ਮਸਕਟ-ਓਮਾਨ ਸਰਕਾਰ ਨੇ ਕੋਵਿਡ-19 ਵਿਰੁੱਧ ਭਾਰਤੀ ਟੀਕਾ ਕੋਵੈਕਸੀਨ ਨੂੰ ਦੇਸ਼ ਦੀ ਯਾਤਰਾ ਲਈ ਟੀਕਿਆਂ ਦੀ ਮਨਜ਼ੂਰੀ ਸੂਚੀ 'ਚ ਸ਼ਾਮਲ ਕਰ ਲਿਆ ਹੈ। ਯਾਤਰਾ ਸ਼ੁਰੂ ਕਰਨ ਦੇ ਘਟੋ-ਘੱਟ 14 ਦਿਨ ਪਹਿਲੇ ਤੱਕ ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਭਾਰਤੀ ਯਾਤਰੀ ਹੁਣ ਇਕਾਂਤਵਾਸ ਹੋਏ ਬਿਨਾਂ ਓਮਾਨ ਦੀ ਯਾਤਰਾ ਕਰ ਸਕਦੇ ਹਨ। ਇਕ ਦਿਨ ਪਹਿਲਾਂ ਹੀ ਮੰਗਲਵਾਰ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕੋਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਲਈ ਮਾਨਤਾ ਦੇਣ ਦੇ ਸੰਬੰਧ 'ਚ ਭਾਰਤ ਬਾਇਓਟੈੱਕ ਤੋਂ ਕੁਝ ਹੋਰ ਸਪੱਸ਼ਟੀਕਰਨ ਮੰਗੇ ਹਨ।
ਇਹ ਵੀ ਪੜ੍ਹੋ : ਅਮਰੀਕਾ 'ਚ 'ਐਕਸ' ਲਿੰਗ ਪਛਾਣ ਵਾਲਾ ਪਾਸਪੋਰਟ ਅੱਜ ਜਾਰੀ ਹੋਣ ਦੀ ਉਮੀਦ
ਡਬਲਯੂ.ਐੱਚ.ਓ. ਨੇ ਕਿਹਾ ਕਿ ਉਸ ਨੇ ਇਸ ਹਫਤੇ ਦੇ ਆਖਿਰ ਤੱਕ ਕੋਵੈਕਸੀਨ ਨਿਰਮਾਤਾ ਭਾਰਤ ਬਾਇਓਟੈੱਕ ਤੋਂ ਵਾਧੂ ਜਾਣਕਾਰੀ ਮੰਗੀ ਹੈ। ਕੋਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੇ ਮਾਨਤਾ ਦੇਣ ਦੇ ਸੰਬੰਧ 'ਚ ਵਿਸ਼ਵ ਸਿਹਤ ਸੰਗਠਨ ਦੇ ਤਕਨੀਕੀ ਸਲਾਹਕਾਰ ਸਮੂਹ (ਟੀ.ਏ.ਜੀ.) ਦੀ ਬੈਠਕ ਹੁਣ ਤਿੰਨ ਨਵੰਬਰ ਨੂੰ ਹੋਵੇਗੀ। ਇਸ ਬੈਠਕ 'ਚ ਕੋਵੈਕਸੀਨ ਦੇ ਗਲੋਬਲ ਇਸਤੇਮਾਲ ਦੇ ਜੋਖਮ-ਲਾਭ 'ਤੇ ਅੰਤਿਮ ਰੂਪ ਨਾਲ ਮੁਲਾਂਕਣ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮਾਸਕੋ ਜਾ ਰਹੀ ਉਡਾਣ ਧਮਕੀ ਭਰੇ ਮੈਸੇਜ ਮਿਲਣ ਤੋਂ ਬਾਅਦ ਕਾਹਿਰਾ ਪਰਤੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਾਸਕੋ ਜਾ ਰਹੀ ਉਡਾਣ ਧਮਕੀ ਭਰੇ ਮੈਸੇਜ ਮਿਲਣ ਤੋਂ ਬਾਅਦ ਕਾਹਿਰਾ ਪਰਤੀ
NEXT STORY