ਬਰਲਿਨ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਹੈ ਕਿ ਯੂਰਪ ਅਤੇ ਅਮਰੀਕਾ 'ਚ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਲੀਵਰ ਦੀ ਇਕ ਰਹੱਸਮਈ ਬੀਮਾਰੀ ਨਾਲ ਇਕ ਬੱਚੇ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਡਬਲਯੂ.ਐੱਚ.ਓ. ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੂੰ ਹੁਣ ਤਕ ਦਰਜਨਾਂ ਦੇਸ਼ਾਂ ਤੋਂ 'ਅਣਜਾਣ ਸਰੋਤ' ਦੇ ਐਕਿਊਟ ਹੈਪਟਾਈਟੀਸ' ਦੇ ਘਟੋ-ਘੱਟ 169 ਮਾਮਲਿਆਂ ਦੀ ਜਾਣਕਾਰੀ ਮਿਲੀ ਹੋਈ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਨੇ ਯੂਕ੍ਰੇਨ ਨੂੰ ਰੂਸ ਨਾਲ ਮੁਕਾਬਲਾ ਕਰਨ ਲਈ ਹੋਰ ਫੌਜੀ ਸਹਾਇਤਾ ਦੇਣ ਦਾ ਕੀਤਾ ਵਾਅਦਾ
ਪੀੜਤਾਂ 'ਚ ਇਕ ਮਹੀਨੇ ਤੋਂ ਲੈ ਕੇ 16 ਸਾਲ ਤੱਕ ਦੇ ਬੱਚੇ ਸ਼ਾਮਲ ਹਨ ਅਤੇ ਬੀਮਾਰ ਪੈਣ ਵਾਲੇ 17 ਬੱਚਿਆਂ ਨੂੰ ਲੀਵਰ ਟ੍ਰਾਂਸਪਲਾਂਟ ਦੀ ਲੋੜ ਪਈ। ਹਾਲਾਂਕਿ, ਵਿਸ਼ਵ ਸਿਹਤ ਸੰਗਠਨ ਨੇ ਇਹ ਨਹੀਂ ਦੱਸਿਆ ਕਿ ਕਿਸ ਦੇਸ਼ 'ਚ ਮੌਤ ਹੋਈ ਹੈ। ਇਸ ਬੀਮਾਰੀ ਦੇ ਸ਼ੁਰੂਆਤੀ ਮਾਮਲੇ ਬ੍ਰਿਟੇਨ 'ਚ ਸਾਹਮਣੇ ਆਏ ਸਨ ਜਿਥੇ 114 ਬੱਚਿਆਂ 'ਚ ਇਸ ਦੇ ਲੱਛਣ ਦੇਖੇ ਗਏ।
ਇਹ ਵੀ ਪੜ੍ਹੋ : ਨਾਈਜੀਰੀਆ : ਗੈਰ-ਕਾਨੂੰਨੀ ਤੇਲ ਰਿਫ਼ਾਇਨਰੀ 'ਚ ਧਮਾਕਾ, 100 ਤੋਂ ਵੱਧ ਲੋਕਾਂ ਦੀ ਹੋਈ ਮੌਤ
ਡਬਲਯੂ.ਐੱਚ.ਓ. ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਹੈਪਟਾਈਟੀਸ ਦੇ ਮਾਮਲੇ ਵਧੇ ਹਨ ਜਾਂ ਪਹਿਲਾਂ ਤੋਂ ਜ਼ਿਆਦਾ ਗਿਣਤੀ 'ਚ ਮਾਮਲੇ ਸਾਹਮਣੇ ਆ ਰਹੇ ਹਨ ਜੋ ਪਹਿਲਾਂ ਨਹੀਂ ਆਉਂਦੇ ਸਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮਾਮਲੇ ਠੰਡ ਨਾਲ ਸਬੰਧਿਤ ਵਾਇਰਸ ਦੇ ਹੋ ਸਕਦੇ ਹਨ ਅਤੇ ਇਸ 'ਤੇ ਖੋਜ ਜਾਰੀ ਹੈ।
ਇਹ ਵੀ ਪੜ੍ਹੋ : ਸੋਮਾਲੀਆ ਦੇ ਇਕ ਰੈਸਟੋਰੈਂਟ 'ਚ ਧਮਾਕਾ, 6 ਦੀ ਮੌਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਆਰਥਿਕ ਸੰਕਟ ਨਾਲ ਸ਼੍ਰੀਲੰਕਾ ਬੇਹਾਲ, ਭਾਰਤ ਤੋਂ ਮੰਗਿਆ 1.5 ਅਰਬ ਡਾਲਰ ਦਾ ਕਰਜ਼ਾ
NEXT STORY