ਉੱਤਰੀ ਕੈਰੋਲੀਨਾ- 4000 ਫੁੱਟ ਦੀ ਉਚਾਈ 'ਤੇ ਉੱਡ ਰਹੇ ਜਹਾਜ਼ 'ਚ ਅਚਾਨਕ ਖ਼ਰਾਬੀ ਆਉਣ ਤੋਂ ਬਾਅਦ ਪਾਇਲਟ ਨੇ ਜਾਂ ਤਾਂ ਜਹਾਜ਼ ਤੋਂ ਛਾਲ ਮਾਰ ਦਿੱਤੀ ਜਾਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਨੂੰ ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿਚ ਵਾਪਰਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਜਹਾਜ਼ ਵਿਚ ਸਵਾਰ ਕੋ-ਪਾਇਲਟ ਨੇ ਬਾਅਦ ਵਿਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਅਤੇ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ। ਪਾਇਲਟ ਚਾਰਲਸ ਹਿਊਗ ਕਰੂਕਸ ਦੀ ਲਾਸ਼ ਉਦੋਂ ਮਿਲੀ ਜਦੋਂ ਇਕ ਵਿਅਕਤੀ ਨੇ ਆਪਣੇ ਵਿਹੜੇ ਵਿਚ 'ਕੁਝ' ਡਿੱਗਣ ਦੀ ਆਵਾਜ਼ ਸੁਣ ਕੇ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕੀਤਾ। ਮੌਕੇ ਪੁੱਜੀ ਪੁਲਸ ਨੇ ਜਦੋਂ ਛਾਣਬੀਣ ਕੀਤੀ ਤਾਂ ਚਾਰਲਸ ਦੀ ਲਾਸ਼ ਬਰਾਮਦ ਹੋਈ।
ਇਹ ਵੀ ਪੜ੍ਹੋ: ਡਿਪ੍ਰੈਸ਼ਨ ਦਾ ਸ਼ਿਕਾਰ ਸ਼ਖ਼ਸ ਉੱਡਾ ਰਿਹਾ ਸੀ ਹੌਟ ਏਅਰ ਬੈਲੂਨ, ਹਵਾ 'ਚ ਰਾਖ ਹੋਏ 16 ਲੋਕ
ਮੀਡੀਆ ਰਿਪੋਰਟਾਂ ਮੁਤਾਬਕ ਚਾਰਲਸ ਇੱਕ ਛੋਟਾ ਜਹਾਜ਼ ਉਡਾ ਰਿਹਾ ਸੀ, ਜਿਸ ਵਿੱਚ 10 ਲੋਕ ਬੈਠ ਸਕਦੇ ਹਨ ਪਰ ਇਸ ਵਿੱਚ ਕੋਈ ਯਾਤਰੀ ਨਹੀਂ ਸੀ। ਚਾਰਲਸ ਦੇ ਨਾਲ ਸਿਰਫ਼ ਇੱਕ ਕੋ-ਪਾਇਲਟ ਸੀ। ਉਡਾਣ ਦੌਰਾਨ ਲੈਂਡਿੰਗ ਗੀਅਰ ਖ਼ਰਾਬ ਹੋ ਗਿਆ। ਇਸ ਤੋਂ ਬਾਅਦ ਚਾਰਲਸ ਜਹਾਜ਼ ਤੋਂ ਹੇਠਾਂ ਡਿੱਗ ਗਿਆ। ਫਿਰ ਕੋ-ਪਾਇਲਟ ਨੇ ਸਥਾਨਕ-ਏਅਰਪੋਰਟ 'ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ। ਸਹਿ-ਪਾਇਲਟ ਨੂੰ ਬਾਅਦ ਵਿੱਚ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੋਂ ਬਾਅਦ ਵਿੱਚ ਉਸ ਨੂੰ ਛੁੱਟੀ ਦੇ ਦਿੱਤੀ ਗਈ। ਮੰਨਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਜਹਾਜ਼ ਵਿਚ ਪਏ ਨੁਕਸ ਨੂੰ ਠੀਕ ਕਰਦੇ ਹੋਏ ਉਹ ਜਹਾਜ਼ ਤੋਂ ਡਿੱਗ ਗਿਆ ਹੋਵੇ ਜਾਂ ਫਿਰ ਉਸ ਨੇ ਛਾਲ ਮਾਰ ਦਿੱਤੀ ਹੋਵੇ। ਹਾਲਾਂਕਿ, ਉਸ ਨੇ ਪੈਰਾਸ਼ੂਟ ਨਹੀਂ ਪਾਇਆ ਹੋਇਆ ਸੀ। ਹੁਣ ਚਾਰਲਸ ਦੀ ਮੌਤ ਦਾ ਰਹੱਸ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਅਮਰੀਕਾ: ਉੱਤਰੀ ਇਲੀਨੋਇਸ 'ਚ ਵਾਪਰਿਆ ਭਿਆਨਕ ਹਾਦਸਾ, 5 ਬੱਚਿਆਂ ਸਮੇਤ 7 ਹਲਾਕ
ਆਸਟ੍ਰੇਲੀਆਈ ਸੰਸਦ 'ਚ ਨਵਾਂ ਬਿੱਲ ਪੇਸ਼, ਇੱਛਾ ਮੌਤ 'ਤੇ ਪਾਬੰਦੀ ਹਟਾਉਣ 'ਤੇ ਕੀਤਾ ਗਿਆ ਵਿਚਾਰ
NEXT STORY