ਫਨਮ ਪੈਨ੍ਹ (ਕੰਬੋਡੀਆ)— ਕੰਬੋਡੀਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਮਰੀਕਾ ਤੇ ਕੈਨੇਡਾ ਵਰਗੇ ਪੱਛਮੀ ਦੇਸ਼ਾਂ ਦਾ ਕੂੜਾ ਆਪਣੇ ਦੇਸ਼ 'ਚ ਨਹੀਂ ਰੱਖੇਗਾ। ਇਸ ਦੇ ਨਾਲ ਹੀ ਉਨ੍ਹਾਂ ਬੁੱਧਵਾਰ ਨੂੰ ਇਹ ਵੀ ਕਿਹਾ ਕਿ ਉਹ ਜਲਦੀ ਹੀ ਅਮਰੀਕਾ ਤੇ ਕੈਨੇਡਾ ਦਾ 1,600 ਟਨ ਪਲਾਸਟਿਕ ਵੇਸਟ ਉਨ੍ਹਾਂ ਦੇ ਦੇਸ਼ ਵਾਪਸ ਭੇਜੇਗਾ ਤੇ ਅੱਗੇ ਤੋਂ ਅਜਿਹਾ ਪੱਛਮੀ ਦੇਸ਼ਾਂ ਦਾ ਕੂੜਾ ਉਨ੍ਹਾਂ ਦੇ ਦੇਸ਼ ਨਹੀਂ ਆਉਣ ਦਿੱਤਾ ਜਾਵੇਗਾ।
ਵਾਤਾਵਰਣ ਮੰਤਰਾਲੇ ਦੇ ਬੁਲਾਰੇ ਨੀਥ ਫੀਏਕਟ੍ਰਾ ਨੇ ਕਿਹਾ ਕਿ ਇਹ ਕੂੜਾ ਮੰਗਲਵਾਰ ਨੂੰ ਸ਼ਿਹਾਨੁਕਵਿਲਾ ਦੀ ਬੰਦਰਗਾਹ 'ਤੇ ਕੰਟੇਨਰ ਯਾਰਡ 'ਚੋਂ ਮਿਲਿਆ ਸੀ ਤੇ ਇਹ ਉਨ੍ਹਾਂ ਦੇਸ਼ਾਂ 'ਚ ਵਾਪਸ ਭੇਜਿਆ ਜਾਵੇਗਾ, ਜਿਥੋਂ ਇਹ ਆਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੰਬੋਡੀਆ ਕੋਈ 'ਕੂੜੇਦਾਨ' ਨਹੀਂ ਕਿ ਫਜ਼ੂਲ ਜਾਂ ਪੁਰਾਣੀ ਤਰਨੀਕ ਨੂੰ ਇਥੇ ਸੁੱਟ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ 70 ਕੰਟੇਨਰਸ ਪੂਰੇ ਪਲਾਸਟਿਕ ਵੇਸਟ ਨਾਲ ਭਰੇ ਮਿਲੇ, ਜੋ ਕਿ ਅਮਰੀਕਾ ਤੋਂ ਆਏ ਸਨ ਤੇ ਇਸੇ ਤਰ੍ਹਾਂ ਦੇ 13 ਹੋਰ ਕੰਟੇਨਰ ਕੈਨੇਡਾ ਤੋਂ ਆਏ ਸਨ।
ਬੀਤੇ ਸਾਲ ਚੀਨ ਵਲੋਂ ਵਿਦੇਸ਼ੀ ਵੇਸਟ 'ਤੇ ਪਾਬੰਦੀ ਲਗਾਈ ਗਈ ਸੀ ਤੇ ਇਸ ਦੇ ਨਾਲ ਹੀ ਉਸ ਨੇ ਕਿਹਾ ਸੀ ਕਿ ਇਸ ਨਾਲ ਵਿਕਾਸ ਵੱਲ ਵਧ ਰਹੇ ਰਾਸ਼ਟਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਡੋਨੇਸ਼ੀਆ ਨੇ ਵੀ ਇਸੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਦਰਜਨਾਂ ਕੰਟੇਨਰ, ਜੋ ਕਿ ਪਲਾਸਟਿਕ ਵੇਸਟ ਨਾਲ ਭਰੇ ਹੋਏ ਹਨ, ਫਰਾਂਸ ਤੇ ਵਿਕਸਿਤ ਦੇਸ਼ਾਂ 'ਚ ਵਾਪਸ ਭੇਜੇਗਾ। ਮਲੇਸ਼ੀਆ ਨੇ ਵੀ ਮਈ 'ਚ ਕਿਹਾ ਸੀ ਕਿ ਉਹ 450 ਟਨ ਪਲਾਸਟਿਕ ਵੇਸਟ ਉਨ੍ਹਾਂ ਦੇਸ਼ਾਂ 'ਚ ਵਾਪਸ ਭੇਜੇਗਾ, ਜਿਥੋਂ ਉਹ ਆਏ ਸੀ। ਵਾਤਾਵਰਣ ਵਿਭਾਗ ਡਬਲਿਊ.ਡਬਲਿਊ.ਐੱਫ. ਵਲੋਂ ਕਿਹਾ ਗਿਆ ਹੈ ਕਿ ਪੂਰੀ ਦੁਨੀਆ 'ਚ 300 ਟਨ ਪਲਾਸਟਿਕ ਹਰੇਕ ਸਾਲ ਬਣਾਇਆ ਜਾਂਦਾ ਹੈ ਤੇ ਇਸ 'ਚੋਂ ਜ਼ਿਆਦਾਤਰ ਪਲਾਸਟਿਕ ਵੇਸਟ ਹੁੰਦਾ ਹੈ, ਜੋ ਜ਼ਮੀਨ ਤੇ ਸਮੁੰਦਰਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ।
'ਨੋਬਲ ਪੁਰਸਕਾਰ ਜੇਤੂ ਨਾਦੀਆ ਮੁਰਾਦ ਦੇ ਕੰਮਾਂ ਬਾਰੇ ਨਹੀਂ ਜਾਣਦੇ ਟਰੰਪ'
NEXT STORY