਾਲ ਤੋਂ ਜ਼ਿਆਦਾ ਉਮਰ ਵਰਗੇ ਦੇ ਬੱਚਿਆਂ ਅਤੇ ਬਾਲਗਾਂ ਨੂੰ ਲਾਇਆ ਜਾ ਰਿਹਾ ਹੈ। ਕਦੇ-ਕਦੇ ਬੱਚਿਆਂ ਨਾ ਸਿਰਫ ਗੰਭੀਰ ਰੂਪ ਨਾਲ ਬੀਮਾਰ ਹੋ ਸਕਦੇ ਹਨ ਸਗੋਂ ਘੱਟ ਟੀਕਾਕਰਨ ਵਾਲੇ ਖੇਤਰਾਂ 'ਚ ਕੋਰੋਾ ਵਾਇਰਸ ਇਨਫੈਕਸ਼ਨ ਦੇ ਖਤਰੇ ਦਰਮਿਆਨ ਉਨ੍ਹਾਂ ਨੂੰ ਸਕੂਲ ਭੇਜਣਾ ਵੀ ਖਤਰਨਾਕ ਹੈ।
ਇਹ ਵੀ ਪੜ੍ਹੋ : ਜਾਪਾਨ : ਟੋਕੀਓ 'ਚ 6.1 ਦੀ ਤੀਬਰਤਾ ਨਾਲ ਆਇਆ ਭੂਚਾਲ
ਫਾਈਜ਼ਰ ਨੇ ਟਵੀਟ ਕੀਤਾ ਕਿ ਉਸ ਨੇ ਆਖਰਕਾਰ ਟੀਕੇ ਦੀ ਮਨਜ਼ੂਰੀ ਲਈ ਅਮਰੀਕਾ ਦੇ 'ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਐੱਫ.ਡੀ.ਏ.) ਨੂੰ ਅਰਜ਼ੀ ਦਿੱਤੀ ਹੈ। ਹੁਣ ਇਸ ਸੰਬੰਧ 'ਚ ਐੱਫ.ਡੀ.ਏ. ਨੂੰ ਫੈਸਲਾ ਕਰਨਾ ਹੈ ਕਿ ਕੀ ਟੀਕੇ ਦੇ ਸੁਰੱਖਿਅਤ ਹੋਣ ਅਤੇ ਬੱਚਿਆਂ 'ਤੇ ਉਸ ਦੇ ਪ੍ਰਭਾਵੀ ਹੋਣ ਦੇ ਸੰਬੰਧ 'ਚ ਭਰਪੂਰ ਸਬੂਤ ਹਨ। ਮਾਹਿਰਾਂ ਨੇ ਇਕ ਸੁਤੰਤਰ ਪੈਨਲ 26 ਅਕਤੂਬਰ ਨੂੰ ਸਾਰੇ ਸਬੂਤਾਂ 'ਤੇ ਜਨਤਕ ਬਹਿਸ ਕਰੇਗਾ।
ਇਹ ਵੀ ਪੜ੍ਹੋ : ਕਰੂਜ਼ ਡਰੱਗ ਪਾਰਟੀ ਕੇਸ : ਆਰੀਅਨ ਖਾਨ ਸਮੇਤ 8 ਦੋਸ਼ੀਆਂ ਨੂੰ ਨਿਆਇਕ ਹਿਰਾਸਤ 'ਚ ਭੇਜਿਆ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਕਾਟਲੈਂਡ : 16ਵੀਂ ਸਦੀ ਦੀ ਦੁਰਲੱਭ ਪਲੇਟ 1.2 ਮਿਲੀਅਨ ਪੌਂਡ ’ਚ ਹੋਈ ਨੀਲਾਮ
NEXT STORY