ਕੁਵੈਤ ਸਿਟੀ (ਏਜੰਸੀ)- ਖਾੜੀ ਦੇਸ਼ਾਂ ਵਾਂਗ ਕੁਵੈਤ ਵਿਚ ਵੀ ਰਾਸ਼ਟਰੀਕਰਨ ਜਾਰੀ ਹੈ, ਇਹ ਰਾਸ਼ਟਰੀਕਰਨ ਖਾੜੀ ਦੇਸ਼ਾਂ ਵਿਚ ਰਹਿ ਰਹੇ ਪ੍ਰਵਾਸੀਆਂ ਦੀ ਥਾਂ ਦੇਸ਼ ਦੇ ਨਾਗਰਿਕਾਂ ਨੂੰ ਨੌਕਰੀ ਦੇਣਾ ਹੈ, ਹੋਰ ਖਾੜੀ ਦੇਸ਼ਾਂ ਦੀ ਤਰ੍ਹਾਂ ਕੁਵੈਤ ਵਿਚ ਵੀ ਕਈ ਪ੍ਰਾਈਵੇਟ ਖੇਤਰਾਂ ਤੋਂ ਪ੍ਰਵਾਸੀਆਂ ਨੂੰ ਹੁਣ ਤੱਕ ਕੱਢਿਆ ਜਾ ਚੁੱਕਾ ਹੈ ਅਤੇ ਅਜੇ ਕਈ ਹੋਰ ਅਜਿਹੇ ਖੇਤਰ ਹਨ, ਜਿੱਥੇ ਪ੍ਰਵਾਸੀਆਂ ਨੂੰ ਕੱਢਣ ਦਾ ਐਲਾਨ ਹੋ ਚੁੱਕਾ ਹੈ। ਪ੍ਰਵਾਸੀਆਂ ਦੇ ਜਾਣ ਤੋਂ ਬਾਅਦ ਕੁਵੈਤ ਵਿਚ ਰੀਅਲ ਅਸਟੇਟ ਦੇ ਬਿਜ਼ਨੈੱਸ ਵਿਚ ਗਿਰਾਵਟ ਦੇਖੀ ਗਈ ਸੀ। ਸਥਾਨਕ ਨਿਊਜ਼ ਚੈਨਲਾਂ ਮੁਤਾਬਕ ਕੁਵੈਤ ਵਿਚ ਫਲੈਟਸ ਖਾਲੀ ਹਨ, ਜਿਸ ਕਾਰਨ ਰੀਅਲ ਅਸਟੇਟ ਦੇ ਬਿਜ਼ਨੈੱਸ ਵਿਚ ਕਾਫੀ ਗਿਰਾਵਟ ਆਈ ਹੈ। ਰੀਅਲ ਅਸਟੇਟ ਦੇ ਬਿਜ਼ਨੈੱਸ ਦੇ ਨਾਲ-ਨਾਲ ਪ੍ਰਵਾਸੀਆਂ ਵਲੋਂ ਘਰ ਭੇਜੀ ਗਈ ਰਾਸ਼ੀ ਵਿਚ ਵੀ ਗਿਰਾਵਟ ਆਈ ਹੈ।
ਮਿਡਲ ਈਸਟ ਮਾਨੀਟਰ ਦੀਆਂ ਖਬਰਾਂ ਮੁਤਾਬਕ ਅਧਿਕਾਰਤ ਅੰਕੜਿਆਂ ਵਿਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਕੁਵੈਤ ਵਿਚ ਕੰਮ ਕਰ ਰਹੇ ਪ੍ਰਵਾਸੀਆਂ ਵਲੋਂ ਘਰ ਭੇਜੀ ਗਈ ਰਾਸ਼ੀ ਵਿਚ ਗਿਰਾਵਟ ਆਈ ਹੈ, ਜੋ ਕਿ 2017 ਵਿਚ 9.2 ਫੀਸਦੀ ਘੱਟ ਹੈ। ਸੈਂਟਰਲ ਬੈਂਕ ਆਫ ਕੁਵੈਤ ਦੇ ਅੰਕੜਿਆਂ ਵਿਚ ਦੱਸਿਆ ਗਿਆ ਹੈ ਕਿ 2017 ਵਿਚ ਵਿਦੇਸ਼ੀ ਮਜ਼ਦੂਰਾਂ ਵਲੋਂ ਪੈਸੇ ਭੇਜਣ ਵਿਚ 4.14 ਬਿਲੀਅਨ ਕੁਵੈਤੀ ਦਿਨਾਰ (13.7 ਬਿਲੀਅਨ ਡਾਲਰ) ਸੀ, ਜਦੋਂ ਕਿ 2016 ਵਿਚ 4.56 ਬਿਲੀਅਨ ਦਿਨਾਰ (15.1 ਅਰਬ ਡਾਲਰ) ਸੀ।
ਇਸ ਤੋਂ ਪਹਿਲਾਂ ਅਪ੍ਰੈਲ ਵਿਚ ਕੁਵੈਤੀ ਨੈਸ਼ਨਲ ਅਸੈਂਬਲੀ ਦੀ ਵਿੱਤੀ ਕਮੇਟੀ ਨੇ ਦੇਸ਼ ਵਿਚ ਪ੍ਰਵਾਸੀ ਦੇਸ਼ਾਂ ਵਲੋਂ ਪੈਸੇ ਭੇਜਣ ਉੱਤੇ ਇਕ ਤੋਂ ਪੰਜ ਫੀਸਦੀ ਟੈਕਸ ਲਗਾਉਣ ਲਈ ਇਕ ਮਸੌਦਾ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਕਈ ਪ੍ਰਵਾਸੀਆਂ ਨੇ ਦੇਸ਼ ਛੱਡ ਦਿੱਤਾ ਸੀ।
ਕੁਵੈਤ ਵਿਚ ਵਿੱਤੀ ਅਤੇ ਆਰਥਿਕ ਮਾਮਲਿਆਂ ਦੀ ਕਮੇਟੀ ਨੇ ਪ੍ਰਵਾਸੀਆਂ ਵਲੋਂ ਘਰ ਭੇਜੀ ਜਾਣ ਵਾਲੀ ਰਾਸ਼ੀ ਉੱਤੇ ਟੈਕਸ ਲਗਾਉਣ ਨੂੰ ਮਨਜ਼ੂਰੀ ਦਿੱਤੀ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਕਮੀਸ਼ਨ ਦੇ ਮੈਂਬਰਾਂ ਨੇ ਦੋ ਤਿਹਾਈ ਮੈਂਬਰਾਂ ਦੀ ਸਹਿਮਤੀ ਦੇ ਨਾਲ ਬਿਲ ਨੂੰ ਮਨਜ਼ੂਰੀ ਦਿੱਤੀ, ਹਾਲਾਂਕਿ ਬਿਲ ਵਿਚ ਇਹ ਵੀ ਕਿਹਾ ਗਿਆ ਸੀ ਕਿ ਘੱਟ ਉਮਰ ਵਾਲੇ ਪ੍ਰਵਾਸੀਆਂ ਵਲੋਂ ਪੈਸੇ ਭੇਜਣ ਉੱਤੇ ਲਗਾਇਆ ਜਾਣ ਵਾਲਾ ਟੈਕਸ ਘੱਟ ਹੋਣਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਪੈਸੇ ਭੇਜਣ ਉੱਤੇ ਲੱਗਣ ਵਾਲੀ ਫੀਸ ਵਿਚੋਂ 70 ਮਿਲੀਅਨ (233 ਮਿਲੀਅਨ ਅਮਰੀਕੀ ਡਾਲਰ) ਦੀ ਰਾਸ਼ੀ ਦਾ ਅੰਦਾਜ਼ਾ ਲਗਾਇਆ ਗਿਆ ਹੈ, ਜੋ ਅੰਦਾਜ਼ਨ 19 ਬਿਲੀਅਨ (63 ਬਿਲੀਅਨ ਅਮਰੀਕੀ ਡਾਲਰ ਹਰ ਸਾਲ) ਹੈ। ਪ੍ਰਸਤਾਵਿਤ ਕਾਨੂੰਨਾਂ ਮੁਤਾਬਕ ਕੇਡੀ 90 ਦਿਨਾਰ (300 ਡਾਲਰ) ਦੀ ਫੀਸ ਇਕ ਫੀਸਦੀ , ਕੇਡੀ 100-200 (333 ਡਾਲਰ- 667 ਡਾਲਰ) ਲੜੀ ਲਈ ਦੋ ਫੀਸਦੀ, ਕੇਡੀ 300ਤੋਂ 499 (1000 ਡਾਲਰ- 1664 ਡਾਲਰ) ਸੈਗਮੈਂਟ ਅਤੇ ਕੇਡੀ 500 ਤੋਂ 1664 (1667 ਡਾਲਰ- 5550 ਡਾਲਰ) ਸੈਗਮੈਂਟ ਲਈ ਪੰਜ ਫੀਸਦੀ ਹੈ।
ਨਵਾਜ਼ ਸ਼ਰੀਫ ਦੇ ਮਨੀ ਲਾਂਡਿਰੰਗ ਮਾਮਲੇ ਦੀ ਹੋਵੇਗੀ ਜਾਂਚ
NEXT STORY