ਜਲੰਧਰ (ਇੰਟ.)- ਕੈਨੇਡਾ ’ਚ ਭਾਰਤ ਵਿਰੋਧੀ ਸਰਗਰਮੀਆਂ ਕਰ ਰਹੇ ਮੁੱਠੀ ਭਰ ਖਾਲਿਸਤਾਨੀ ਸਮਰਥਕਾਂ ਨੂੰ ਲੈ ਕੇ ਇਕ ਸਰਵੇਖਣ ’ਚ ਵੱਡਾ ਖੁਲਾਸਾ ਹੋ ਚੁੱਕਾ ਹੈ। ਬੀਤੇ ਸਾਲ ਐਸੋਸੀਏਟ ਟਾਈਮਜ਼ ਵੱਲੋਂ ਕੀਤੇ ਗਏ ਇਕ ਸਰਵੇ ’ਚ ਕਿਹਾ ਗਿਆ ਹੈ ਕਿ ਕੈਨੇਡਾ ’ਚ ਪੰਜਾਬ ਨਾਲ ਸੰਬੰਧ ਰੱਖਣ ਵਾਲੇ ਸਿਰਫ਼ 2 ਫ਼ੀਸਦੀ ਭਾਰਤੀ ਪ੍ਰਵਾਸੀ ਖਾਲਿਸਤਾਨ ਏਜੰਡੇ ਦਾ ਸਮਰਥਣ ਕਰਦੇ ਹਨ। ਜਦੋਂ ਕਿ 98 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਖਾਲਿਸਤਾਨੀ ਏਜੰਡੇ ਨੂੰ ਭਾਰਤੀ ਵਿਰੋਧੀ ਅਨਸਰ ਹਵਾ ਦੇ ਰਹੇ ਹਨ ਅਤੇ ਉਨ੍ਹਾਂ ਦਾ ਮਕਸਦ ਪੰਜਾਬ ’ਚ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਹੈ। ਸਰਵੇਖਣ ’ਚ ਇਹ ਵੀ ਕਿਹਾ ਹੈ ਕਿ ਖਾਲਿਸਤਾਨ ਦੇ ਨਾਂ ’ਤੇ ਕੈਨੇਡਾ ’ਚ ਇਕੱਠੇ ਕੀਤੇ ਗਏ ਪੈਸੇ ਦਾ ਨਿੱਜੀ ਸਵਾਰਥਾਂ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਰੈਫਰੈਂਡਮ ਦੇ ਨਾਂ ’ਤੇ ਧੋਖਾ : ਸੈਨ ਫ੍ਰਾਂਸਿਸਕੋ ’ਚ ਖਾਲਿਸਤਾਨੀਆਂ ਨੇ ਕਿਵੇਂ ਪਾ ਦਿੱਤੇ 43,200 ਸਕਿੰਟ ’ਚ 1.27 ਲੱਖ ਵੋਟ!
ਲੋਕਾਂ ਦਾ ਚੰਦਾ ਵੀ ਜੇਬ ’ਚ ਪਾ ਰਹੇ ਹਨ ਖਾਲਿਸਤਾਨੀ ਸਮਰਥਕ
ਇਕ ਮੀਡੀਆ ਰਿਪੋਰਟ ਮੁਤਾਬਕ ਕੈਨੇਡਾ ’ਚ ਕੁਝ ਬੇਰੋਜ਼ਗਾਰ ਸਿੱਖ ਇਹ ਦਾਅਵਾ ਕਰ ਕੇ ਲੱਖਾਂ ਕਮਾ ਰਹੇ ਹਨ ਕਿ ਉਹ ਭਾਰਤ ’ਚ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਪਰਿਵਾਰਾਂ ਦਾ ਸਮਰਥਣ ਕਰਨ ਲਈ ਪੈਸਾ ਇਕੱਠਾ ਕਰ ਰਹੇ ਹਨ। ਵਾਅਦੇ ਅਨੁਸਾਰ ਭਾਰਤ ਨੂੰ ਇਹ ਸਹਾਇਤਾ ਭੇਜਣ ਦੀ ਬਜਾਏ ਉਹ ਕਥਿਤ ਤੌਰ ’ਤੇ ਵਿਅਕਤੀਗਤ ਤੌਰ ’ਤੇ ਦਾਨ ਨੂੰ ਆਪਣੀ ਜੇਬ ’ਚ ਪਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਖਾਲਿਸਤਾਨ ਦੇ ਨਾਂ ’ਤੇ ਵੱਡੇ ਪੱਧਰ ’ਤੇ ਧੋਖਾਦੇਹੀ ਹੋ ਰਹੀ ਹੈ। ਕੁਝ ਲੋਕ ਗਲਤ ਤਰੀਕੇ ਨਾਲ ਇਕੱਠੇ ਕੀਤੇ ਪੈਸੇ ਨਾਲ ਕੈਨੇਡਾ ’ਚ ਘਰ ਬਣਾ ਰਹੇ ਹਨ ਅਤੇ ਬਿਜਨੈੱਸ ਕਰ ਰਹੇ ਹਨ। ਇਸ ਭੇਤ ਨੇ ਸਾਰੇ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਹੈ, ਜਿਸ ਨਾਲ ਕੈਨੇਡਾ ’ਚ ਖਾਲਿਸਤਾਨ ਅੰਦੋਲਨ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ।
ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀ ਦਾ ਅਮਰੀਕਾ 'ਚ ਬੇਰਹਿਮੀ ਨਾਲ ਕਤਲ, ਹਥੌੜੇ ਨਾਲ ਕੀਤੇ ਗਏ 50 ਵਾਰ
ਬਰਤਾਨੀਆ ’ਚ ਜ਼ਬਰੀ ਖਾਲਿਸਤਾਨੀ ਬਣਾਏ ਜਾ ਰਹੇ ਹਨ ਆਮ ਸਿੱਖ
ਇਸ ਤੋਂ ਇਲਾਵਾ ਜੇਕਰ ਬਰਤਾਨੀਆ ਦੀ ਗੱਲ ਕਰੀਏ ਤਾਂ ਉੱਥੋਂ ਦੇ ਸਾਬਕਾ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਵੱਲੋਂ ਕਮਿਸ਼ਨ ਕੀਤੀ ਗਈ ਇਕ ਸੁਤੰਤਰ ਰਿਪੋਰਟ ’ਚ ਬ੍ਰਿਟਿਸ਼ ਸਿੱਖ ਭਾਈਚਾਰੇ ’ਚ ਖਾਲਿਸਤਾਨ ਸਮਰਥਕ ਕੱਟੜਪੰਥੀਆਂ ਦੇ ਵਧਦੇ ਪ੍ਰਭਾਵ ’ਤੇ ਚਿੰਤਾ ਜਤਾਈ ਗਈ ਸੀ। ਇਹ ਰਿਪੋਰਟ ਬੀਤੇ ਸਾਲ ਅਪ੍ਰੈਲ ਮਹੀਨੇ ’ਚ ਜਾਰੀ ਕੀਤੀ ਗਈ ਸੀ। ਬੌਰਿਸ ਜਾਨਸਨ ਵੱਲੋਂ ਬਣਾਏ ਗਏ ਕਮਿਸ਼ਨ ‘ਦ ਬਲੂਮ ਰਿਵਿਊ’ ਨੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਇਸ ਮੁੱਦੇ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਰਿਵਿਊ ’ਚ ਉਨ੍ਹਾਂ ਗੈਰ-ਖਾਲਿਸਤਾਨੀ ਸਮਰਥਕ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਵੀ ਚੁੱਕਿਆ ਗਿਆ ਹੈ, ਜਿਨ੍ਹਾਂ ਨੂੰ ਖਾਲਿਸਤਾਨੀ ਕੱਟੜਪੰਥੀ ਜ਼ਬਰੀ ਧਮਕਾ ਕੇ ਆਪਣੇ ਅੰਦੋਲਨ ’ਚ ਸ਼ਾਮਿਲ ਕਰਨਾ ਚਾਹੁੰਦੇ ਸਨ। ਰਿਵਿਊ ’ਚ ਕਿਹਾ ਗਿਆ ਹੈ ਕਿ ਮੁੱਠੀ ਭਰ ਸਿੱਖ ਕੱਟੜਪੰਥੀ ਸਮੂਹ ਨਫਰਤ ਫੈਲਾਉਣ ਲਈ ਗੁਰਦੁਆਰਿਆਂ ਦਾ ਇਸਤੇਮਾਲ ਕਰ ਰਹੇ ਹਨ ਅਤੇ ਧਰਮ ਦੇ ਨਾਂ ’ਤੇ ਪੈਸਾ ਇਕੱਠਾ ਕਰ ਰਹੇ ਹਨ।
ਇਹ ਵੀ ਪੜ੍ਹੋ: ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਟੈਕਸਾਸ ਨੂੰ ਮਿਲਿਆ 25 ਸੂਬਿਆਂ ਦਾ ਸਮਰਥਨ, ਬਾਈਡੇਨ ਸਰਕਾਰ ਨਾਲ ਵਧਿਆ ਵਿਵਾਦ
ਨੌਜਵਾਨਾਂ ਦਾ ਬ੍ਰੇਨਵਾਸ਼ ਕਰਨ ਲਈ ਬਰਤਾਨੀਆ ’ਚ ਕੈਂਪ!
ਰਿਪੋਰਟ ’ਚ ਬਰਤਾਨੀਆ ’ਚ ਸਥਾਪਿਤ ਇਸ ਤਰ੍ਹਾਂ ਦੇ ਕੈਂਪਾਂ ਦਾ ਵੀ ਜਿਕਰ ਕੀਤਾ ਗਿਆ ਹੈ, ਜਿੱਥੇ ਭਾਰਤ ’ਚ ਨਫਰਤ ਫੈਲਾਉਣ ਅਤੇ ਸਿੱਖ ਨੌਜਵਾਨਾਂ ਦਾ ਬ੍ਰੇਨਵਾਸ਼ ਕਰਨ ਦਾ ਮਾਮਲਾ ਹੈ। ਕੈਂਪ ਕੁਝ ਨੌਜਵਾਨਾਂ ਨੂੰ ਨਫਰਤ, ਅੱਤਵਾਦ ਅਤੇ ਵੰਡ ਦੀ ਰਾਹ ਅਪਣਾਉਣ ਲਈ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਿਪੋਰਟ ’ਚ ਇਸ ਮੁੱਦੇ ਨੂੰ ਹੱਲ ਕਰਨ ਲਈ ਸਰਕਾਰ ਕੋਲੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਲਈ ਇਸ ਤਰ੍ਹਾਂ ਦੇ ਸੰਗਠਨਾਂ ਨੂੰ ਸਾਡੇ ਮਹਾਨ ਦੇਸ਼ ’ਚ ਕੰਮ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਦੇ ਬਾਵਜੂਦ ਲੰਡਨ ਅੰਬੈਸੀ ਦੇ ਬਾਹਰ ਕਈ ਵਾਰ ਤਿਰੰਗੇ ਸਾੜੇ ਜਾਂਦੇ ਹਨ।
ਇਹ ਵੀ ਪੜ੍ਹੋ: ਪਾਕਿਸਤਾਨ: ਨਵਾਜ਼ ਸ਼ਰੀਫ਼ ਦੀ ਟੋਪੀ ਨੇ ਖੜ੍ਹਾ ਕੀਤਾ ਨਵਾਂ ਵਿਵਾਦ, ਹਰ ਪਾਸੇ ਹੋ ਰਹੀ ਆਲੋਚਨਾ, ਜਾਣੋ ਵਜ੍ਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
BLA ਸਮੇਤ ਕਈ ਹੋਰ ਸੰਗਠਨਾਂ ਨੇ ਪਾਕਿਸਤਾਨ ਫੌਜ ਖ਼ਿਲਾਫ਼ ਸੰਯੁਕਤ ਹਮਲੇ ਦਾ ਕੀਤਾ ਦਾਅਵਾ
NEXT STORY