ਸਿਓਲ— ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਨੇ ਨਵੇਂ ਹਾਈਟੈੱਕ ਹਥਿਆਰ ਦੇ ਪ੍ਰੀਖਣ ਦਾ ਨਿਰੀਖਣ ਕੀਤਾ। ਪਿਓਂਗਯਾਂਗ ਦੇ ਸਰਕਾਰੀ ਮੀਡਆ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਆਪਣੇ ਪ੍ਰਮਾਣੂ ਤੇ ਮਿਜ਼ਾਇਲ ਪ੍ਰੋਗਰਾਮ ਨੂੰ ਲੈ ਕੇ ਅਮਰੀਕਾ ਨਾਲ ਸੰਵੇਦਨਸ਼ੀਲ ਕੂਟਨੀਤਿਕ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਇਹ ਉੱਤਰ ਕੋਰੀਆ ਵਲੋਂ ਹਥਿਆਰ ਪ੍ਰੀਖਣ ਦੀ ਪਹਿਲੀ ਅਧਿਕਾਰਿਕ ਰਿਪੋਰਟ ਹੈ।
ਉੱਤਰ ਕੋਰੀਆ ਦੀ ਅਧਿਕਾਰਿਕ ਪੱਤਰਕਾਰ ਏਜੰਸੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਦੱਸਿਆ ਕਿ ਕਿਮ ਜੋਂਗ ਉਨ ਨੇ ਰਾਸ਼ਟਰੀ ਰੱਖਿਆ ਵਿਗਿਆਨ ਅਕਾਦਮੀ 'ਚ ਨਵੇਂ ਵਿਕਸਿਤ ਹਾਈਟੈੱਕ ਹਥਿਆਰ ਦੇ ਪ੍ਰੀਖਣ ਦਾ ਨਿਰੀਖਣ ਕੀਤਾ। ਉਸ ਨੇ ਦੱਸਿਆ ਕਿ ਪ੍ਰੀਖਣ ਸਫਲ ਰਿਹਾ ਪਰ ਇਹ ਕਿਸ ਤਰ੍ਹਾਂ ਦਾ ਹਥਿਆਰ ਹੈ, ਇਸ ਬਾਰੇ 'ਚ ਨਹੀਂ ਦੱਸਿਆ ਗਿਆ। ਪਿਓਂਗਯਾਂਗ ਦੀ ਸਰਕਾਰੀ ਮੀਡੀਆ ਨੇ ਕਿਹਾ ਕਿ ਹਾਈਟੈੱਕ ਹਥਿਆਰ ਦਾ ਲੰਬੇ ਸਮੇਂ ਤੋਂ ਵਿਕਾਸ ਕੀਤਾ ਜਾ ਰਿਹਾ ਸੀ। ਇਹ ਸਾਡੇ ਦੇਸ਼ ਦੀ ਰੱਖਿਆ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਏਗਾ ਤੇ ਸਾਡੀ ਪੀਪਲਸ ਆਰਮੀ ਨੂੰ ਹੋਰ ਮਜ਼ਬੂਤ ਬਣਾਏਗਾ।
ਪਿਓਂਗਯਾਂਗ ਵਲੋਂ ਪ੍ਰਮਾਣੂ ਹਥਿਆਰ ਤੇ ਬੈਲਿਸਟਿਕ ਮਿਜ਼ਾਇਲਾਂ ਦਾ ਪ੍ਰੀਖਣ ਰੋਕਿਆ ਜਾਣਾ ਇਸ ਸਾਲ ਕੂਟਨੀਤਿਕ ਘਟਨਾਕ੍ਰਮ ਤੇ ਉੱਤਰ ਕੋਰੀਆ-ਅਮਰੀਕਾ ਵਿਚਾਲੇ ਗੱਲਬਾਤ ਲਈ ਮਹੱਤਵਪੂਰਨ ਰਿਹਾ ਹੈ। ਇਸ ਦੀ ਅਮਰੀਕੀ ਰਾਸ਼ਟਰਪਤੀ ਨੇ ਵਾਰ-ਵਾਰ ਸ਼ਲਾਘਾ ਵੀ ਕੀਤੀ ਹੈ। ਟਰੰਪ ਤੇ ਕਿਮ ਨੇ ਜੂਨ 'ਚ ਸਿੰਗਾਪੁਰ 'ਚ ਇਤਿਹਾਸਕ ਸਿਖਰ ਸੰਮੇਲਨ 'ਚ ਕੋਰੀਆਈ ਟਾਪੂ ਦੀ ਪ੍ਰਮਾਣੂ ਹਥਿਆਰਬੰਦੀ 'ਤੇ ਵਚਨਬੱਧਤਾ ਜਤਾਈ ਸੀ। ਇਸ ਘਟਨਾਕ੍ਰਮ ਤੋਂ ਬਾਅਦ ਅਮਰੀਕਾ ਦੇ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਉਸ ਨੂੰ ਪ੍ਰਕਿਰਿਆ ਦੇ ਅਜੇ ਵੀ ਟ੍ਰੈਕ 'ਤੇ ਬਣੇ ਰਹਿਣ ਦਾ ਵਿਸ਼ਵਾਸ ਹੈ।
ਜ਼ਿੰਬਾਬਵੇ 'ਚ ਵਾਪਰਿਆ ਵੱਡਾ ਬੱਸ ਹਾਦਸਾ, 40 ਤੋਂ ਵਧੇਰੇ ਹਲਾਕ
NEXT STORY