ਵਾਸ਼ਿੰਗਟਨ-ਅਮਰੀਕਾ 'ਚ ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਰਿਕ ਸਵਾਲਵੇਲ ਨੇ ਚੀਨੀ ਜਾਸੂਸ ਨਾਲ ਖੁਫੀਆ ਜਾਣਕਾਰੀ ਸਾਂਝਾ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਐਕਜੀਯਾਮ ਨਾਮਕ ਵੈੱਬਸਾਈਟ ਮੁਤਾਬਕ ਕਰੀਬ ਇਕ ਸਾਲ ਦੀ ਜਾਂਚ ਤੋਂ ਬਾਅਦ ਇਹ ਪਤਾ ਚੱਲਿਆ ਸੀ ਕਿ ਕ੍ਰਿਸਟੀਨ ਫਾਂਗ ਨਾਮਕ ਇਕ ਬੀਬੀ ਉੱਤਰੀ ਕੈਲੀਫੋਨੀਆ ਦੇ ਖਾੜੀ ਖੇਤਰ 'ਚ ਉਭਰਦੇ ਹੋਏ ਰਾਜਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਨ ਦੀ ਯੋਜਨਾ ਬਣਾ ਰਹੀ ਸੀ।
ਇਹ ਵੀ ਪੜ੍ਹੋ -ਅਗਫਾਨਿਸਤਾਨ ਨੂੰ 2021 ਦੇ ਮੱਧ 'ਚ ਮਿਲੇਗੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ
ਫਾਂਗ ਸੈਨ ਫ੍ਰਾਂਸਿਸਕੋ ਅਤੇ ਸਿਲੀਕਾਨ ਵੈਲੀ ਦੇ ਨੇਤਾਵਾਂ ਨੂੰ ਵੀ ਨਿਸ਼ਾਨਾ ਬਣਾ ਕੇ ਹਮਲੇ ਕਰਨ ਦੀ ਯੋਜਨਾ ਬਣਾ ਰਹੀ ਸੀ। ਇਕ ਰਿਪੋਟਰ ਮੁਤਾਬਕ ਫਾਂਗ ਦਾ ਪ੍ਰਮੁੱਖ ਨਿਸ਼ਾਨਾ ਏਰਿਕ ਸਵਾਲਵੇਲ ਸੀ ਅਤੇ ਉਹ ਉਨ੍ਹਾਂ ਦੇ ਨਾਂ 'ਤੇ ਫੰਡ ਵੀ ਇਕੱਠਾ ਕਰ ਰਹੀ ਸੀ। ਸਵਾਲਵੇਲ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਸੀ.ਐੱਨ.ਐੱਨ. ਨੂੰ ਕਿਹਾ ਕਿ ਮੈਂ ਜਾਣਦਾ ਹਾਂ ਕਿ ਮੈਂ ਉਨ੍ਹਾਂ ਨਾਲ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ -ਫਰਾਂਸ 'ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 5 ਦੀ ਮੌਤ ਤੇ 1 ਜ਼ਖਮੀ
ਸਿਰਫ ਉਨ੍ਹਾਂ ਲੋਕਾਂ ਨਾਲ ਹੀ ਜਾਣਕਾਰੀ ਸਾਂਝੀ ਕੀਤੀ ਹੈ ਜਿਨ੍ਹਾਂ ਨੇ ਇਹ ਸੂਚਨਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਅਮਰੀਕੀ ਸੰਸਦ ਮੈਂਬਰ ਦੀ ਜਾਸੂਸੀ ਕਰਨ ਦੇ ਦੋਸ਼ 'ਚ ਕਿਸੇ ਚੀਨੀ ਨਾਗਰਿਕ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 2018 'ਚ ਵੀ ਕਰੀਬ 20 ਸਾਲਾਂ ਤੱਕ ਅਮਰੀਕੀ ਸੀਨੇਟ ਮੈਂਬਰ ਡਾਇਨਾ ਫਿਨਸਟੀਨ ਦੇ ਡਰਾਈਵਰ ਨੂੰ ਚੀਨੀ ਜਾਸੂਸ ਪਾਇਆ ਗਿਆ ਸੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਆਸਟ੍ਰੇਲੀਆ : ਹਿਊਮਨ ਰਾਈਟਸ ਡੇਅ 'ਤੇ ਹੋਈ ਵਿਚਾਰ ਗੋਸ਼ਟੀ, ਕਿਸਾਨ ਮੁੱਦੇ 'ਤੇ ਵੀ ਚਰਚਾ
NEXT STORY