ਵਾਸ਼ਿੰਗਟਨ/ਸਿਓਲ - ਅਮਰੀਕੀ ਹਵਾਈ ਫੌਜ ਨੇ ਵੀਰਵਾਰ ਨੂੰ ਇਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਇਹ ਪ੍ਰੀਖਣ ਠੀਕ ਉਸੇ ਦਿਨ ਕੀਤਾ ਗਿਆ ਜਦੋਂ ਉੱਤਰੀ ਕੋਰੀਆ ਨੇ ਘੱਟ ਦੂਰੀ ਦੀਆਂ 2 ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਹੈ। ਅਮਰੀਕੀ ਹਵਾਈ ਫੌਜ ਨੇ ਦੱਸਿਆ ਕਿ ਉਨ੍ਹਾਂ ਨੇ ਮਿੰਟਮੈਨ 2 ਅੰਤਰਮਹਾਦੀਪ ਬੈਲੇਸਟਿਕ ਮਿਜ਼ਾਈਲ ਦਾ ਪ੍ਰੀਖਣ ਕੈਲੀਫੋਰਨੀਆ ਦੇ ਆਪਣੇ ਵਾਂਡੇਨਬਰਗ ਏਅਰਫੋਰਸ ਬੇਸ ਤੋਂ ਕੀਤਾ।
ਹਵਾਈ ਫੌਜ ਨੇ ਦੱਸਿਆ ਕਿ ਸੰਭਾਵਿਤ ਖਤਰੇ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਯਕੀਨਨ ਕਰਨ ਲਈ ਇਹ ਆਈ. ਸੀ. ਬੀ. ਐੱਮ. ਦਾ ਨਿਯਮਤ ਪ੍ਰੀਖਣ ਸੀ। ਇਕ ਹਫਤੇ ਦੇ ਅੰਦਰ ਦੂਜੀ ਵਾਰ ਇਸ ਤਰ੍ਹਾਂ ਦਾ ਪ੍ਰੀਖਣ ਹੋਇਆ ਹੈ। ਹਵਾਈ ਫੌਜ ਆਮ ਤੌਰ 'ਤੇ ਹਰ ਸਾਲ ਇਸ ਤਰ੍ਹਾਂ ਦੇ 4 ਜਾਂ 5 ਪ੍ਰੀਖਣ ਕਰਦੀ ਹੈ। ਉਥੇ ਉੱਤਰੀ ਕੋਰੀਆ ਨੇ 5 ਦਿਨ ਦੇ ਅੰਦਰ ਦੂਜੀ ਵਾਰ ਪ੍ਰੀਖਣ ਕੀਤਾ। ਇਹ ਪ੍ਰੀਖਣ ਉੱਤਰੀ ਕੋਰੀਆ ਅਤੇ ਅਮਰੀਕਾ ਵਿਚਾਲੇ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ਸਬੰਧੀ ਗੱਲਬਾਤ ਲਈ ਖਤਰਾ ਹੋ ਸਕਦਾ ਹੈ।
ਸੈਕਸ ਸ਼ੋਸ਼ਣ ਬਾਰੇ ਪੋਪ ਨੇ ਬਦਲਿਆ ਕਾਨੂੰਨ
NEXT STORY