ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਜੰਗ ਵਿਚਾਲੇ ਵਿੱਤ ਜੁਟਾਉਣ ਦੇ ਇਰਾਦੇ ਨਾਲ ਅਮੀਰਾਂ 'ਤੇ ਜ਼ਿਆਦਾ ਇਨਕਮ ਟੈਕਸ ਲਗਾਉਣ ਵਾਲੇ ਬਿੱਲ 'ਤੇ ਸ਼ੁੱਕਰਵਾਰ ਨੂੰ ਹਸਤਾਖਰ ਕਰ ਦਿੱਤੇ। ਪੁਤਿਨ ਦੀ ਸਿਫਾਰਸ਼ ਮਿਲਦੇ ਹੀ ਇਸ ਬਿੱਲ ਨੇ ਕਾਨੂੰਨੀ ਰੂਪ ਲੈ ਲਿਆ। ਹੁਣ ਅਮੀਰਾਂ 'ਤੇ ਵੱਧ ਟੈਕਸ ਲਗਾਉਣ ਦਾ ਰਸਤਾ ਸਾਫ਼ ਹੋ ਗਿਆ ਹੈ।
ਇਹ ਕਾਨੂੰਨ 24 ਲੱਖ ਰੂਬਲ ($27,500) ਤੱਕ ਦੀ ਆਮਦਨ 'ਤੇ 13 ਫ਼ੀਸਦੀ ਟੈਕਸ ਦੀ ਵਿਵਸਥਾ ਕਰਦਾ ਹੈ ਪਰ ਇਸ ਤੋਂ ਵੱਧ ਆਮਦਨ 'ਤੇ ਟੈਕਸ ਦੀ ਦਰ ਵਧੇਗੀ। 50 ਮਿਲੀਅਨ ਰੂਬਲ ($573,000) ਤੋਂ ਵੱਧ ਦੀ ਆਮਦਨ ਲਈ ਅਧਿਕਤਮ ਦਰ 22 ਫ਼ੀਸਦੀ ਹੋਵੇਗੀ। ਇਸ ਸਬੰਧੀ ਇਕ ਬਿੱਲ ਨੂੰ ਦੋ ਦਿਨ ਪਹਿਲਾਂ ਹੀ ਰੂਸੀ ਸੰਸਦ ਨੇ ਮਨਜ਼ੂਰੀ ਦਿੱਤੀ ਸੀ। ਸੰਸਦ ਦੇ ਹੇਠਲੇ ਸਦਨ 'ਸਟੇਟ ਡੂਮਾ' ਅਤੇ ਉਪਰਲੇ ਸਦਨ 'ਫੈਡਰੇਸ਼ਨ ਕੌਂਸਲ' ਨੇ ਬੁੱਧਵਾਰ ਨੂੰ ਇਸ ਬਿੱਲ ਨੂੰ ਪਾਸ ਕਰ ਦਿੱਤਾ। ਇਹ ਕਾਨੂੰਨ ਨਿੱਜੀ ਆਮਦਨ 'ਤੇ ਟੈਕਸ ਵਧਾਉਣ ਦੀ ਕਲਪਨਾ ਕਰਦਾ ਹੈ। ਫਲੈਟ ਰੇਟ ਇਨਕਮ ਟੈਕਸ ਦੀ ਪਿਛਲੀ ਪ੍ਰਣਾਲੀ ਤੋਂ ਇਹ ਇਕ ਵੱਡਾ ਬਦਲਾਅ ਹੈ।
ਇਹ ਵੀ ਪੜ੍ਹੋ : ਭਾਰੀ ਬਾਰਿਸ਼ ਨੇ ਧਾਰਿਆ ਭਿਆਨਕ ਰੂਪ, UP 'ਚ ਮੌਸਮ ਨਾਲ ਜੁੜੀਆਂ ਵੱਖ-ਵੱਖ ਆਫ਼ਤਾਂ 'ਚ 54 ਲੋਕਾਂ ਦੀ ਗਈ ਜਾਨ
2001 ਵਿਚ ਲਾਗੂ ਕੀਤੀ ਇਕਸਾਰ ਦਰ ਨੇ ਲੰਬੇ ਸਮੇਂ ਤੱਕ ਮਾਲੀਆ ਇਕੱਠਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਬਿੱਲ ਵਿਚ ਕੰਪਨੀਆਂ ਲਈ ਆਮਦਨ ਕਰ ਦੀ ਦਰ 20 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰਨ ਦਾ ਵੀ ਪ੍ਰਬੰਧ ਹੈ। ਨਵੀਆਂ ਟੈਕਸ ਦਰਾਂ ਨੂੰ ਲਾਗੂ ਕਰਨ ਨਾਲ 2025 ਵਿਚ ਰੂਸੀ ਸਰਕਾਰ ਲਈ 2.6 ਟ੍ਰਿਲੀਅਨ ਰੂਬਲ ($29 ਬਿਲੀਅਨ) ਦਾ ਵਾਧੂ ਮਾਲੀਆ ਪੈਦਾ ਹੋਣ ਦੀ ਉਮੀਦ ਹੈ। ਹਾਲਾਂਕਿ, ਪੁਤਿਨ ਪਹਿਲਾਂ ਕਹਿ ਚੁੱਕੇ ਹਨ ਕਿ ਆਮਦਨ ਕਰ ਦੀ ਦਰ ਵਿਚ ਵਾਧੇ ਨਾਲ ਰੂਸ ਦੇ ਸਿਰਫ 3.2 ਫ਼ੀਸਦੀ ਟੈਕਸਦਾਤਿਆਂ 'ਤੇ ਹੀ ਅਸਰ ਪਵੇਗਾ।
ਸਲਾਹਕਾਰ ਫਰਮ ਮੈਕਰੋ-ਐਡਵਾਈਜ਼ਰੀ ਦੇ ਮੁੱਖ ਕਾਰਜਕਾਰੀ ਕ੍ਰਿਸ ਵੇਫਰ ਨੇ ਟੈਕਸ ਵਾਧੇ ਨੂੰ ਤੇਲ ਦੇ ਮਾਲੀਏ 'ਤੇ ਰੂਸ ਦੀ ਨਿਰਭਰਤਾ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਦੱਸਿਆ। ਯੂਕਰੇਨ ਵਿਚ ਰੂਸ ਦੀ ਫੌਜੀ ਕਾਰਵਾਈ ਤੋਂ ਬਾਅਦ ਪੱਛਮੀ ਦੇਸ਼ ਰੂਸੀ ਤੇਲ ਨਿਰਯਾਤ 'ਤੇ ਪਾਬੰਦੀਆਂ ਨੂੰ ਸਖ਼ਤ ਕਰ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੀਨ ਦੀ ਕੰਪਨੀ ਆਈਸਪੇਸ ਦਾ ਰਾਕੇਟ ਲਾਂਚ ਤੋਂ ਬਾਅਦ ਫੇਲ, ਤਿੰਨ ਸੈਟੇਲਾਈਟ ਤਬਾਹ
NEXT STORY