ਸਿਓਲ (ਭਾਸ਼ਾ)— ਉੱਤਰੀ ਕੋਰੀਆ ਨੇ ਕਿਮ ਜੋਂਗ ਉਨ ਦੀ ਨਿਗਰਾਨੀ ਹੇਠ ਲੰਬੀ ਦੂਰੀ ਵਾਲੇ ਕਈ ਰਾਕੇਟ ਲਾਂਚਰ ਅਤੇ ਰਣਨੀਤਕ ਹਥਿਆਰਾਂ ਦਾ ਪਰੀਖਣ ਕੀਤਾ। ਨਵੰਬਰ 2017 ਦੇ ਬਾਅਦ ਇਹ ਉਸ ਦਾ ਪਹਿਲਾ ਮਿਜ਼ਾਈਲ ਪਰੀਖਣ ਹੈ। ਉੱਤਰੀ ਕੋਰੀਆ ਦੀ ਇਸ ਹਰਕਤ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਰਾਜ਼ ਹੋਣ ਦਾ ਖਦਸ਼ਾ ਹੈ। ਪਰ ਇਕ ਸਮਾਚਾਰ ਏਜੰਸੀ ਨੇ ਆਪਣੀ ਖਬਰ ਵਿਚ ਕਿਹਾ ਹੈ ਕਿ ਕਿਮ ਨੇ ਇਕ ਅਭਿਆਸ ਦਾ ਆਦੇਸ਼ ਦਿੱਤਾ ਸੀ, ਜਿਸ ਵਿਚ ਲੰਬੀ ਦੂਰੀ ਵਾਲੇ ਕਈ ਰਾਕੇਟ ਲਾਂਚਰ (ਜਿਹੜੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੇ ਦਾਇਰੇ ਵਿਚ ਨਹੀਂ ਆਉਂਦੇ) ਅਤੇ ਰਣਨੀਤਕ ਹਥਿਆਰ ਸ਼ਾਮਲ ਸਨ।
ਇਸ ਬਾਰੇ ਵਿਚ ਸਿਓਲ ਦੇ ਰੱਖਿਆ ਮੰਤਰਾਲੇ ਦੇ ਵਿਸ਼ਲੇਸ਼ਣ ਤੋਂ ਸੰਕੇਤ ਮਿਲਦਾ ਹੈ ਕਿ ਪਿਓਂਗਯਾਂਗ ਨੇ 240 ਮਿਲੀਮੀਟਰ ਅਤੇ 300 ਮਿਲੀਮੀਟਰ ਦੇ ਕਈ ਰਾਕੇਟ ਲਾਂਚਰ ਅਤੇ ਲੱਗਭਗ 70 ਤੋਂ 240 ਕਿਲੋਮੀਟਰ ਦੀ ਮਾਰੂ ਸਮਰੱਥਾ ਵਾਲੇ ਨਵੇਂ ਤਰ੍ਹਾਂ ਦੇ ਰਣਨੀਤਕ ਹਥਿਆਰਾਂ ਦਾ ਪਰੀਖਣ ਕੀਤਾ। ਉੱਤਰੀ ਕੋਰੀਆ ਦੀ ਇਸ ਕਾਰਵਾਈ ਨਾਲ ਪ੍ਰਤੀਤ ਹੁੰਦਾ ਹੈ ਕਿ ਉਹ ਲੰਬਿਤ ਪਈ ਪਰਮਾਣੂ ਵਾਰਤਾ ਨੂੰ ਲੈ ਕੇ ਵਾਸ਼ਿੰਗਟਨ 'ਤੇ ਦਬਾਅ ਬਣਾਉਣਾ ਚਾਹੁੰਦਾ ਹੈ।
ਇਸ ਅਭਿਆਸ ਤੋਂ ਪਹਿਲਾਂ ਕੇ.ਸੀ.ਐੱਨ.ਏ. ਨੇ ਕਿਹਾ ਸੀ,''ਇਸ ਅਭਿਆਸ ਦਾ ਉਦੇਸ਼ ਸਰਹੱਦੀ ਖੇਤਰਾਂ ਅਤੇ ਪੂਰਬੀ ਮੋਰਚੇ 'ਤੇ ਲੰਬੀ ਦੂਰੀ ਵਾਲੇ ਰਾਕੇਟ ਲਾਂਚਰਾ ਅਤੇ ਰਣਨੀਤਕ ਹਥਿਆਰਾਂ ਦੀ ਸਮਰੱਥਾ ਅਤੇ ਹਮਲਾ ਕਰਨ ਦੀ ਸ਼ੁੱਧਤਾ ਦਾ ਅਨੁਮਾਨ ਲਗਾਉਣਾ ਹੈ।'' ਉਸ ਨੇ ਕਿਹਾ ਕਿ ਇਹ ਅਭਿਆਸ ਪੂਰਬੀ ਸਮੁੰਦਰ ਵਿਚ ਕੀਤਾ ਗਿਆ ਜਿਸ ਨੂੰ 'ਜਾਪਾਨ ਸਾਗਰ' ਵੀ ਕਿਹਾ ਜਾਂਦਾ ਹੈ।
ਨੇਤਨਯਾਹੂ ਨੇ ਗਾਜ਼ਾ 'ਚ ਵੱਡੇ ਪੈਮਾਨੇ 'ਤੇ ਹਮਲੇ ਦੇ ਦਿੱਤੇ ਹੁਕਮ
NEXT STORY