ਕੈਲੀਫੋਰਨੀਆ— ਅਜਿਹੇ ਬਹੁਤ ਸਾਰੇ ਖਾਧ ਪਦਾਰਥ ਹਨ ਜਿਨ੍ਹਾਂ ਨੂੰ ਖਾ ਕੇ ਤੁਹਾਡਾ ਮੋਟਾਪਾ ਵੱਧ ਸਕਦਾ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਹਾਡੀ ਭੋਜਨ ਦੀ ਗੰਧ ਮਹਿਸੂਸ ਕਰਨ ਦੀ ਸਮੱਰਥਾ ਤੁਹਾਨੂੰ ਮੋਟਾ ਬਣਾ ਸਕਦੀ ਹੈ। ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿਚ ਸੋਧ ਕਰਤਾਵਾਂ ਨੇ ਪਾਇਆ ਕਿ ਮੋਟੇ ਚੂਹੇ ਜਿਨ੍ਹਾਂ ਦੀ ਸੁੰਘਣ ਦੀ ਸਮੱਰਥਾ ਖਤਮ ਹੋ ਚੁੱਕੀ ਹੈ, ਉਨ੍ਹਾਂ ਦਾ ਭਾਰ ਹਾਈ ਚਰਬੀ ਵਾਲੀ ਖੁਰਾਕ ਲੈਣ ਦੇ ਬਾਵਜੂਦ ਘੱਟ ਗਿਆ। ਗੰਧ ਮਹਿਸੂਸ ਕਰਨ ਦੀ ਸਮੱਰਥਾ ਗਵਾਉਣ ਵਾਲੇ ਚੂਹਿਆਂ ਨੂੰ ਜਿੰਨੀ ਮਾਤਰਾ ਵਿਚ ਫੈਟੀ ਫੂਡ ਦਿੱਤਾ ਗਿਆ ਉਨ੍ਹਾਂ ਹੀ ਮਾਤਰਾ ਵਿਚ ਫੈਟੀ ਫੂਡ ਗੰਧ ਮਹਿਸੂਸ ਕਰ ਸਕਣ ਵਾਲੇ ਚੂਹਿਆਂ ਨੂੰ ਦਿੱਤਾ ਗਿਆ ਪਰ ਇਸ ਗੰਧ ਮਹਿਸੂਸ ਕਰ ਸਕਣ ਵਾਲੇ ਚੂਹਿਆਂ ਦਾ ਭਾਰ ਸਧਾਰਨ ਤੋਂ ਦੁਗਣਾ ਹੋ ਗਿਆ।
ਟੀਮ ਨੇ ਇਹ ਵੀ ਪਾਇਆ ਕਿ ਜਿਨ੍ਹਾਂ ਚੂਹਿਆਂ ਵਿਚ ਭੋਜਨ ਦੀ ਗੰਧ ਸੁੰਘਣ ਦੀ ਹੋਰ ਜ਼ਿਆਦਾ ਸਮਰੱਥਾ ਹੁੰਦੀ ਹੈ ਉਹ ਹਾਈ ਫੈਟ ਖੁਰਾਕ ਲੈਣ ਕਾਰਨ ਹੋਰ ਜ਼ਿਆਦਾ ਮੋਟੇ ਹੁੰਦੇ ਹਨ। ਜੋ ਅਸੀਂ ਖਾਂਦੇ ਹਾਂ ਉਸ ਦੀ ਗੰਧ ਸਰੀਰ ਦੇ ਕੈਲਰੀਜ਼ ਨਾਲ ਡੀਲ ਕਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ।
ਅਮਰੀਕਾ ਵਿਚ ਲਾਸ ਏਂਜਲਸ ਸਥਿਤ ਸੇਡਰ-ਸਿਨਾਈ ਮੈਡੀਕਲ ਸੈਂਟਰ ਵਿਚ ਫੈਲੋ ਸੇਲੀਨ ਰਿਯਰ ਨੇ ਦੱਸਿਆ,''ਮੈਟਾਬਾਲੀਜਮ ਵਿਚ ਸੈਂਸਰੀ ਸਿਸਟਮ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਇਹ ਇਸ ਨਾਲ ਸੰਬੰਧਿਤ ਹੈ ਕਿ ਕੈਲਰੀਜ਼ ਕਿਸ ਤਰ੍ਹਾਂ ਨਾਲ ਲਈ ਗਈ ਹੈ।''
ਵਲੈਤ 'ਚ ਕਬੱਡੀ ਕਬੱਡੀ ਗੂੰਜਾਂ ਨਾ ਪੈਣ ਕਾਰਨ ਖੇਡ ਪ੍ਰੇਮੀਆਂ ਚ ਨਿਰਾਸ਼ਾ
NEXT STORY