ਕਾਹਿਰਾ-ਕਾਹਿਰਾ ਤੋਂ ਬੁੱਧਵਾਰ ਨੂੰ ਇਜਿਪਟ ਏਅਰ ਦੀ ਇਕ ਉਡਾਣ ਮਾਸਕੋ ਲਈ ਰਵਾਨਾ ਹੋਣ ਦੇ ਕੁਝ ਹੀ ਦੇਰ ਬਾਅਦ ਧਮਕੀ ਭਰੇ ਮੈਸੇਜ ਮਿਲਣ ਤੋਂ ਬਾਅਦ ਪਰਤ ਆਈ। ਮਿਸਰ ਦੀ ਪ੍ਰਮੁੱਖ ਜਹਾਜ਼ ਕੰਪਨੀ ਨੇ ਇਕ ਬਿਆਨ 'ਚ ਦੱਸਿਆ ਕਿ ਉਡਾਣ ਐੱਮ.ਐੱਸ.79 ਰਵਾਨਾ ਹੋਣ ਦੇ ਸਿਰਫ 22 ਮਿੰਟ ਦੇ ਅੰਦਰ ਕਾਹਿਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਰਤ ਆਈ। ਇਕ ਅਣਜਾਣ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਇਸ ਬਿਆਨ 'ਚ ਕਿਹਾ ਗਿਆ ਹੈ ਕਿ ਏਅਰ ਬੇਸ ਏ220-300 'ਚ ਇਕ ਸੀਟ 'ਤੇ ਕੁਝ ਸੰਦੇਸ਼ ਲਿਖਿਆ ਪਾਇਆ ਗਿਆ।
ਇਹ ਵੀ ਪੜ੍ਹੋ : ਅਮਰੀਕਾ 'ਚ 'ਐਕਸ' ਲਿੰਗ ਪਛਾਣ ਵਾਲਾ ਪਾਸਪੋਰਟ ਅੱਜ ਜਾਰੀ ਹੋਣ ਦੀ ਉਮੀਦ
ਜਹਾਜ਼ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਸੰਦੇਸ਼ ਕਿਸ ਨੇ ਲਿਖਿਆ ਸੀ ਅਤੇ ਕੀ ਲਿਖਿਆ ਸੀ। ਬਾਅਦ 'ਚ ਇਜਿਪਟ ਏਅਰ ਨੇ ਕਿਹਾ ਕਿ ਜਾਂਚ ਤੋਂ ਇਹ ਤੈਅ ਹੋ ਗਿਆ ਕਿ ਉਡਾਣ ਨੂੰ ਕੋਈ ਖਤਰਾ ਨਹੀਂ ਹੈ। ਮਾਸਕੋ ਅਤੇ ਕਾਹਿਰਾ ਦਰਮਿਆਨ ਸਾਰੀਆਂ ਉਡਾਣਾਂ ਪਿਛਲੇ ਕਰੀਬ ਢਾਈ ਸਾਲ ਤੱਕ ਮੁਅੱਤਲ ਸੀ ਕਿਉਂਕਿ ਇਸਾਲਮਿਕ ਸਟੇਟ ਗਰੁੱਪ ਨਾਲ ਸਬੰਧ ਇਕ ਸਥਾਨਕ ਸੰਗਠਨ ਨੇ ਅਕਤੂਬਰ 2015 'ਚ ਮਿਸਰ ਦੇ ਸਿਨਾਈ ਪ੍ਰਾਇਦੀਪ 'ਚ ਇਕ ਜਹਾਜ਼ ਨੂੰ ਮਾਰ ਸੁੱਟਿਆ ਸੀ। ਦੋਵਾਂ ਸ਼ਹਿਰਾਂ ਦਰਮਿਆਨ ਅਪ੍ਰੈਲ, 2018 'ਚ ਉਡਾਣਾਂ ਬਹਾਲ ਹੋਈਆਂ।
ਇਹ ਵੀ ਪੜ੍ਹੋ : ਮਿਆਂਮਾਰ ਦੇ ਸ਼ਹਿਰ ਮਾਂਡਲੇ 'ਚ ਬੰਬ ਧਮਾਕਾ, 9 ਜ਼ਖਮੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਦੀ HHS ਬਿਲਡਿੰਗ 'ਚ ਬੰਬ ਦੀ ਸੂਚਨਾ ਤੋਂ ਬਾਅਦ ਮਚੀ ਭਾਜੜ
NEXT STORY