ਬੋਸਟਨ (ਭਾਸ਼ਾ)— ਵਰਤਮਾਨ ਸਮੇਂ ਵਿਚ ਟੈਟੂ ਗੁਦਵਾਉਣਾ ਇਕ ਫੈਸ਼ਨ ਦੀ ਤਰ੍ਹਾਂ ਹੀ ਹੈ। ਲੋਕਾਂ ਦੇ ਇਸ ਸ਼ੌਕ ਨੂੰ ਦੇਖਦੇ ਹੋਏ ਹੁਣ ਵਿਗਿਆਨੀਆਂ ਨੇ 3ਡੀ ਪ੍ਰਿੰਟਿਡ ''ਲਿਵਿੰਗ ਟੈਟੂ'' ਬਣਾਇਆ ਹੈ, ਜੋ ਅਨੁਵੰਸ਼ਕ ਰੂਪ ਵਿਚ ਪਰਿਵਰਤਿਤ ਸੈੱਲਾਂ ਤੋਂ ਬਣੀ ਇਕ ਨਵੀਂ ਤਰ੍ਹਾਂ ਦੀ ਸਿਆਹੀ ਨਾਲ ਤਿਆਰ ਕੀਤਾ ਗਿਆ ਹੈ। ਇਨ੍ਹਾਂ ਸੈੱਲਾਂ ਨੂੰ ਇਸ ਤਰ੍ਹਾਂ ਵਿਕਸਿਤ ਕੀਤਾ ਗਿਆ ਹੈ ਕਿ ਵੱਖ-ਵੱਖ ਤਰ੍ਹਾਂ ਦੇ stimulant ਦੇ ਪ੍ਰਭਾਵ ਵਿਚ ਆਉਣ ਨਾਲ ਚਮਕਣ ਲੱਗਦੀ ਹੈ ਅਤੇ ਹਾਈਡ੍ਰੋਜਨ ਅਤੇ ਪੋਸ਼ਕ ਤੱਤਾਂ ਦੇ ਘੋਲ ਵਿਚ ਮਿਲਾਉਣ 'ਤੇ ਇਹ ਸੈੱਲ ਪਰਤ ਦਰ ਪਰਤ 3ਡੀ ਤਸਵੀਰ ਬਣਾ ਸਕਦੀ ਹੈ। ਖੋਜ ਕਰਤਾਵਾਂ ਨੇ ਇਕ ''ਲਿਵਿੰਗ ਟੈਟੂ'' ਬਣਾ ਕੇ ਇਸ ਤਕਨੀਕ ਦਾ ਪ੍ਰਦਰਸ਼ਨ ਕੀਤਾ। ਅਮਰੀਕਾ ਵਿਚ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨੋਲਜੀ (ਐੱਮ. ਆਈ. ਟੀ.) ਦੇ ਪ੍ਰੋਫੈਸਰ ਜੁਆਨਹੇ ਝਾਅੋ ਨੇ ਕਿਹਾ,''ਅਸੀਂ ਪਾਇਆ ਕਿ ਨਵੀਂ ਸਿਆਹੀ ਦਾ ਫਾਰਮੂਲਾ ਚੰਗੀ ਤਰ੍ਹਾਂ ਕੰਮ ਕਰਦਾ ਹੈ ਅਤੇ ਇਹ ਸਿਆਹੀ ਹਰ ਸ਼ਬਦ ਜਾਂ ਤਸਵੀਰ ਨੂੰ ਕਰੀਬ 30 ਮਾਈਕ੍ਰੋਮੀਟਰ ਦੇ ਹਾਈ ਰੈਜ਼ੋਲੂਸ਼ਨ (resolution) ਤੱਕ ਪ੍ਰਿੰਟ ਕਰ ਸਕਦੀ ਹੈ।''
ਪਿਆਰ ਨੂੰ ਬਣਾਈ ਰੱਖਣ ਲਈ ਪ੍ਰੇਮਿਕਾ ਨੇ ਪ੍ਰੇਮੀ ਨੂੰ ਦਿੱਤੀ ਟੀ-ਸ਼ਰਟ, ਜਿਸ 'ਤੇ ਲਿਖਿਆ ਹੈ ਕੁੱਝ ਖਾਸ
NEXT STORY