ਓਟਾਵਾ— ਨੋਵਾ ਸਕੋਸ਼ੀਆ ਤੋਂ ਬਾਹਰੋਂ ਵਾਲੇ ਵਿਦਿਆਰਥੀਆਂ ਲਈ ਸੂਬਾ ਸਰਕਾਰ ਨੇ ਕੋਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਪ੍ਰੀਮੀਅਰ ਸਟੀਫਨ ਮੈਕਨੀਲ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਐਟਲਾਂਟਿਕ ਬੱਬਲ ਤੋਂ ਬਾਹਰੋਂ ਨੋਵਾ ਸਕੋਸ਼ੀਆ ਆਉਣ ਵਾਲੇ ਪੋਸਟ ਸੈਕੰਡਰੀ ਵਿਦਿਆਰਥੀਆਂ ਨੂੰ ਇਕਾਂਤਵਾਸ ਦੌਰਾਨ 3 ਕੋਵਿਡ-19 ਟੈਸਟ ਦੇਣ ਦੀ ਜ਼ਰੂਰਤ ਹੋਵੇਗੀ।
ਬੱਬਲ ਦੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਨੂੰ ਪਹਿਲਾਂ ਹੀ 14 ਦਿਨਾਂ ਲਈ ਆਪਣੇ-ਆਪ ਨੂੰ ਇਕਾਂਤਵਾਸ ਰੱਖਣਾ ਜ਼ਰੂਰੀ ਹੈ ਪਰ ਹੁਣ ਯੂਨੀਵਰਸਿਟੀਜ਼ ਅਤੇ ਨੋਵਾ ਸਕੋਸ਼ੀਆ ਕਮਿਊਨਿਟੀ ਕਾਲਜ ਦੇ ਵਿਦਿਆਰਥੀਆਂ ਦੇ ਵੀ ਨਾਵਲ ਕੋਰੋਨਾ ਵਾਇਰਸ ਟੈਸਟ ਕੀਤੇ ਜਾਣਗੇ।
ਐੱਨ.ਐੱਸ. ਡਿਪਟੀ ਸਿਹਤ ਅਧਿਕਾਰੀ ਡਾ. ਗੇਨੌਰ ਵਾਟਸਨ-ਕ੍ਰੀਡ ਨੇ ਇਕ ਰਿਲੀਜ਼ 'ਚ ਕਿਹਾ, ''ਯੂਨੀਵਰਸਿਟੀਜ਼ ਅਤੇ ਐੱਨ. ਐੱਸ. ਸੀ. ਸੀ. ਦੇ ਵਿਦਿਆਰਥੀਆਂ ਦੀ ਇਕਾਂਤਵਾਸ ਮਿਆਦ ਦੌਰਾਨ ਟੈਸਟਿੰਗ ਉਨ੍ਹਾਂ 'ਚ ਮਾਮਲਿਆਂ ਦੇ ਛੇਤੀ ਪਤਾ ਲਾਉਣ ਅਤੇ ਪ੍ਰਬੰਧਨ 'ਚ ਸਹਾਇਤਾ ਕਰ ਸਕਦੀ ਹੈ।'' ਸੂਬਾ ਸਰਕਾਰ ਦਾ ਕਹਿਣਾ ਹੈ ਕਿ ਭਾਵੇਂ ਹੀ ਇਕਾਂਤਵਾਸ ਦੌਰਾਨ ਕਿਸੇ ਦੀ ਰਿਪੋਰਟ ਨੈਗੇਟਿਵ ਹੋਵੇ, ਉਸ ਨੂੰ 14 ਦਿਨ ਅਲੱਗ ਕੱਟਣੇ ਹੀ ਪੈਣਗੇ।
ਸੂਬੇ ਦੀ ਵੈੱਬਸਾਈਟ ਅਨੁਸਾਰ, ਸਵੈ-ਅਲੱਗ-ਥਲੱਗ ਹੋਣ ਦਾ ਅਰਥ ਹੈ ਕਿ ਸਿੱਧੇ ਮੰਜ਼ਿਲ 'ਤੇ ਜਾਣਾ ਅਤੇ 14 ਦਿਨਾਂ ਲਈ ਉੱਥੇ ਰੁਕਣਾ। ਨੋਵਾ ਸਕੋਸ਼ੀਆ ਨੇ ਇਹ ਵੀ ਕਿਹਾ ਹੈ ਕਿ ਵਿਦਿਆਰਥੀ ਉਦੋਂ ਤੱਕ ਨਿੱਜੀ ਤੌਰ 'ਤੇ ਕਲਾਸਾਂ 'ਚ ਨਹੀਂ ਜਾ ਸਕਦੇ ਜਦੋਂ ਤਕ ਉਨ੍ਹਾਂ ਦੀ ਟੈਸਟਿੰਗ ਅਤੇ ਸਵੈ-ਇਕੱਲਤਾ ਪੂਰੀ ਨਹੀਂ ਹੋ ਜਾਂਦੀ ਤੇ ਰਿਪੋਰਟ ਨੈਗੇਟਿਵ ਨਹੀਂ ਆਉਂਦੀ।
ਆਸਟ੍ਰੇਲੀਆ : ਕਿਸ਼ਤੀ 'ਚੋਂ ਵੱਡੀ ਗਿਣਤੀ 'ਚ ਕੋਕੀਨ ਬਰਾਮਦ
NEXT STORY