ਪਿਓਂਗਯਾਂਗ— ਓਲੰਪਿਕ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਪਿਓਂਗਯਾਂਗ ਵਿੰਟਰ ਓਲੰਪਿਕ ਖੇਡਾਂ ਦੇ ਉਦਘਾਟਨ ਸਮਾਗਮ ਦੌਰਾਨ ਇੰਟਰਨੈੱਟ ਤੇ ਵਾਈ-ਫਾਈ ਅਚਾਨਕ ਬੰਦ ਹੋ ਗਏ, ਜਿਸ ਦਾ ਕਾਰਨ ਸਾਈਬਰ ਅਟੈਕ ਸੀ ਪਰ ਅਧਿਕਾਰੀਆਂ ਨੇ ਇਹ ਦੱਸਣ ਤੋਂ ਨਾਂਹ ਕਰ ਦਿੱਤੀ ਕਿ ਇਸ ਲਈ ਕੌਣ ਜ਼ਿੰਮੇਦਾਰ ਸੀ।
ਇੰਟਰਨਲ ਸਿਸਟਮ ਸ਼ੁੱਕਰਵਾਰ ਦੇ ਸਮਾਗਮ ਤੋਂ ਪਹਿਲਾਂ ਹੀ ਕ੍ਰੈਸ਼ ਹੋ ਗਿਆ, ਹਾਲਾਂਕਿ ਇਸ ਨਾਲ ਉੱਚ ਤਕਨੀਕੀ ਗਾਲਾ 'ਚ ਵਿਘਨ ਨਹੀਂ ਪਿਆ, ਜਿਸ 'ਚ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਤੇ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਵੀ ਸ਼ਾਮਲ ਸਨ। ਸਾਈਬਰ ਸੁਰੱਖਿਆ ਦੇ ਮਾਹਰਾਂ ਨੇ ਪਹਿਲਾਂ ਹੀ ਵਿੰਟਰ ਉਲੰਪਿਕ 'ਤੇ ਸੰਭਾਵੀ ਸਾਈਬਰ ਹਮਲੇ ਦੀ ਚਿਤਾਵਨੀ ਦਿੱਤੀ ਸੀ। ਚਿਤਾਵਨੀ 'ਚ ਕਿਹਾ ਗਿਆ ਸੀ ਕਿ ਜਨਵਰੀ 'ਚ ਓਲੰਪਿਕ ਨਾਲ ਸਬੰਧਿਕ ਸੰਗਠਨਾਂ 'ਤੇ ਮਾਲਵੇਅਰ ਸਾਈਬਰ ਹਮਲਾ ਹੋ ਸਕਦਾ ਹੈ।
ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਤੇ ਸਾਈਬਰ ਸੁਰੱਖਿਆ ਦੇ ਮਾਹਰਾਂ ਨੂੰ ਸ਼ੁੱਕਰਵਾਰ ਦੇ ਇਸ ਸਾਈਬਰ ਹਮਲੇ ਦੀ ਜਾਂਚ 'ਚ ਸ਼ਾਮਲ ਕੀਤਾ ਗਿਆ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਹਮਲੇ ਪਿੱਛੇ ਜ਼ਿੰਮੇਵਾਰ ਕਾਰਨਾਂ ਦਾ ਜਲਦੀ ਪਤਾ ਲਗਾ ਲਿਆ ਜਾਵੇਗਾ। ਖੇਡਾਂ ਦੇ ਸਥਾਨਕ ਆਯੋਜਕਾਂ ਦੇ ਬੁਲਾਰੇ ਨੇ ਕਿਹਾ ਕਿ ਇਸ ਹਮਲੇ ਪਿੱਛੇ ਦੇ ਸਰੋਤ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਬੁਲਾਰੇ ਮਾਰਕ ਐਡਮ ਨੇ ਕਿਹਾ ਕਿ ਇਸ ਸਾਈਬਰ ਹਮਲੇ ਦੀ ਜਾਂਚ ਜਾਰੀ ਹੋਣ ਕਾਰਨ ਇਸ ਲਈ ਜ਼ਿੰਮੇਦਾਰ ਸਰੋਤ ਬਾਰੇ ਦੱਸਣਾ ਸਹੀ ਨਹੀਂ ਹੈ।
ਇਸ ਪੰਜਾਬੀ ਦਾ 70 ਦੇਸ਼ਾਂ ਵਿਚ ਫੈਲਿਆ ਕਾਰੋਬਾਰ, ਵਿਦੇਸ਼ੀ ਕਰਦੇ ਨੇ ਫਾਲੋਅ
NEXT STORY