ਵਾਸ਼ਿੰਗਟਨ (ਭਾਸ਼ਾ)- ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਡੋਨਾਲਡ ਟਰੰਪ ਦੇ ਨਾਲ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਅਧੀਨ ਪਹਿਲੀ ਬਹਿਸ ਵਿਚ ਆਪਣੇ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਉਹ ਬਹਿਸ ਤੋਂ ਪਹਿਲਾਂ 'ਥੱਕੇ ਹੋਏ ਅਤੇ ਬਿਮਾਰ' ਸਨ। ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਇਹ ਵੀ ਕਿਹਾ ਕਿ ਸਿਰਫ਼ 'ਸਰਬਸ਼ਕਤੀਮਾਨ ਭਗਵਾਨ' ਹੀ ਉਸ ਨੂੰ 5 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਹਟਾ ਸਕਦਾ ਹੈ। ਬਾਈਡੇਨ (81) ਨੇ ਇਕ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਹ ਗੱਲ ਕਹੀ। ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ, ਅਟਲਾਂਟਾ 'ਚ 27 ਜੂਨ ਨੂੰ ਸਾਬਕਾ ਰਾਸ਼ਟਰਪਤੀ ਟਰੰਪ ਨਾਲ ਬਹਿਸ 'ਚ ਉਨ੍ਹਾਂ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਬਾਈਡੇਨ ਦੀ ਲੋਕਪ੍ਰਿਅਤਾ ਦੀ 'ਰੇਟਿੰਗ' ਡਿੱਗ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਆਪਣੀ ਪਾਰਟੀ ਦੇ ਕੁਝ ਨੇਤਾਵਾਂ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਬਾਹਰ ਹੋਣ ਦੀ ਅਪੀਲ ਕੀਤੀ ਸੀ। ਦੂਜੀ ਵਾਰ ਰਾਸ਼ਟਰਪਤੀ ਬਣਨ ਦੇ ਟੀਚੇ ਲਈ ਚੋਣ ਮੈਦਾਨ 'ਚ ਉਤਰੇ ਬਾਈਡੇਨ ਨੇ ਟਰੰਪ 'ਤੇ 'ਆਦਤਨ ਝੂਠਾ' ਹੋਣ ਦਾ ਦੋਸ਼ ਲਗਾਇਆ।
ਬਾਈਡੇਨ ਨੇ 'ਏਬੀਸੀ ਨਿਊਜ਼' ਨਾਲ ਇੰਟਰਵਿਊ ਦੌਰਾਨ ਰਾਸ਼ਟਰਪਤੀ ਅਹੁਦੇ ਦੀ ਚੋਣ ਦੇ ਅਧੀਨ ਆਪਣੀ ਪਹਿਲੀ ਬਹਿਸ 'ਚ ਆਪਣੇ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਕਿਹਾ,''ਇਹ ਇਕ ਬੁਰਾ ਐਪੀਸੋਡ ਸੀ। ਕਿਸੇ ਗੰਭੀਰ ਸਥਿਤੀ ਦਾ ਕੋਈ ਸੰਕੇਤ ਨਹੀਂ ਸੀ। ਮੈਂ ਥੱਕ ਗਿਆ ਸੀ। ਮੈਂ ਤਿਆਰੀ ਦੌਰਾਨ ਆਪਣੇ ਮਨ ਦੀ ਨਹੀਂ ਸੁਣੀ ਅਤੇ ਇਹ ਸਿਰਫ਼ ਇਕ ਬੁਰੀ ਰਾਤ ਸੀ।'' ਇਹ ਬਹਿਸ ਤੋਂ ਬਾਅਦ ਕਿਸੇ ਟੈਲੀਵਿਜ਼ਨ ਚੈਨਲ ਨਾਲ ਉਨ੍ਹਾਂ ਦਾ ਪਹਿਲਾ ਇੰਟਰਵਿਊ ਸੀ। ਉਨ੍ਹਾਂ ਕਿਹਾ,''ਮੈਂ ਬੀਮਾਰ ਸੀ। ਡਾਕਟਰ ਮੇਰੇ ਨਾਲ ਸਨ। ਮੈਂ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੇ ਮੇਰੀ ਕੋਵਿਡ-19 ਸੰਬੰਧੀ ਜਾਂਚ ਕੀਤੀ ਹੈ। ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਮੇਰੇ ਬੀਮਾਰ ਹੋਣ ਦਾ ਕਾਰਨ ਕੀ ਹੈ। ਉਨ੍ਹਾਂ ਨੇ ਮੇਰੀ ਕੋਵਿਡ ਜਾਂਚ ਕੀਤੀ ਪਰ ਮੈਨੂੰ ਇਨਫੈਕਸ਼ਨ ਨਹੀਂ ਹੋਇਆ ਸੀ। ਮੈਨੂੰ ਬੱਸ ਸਰਦੀ ਲੱਗੀ ਸੀ।'' ਬਾਈਡੇਨ ਨੇ ਕਿਹਾ ਕਿ ਬਹਿਸ 'ਚ ਉਨ੍ਹਾਂ ਦੇ ਖ਼ਰਾਬ ਪ੍ਰਦਰਸ਼ਨ 'ਚ ਕਿਸੇ ਹੋਰ ਦੀ ਨਹੀਂ ਸਗੋਂ ਮੇਰੀ ਗਲਤੀ ਸੀ। ਬਾਈਡੇਨ ਨੇ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਕਿਸੇ ਵੀ ਮੁੱਖ ਨੇਤਾ ਨੇ ਉਨ੍ਹਾਂ ਨੂੰ ਚੋਣ ਤੋਂ ਹਟਣ ਲਈ ਨਹੀਂ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਉਦੋਂ ਹਟਣਗੇ, ਜਦੋਂ 'ਸਰਬਸ਼ਕਤੀਮਾਨ ਭਗਵਾਨ' ਉਨ੍ਹਾਂ ਨੂੰ ਅਜਿਹਾ ਕਰਨ ਲਈ ਕਹਿਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜਧਾਨੀ ਰੋਮ ਦੇ ਕਾਲੀ ਮਾਤਾ ਮੰਦਰ ਵਿਖੇ ਤੀਜਾ ਵਿਸ਼ਾਲ ਭਗਵਤੀ ਜਾਗਰਣ 6 ਜੁਲਾਈ ਨੂੰ
NEXT STORY