ਕਾਠਮੰਡੂ-ਨੇਪਾਲ ਨੇ ਬੁੱਧਵਾਰ ਨੂੰ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਵਧਦੀ ਚਿੰਤਾ ਦੇ ਕਾਰਨ ਜ਼ਰੂਰਤ ਨਾ ਹੋਵੇ ਤਾਂ ਵਿਦੇਸ਼ ਯਾਤਰਾ ਨਾ ਕਰਨ। ਵਿਸ਼ਵ ਸਿਹਤ ਸੰਗਠਨ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਕਿ ਓਮੀਕ੍ਰੋਨ ਵੇਰੀਐਂਟ ਨਾਲ ਗਲਬੋਲ ਖਤਰਾ 'ਕਾਫੀ ਜ਼ਿਆਦਾ' ਹੈ ਅਤੇ 'ਗੰਭੀਰ ਨੇਤੀਜੇ' ਨਾਲ ਇਸ ਦਾ ਕਹਿਰ ਹੋ ਸਕਦਾ ਹੈ। ਨੇਪਾਲ ਦੇ ਸਿਹਤ ਮੰਤਰਾਲਾ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜਦ ਤੱਕ ਜ਼ਰੂਰਤ ਨਾ ਹੋਵੇ ਉਸ ਵੇਲੇ ਤੱਕ ਵਿਦੇਸ਼ ਯਾਤਰਾ ਨਾ ਕਰੋ।
ਇਹ ਵੀ ਪੜ੍ਹੋ : ਰੂਸ ਨੇ ਅਮਰੀਕਾ ਦੇ ਕੁਝ ਡਿਪਲੋਮੈਂਟ ਨੂੰ 31 ਜਨਵਰੀ ਤੱਕ ਦੇਸ਼ ਛੱਡਣ ਨੂੰ ਕਿਹਾ
ਕੁਝ ਦੇਸ਼ਾਂ 'ਚ ਕੋਵਿਡ-19 ਦੇ 'ਓਮੀਕ੍ਰੋਨ' ਵੇਰੀਐਂਟ ਦੀ ਪਛਾਣ ਅਤੇ ਕਹਿਰ ਦੇ ਮੱਦੇਨਜ਼ਰ ਇਹ ਅਪੀਲ ਕੀਤੀ ਗਈ ਹੈ। ਮੰਤਰਾਲਾ ਨੇ ਸਾਰੇ ਨੇਪਾਲੀ ਨਾਗਰਿਕਾਂ ਨੂੰ ਕੋਵਿਡ-19 ਦੇ ਪ੍ਰਤੀ ਸਾਵਧਾਨੀ ਵਰਤਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਨੇਪਾਲ 'ਚ ਅਜੇ ਤੱਕ 'ਓਮੀਕ੍ਰੋਨ' ਵੇਰੀਐਂਟ ਦਾ ਪਤਾ ਨਹੀਂ ਚੱਲਿਆ ਹੈ। ਮੰਤਰਾਲਾ ਦੇ ਬੁਲਾਰੇ ਡਾ. ਸਮੀਰ ਕੁਮਾਰ ਅਧਿਕਾਰੀ ਨੇ ਕਿਹਾ ਕਿ ਇਸ ਨਵੇਂ ਵੇਰੀਐਂਟ ਦੀ ਨਿਗਰਾਨੀ ਅਤੇ ਜਾਂਚ ਵਧਾ ਦਿੱਤੀ ਗਈ ਹੈ। ਅਧਿਕਾਰੀ ਨੇ ਬੁੱਧਵਾਰ ਨੂੰ ਇਥੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਨਵਾਂ ਵੇਰੀਐਂਟ ਕਾਫੀ ਇਨਫੈਕਸ਼ਨ ਵਾਲਾ ਹੈ ਅਤੇ ਇਹ ਕਿਸੇ ਵੀ ਸਮੂਹ ਦੇ ਲੋਕਾਂ ਨੂੰ ਇਨਫੈਕਟਿਡ ਕਰ ਸਕਦਾ ਹੈ।
ਇਹ ਵੀ ਪੜ੍ਹੋ : ਜਾਰਜੀਆ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਮੇਤ ਚਾਰ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ
NEXT STORY