ਬਰੈਂਪਟਨ- ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਐਤਵਾਰ ਸ਼ਾਮ ਸਮੇਂ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋ ਗੱਡੀਆਂ ਵਿਚ ਜਾ ਰਹੇ ਵਿਅਕਤੀਆਂ ਨੇ ਇਕ-ਦੂਜੇ 'ਤੇ ਗੋਲੀਬਾਰੀ ਕੀਤੀ।
ਪੀਲ ਪੁਲਸ ਨੇ ਦੱਸਿਆ ਕਿ ਸ਼ਾਮ 6.30 ਵਜੇ ਮੈਕਮੁਰਚੀ ਐਵੇਨਿਊ ਤੇ ਹਾਰੋਲਡ ਸਟਰੀਟ ਵਿਚ ਇਹ ਗੋਲੀਬਾਰੀ ਹੋਈ, ਜਿਸ ਬਾਰੇ ਉਨ੍ਹਾਂ ਨੂੰ ਕਈ ਫੋਨਾਂ ਰਾਹੀਂ ਜਾਣਕਾਰੀ ਦਿੱਤੀ ਗਈ। ਪੁਲਸ ਨੇ ਇਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਇਸ ਸਬੰਧੀ ਪੁਲਸ ਨੇ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਤੇ ਨਾ ਹੀ ਅਜੇ ਕਿਸੇ ਦੀ ਪਛਾਣ ਜਾਰੀ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਇਹ ਜ਼ਖਮੀ ਵਿਅਕਤੀ ਕਈ ਕਿਲੋਮੀਟਰ ਦੀ ਦੂਰੀ 'ਤੇ ਡਿੱਗਿਆ ਹੋਇਆ ਸੀ।
ਜ਼ਿਕਰਯੋਗ ਹੈ ਕਿ 1 ਸਤੰਬਰ ਨੂੰ ਵੀ ਬਰੈਂਪਟਨ ਵਿਚ ਦਿਨ-ਦਿਹਾੜੇ ਗੋਲੀਬਾਰੀ ਹੋਈ , ਜਿਸ ਕਾਰਨ 3 ਲੋਕ ਜ਼ਖਮੀ ਹੋ ਗਏ ਸਨ। ਜਾਣਕਾਰੀ ਮੁਤਾਬਕ ਬਰੈਂਪਟਨ ਸ਼ਮਸ਼ਾਨ ਘਾਟ ਨੇੜੇ 6-7 ਵਿਅਕਤੀਆਂ ਨੇ ਇਕ-ਦੂਜੇ 'ਤੇ ਗੋਲੀਬਾਰੀ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਬਰੈਂਪਟਨ ਵਿਚ ਗੋਲੀਬਾਰੀ ਹੋਣਾ ਆਮ ਗੱਲ ਬਣ ਗਈ ਹੈ ਕਿਉਂਕਿ ਬਹੁਤੇ ਲੋਕਾਂ ਕੋਲ ਹਥਿਆਰ ਹਨ। ਨਸ਼ਾ ਤੇ ਗੈਂਗਵਾਰ ਨਾਲ ਜੁੜੇ ਲੋਕ ਬਹੁਤੀ ਵਾਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।
ਵਿਕਟੋਰੀਆ 'ਚ ਕੋਰੋਨਾ ਦੇ 41 ਨਵੇਂ ਮਾਮਲੇ ਅਤੇ 9 ਮੌਤਾਂ ਦਰਜ
NEXT STORY