ਜਲੰਧਰ (ਇੰਟ.)- ਖਾਲਿਸਤਾਨ ਦਾ ਢਿੰਡੋਰਾ ਪਿੱਟ ਰਹੇ ਥੋੜੀ ਜਿਹੀ ਗਿਣਤੀ ਦੇ ਸਿੱਖ ਰੈਫਰੈਂਡਮ ਦੇ ਨਾਂ ’ਤੇ ਦੁਨੀਆ ਨੂੰ ਗੁੰਮਰਾਹ ਕਰ ਰਹੇ ਹਨ। ਬੀਤੇ ਐਤਵਾਰ ਨੂੰ ਸੈਨ ਫ੍ਰਾਂਸਿਸਕੋ ’ਚ ਖਾਲਿਸਤਾਨ ਬਣਾਉਣ ਨੂੰ ਲੈ ਕੇ ਹੋਈ ਮਰਦਮਸ਼ੁਮਾਰੀ ’ਚ ਵੀ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ, ਜਦੋਂ ਆਜ਼ਾਦ ਪੰਜਾਬ ਰੈਫਰੈਂਡਮ ਕਮਿਸ਼ਨ (PRC) ਨੇ ਦਾਅਵਾ ਕੀਤਾ ਕਿ ਸਵਾ ਲੱਖ ਤੋਂ ਜ਼ਿਆਦਾ ਸਿੱਖ ਆਪਣੀ ਵੋਟ ਪਾਉਣ ’ਚ ਕਾਮਯਾਬ ਰਹੇ। ਦੱਸਣਯੋਗ ਹੈ ਕਿ 12 ਘੰਟਿਆਂ ’ਚ 43 ਹਜ਼ਾਰ 200 ਸਕਿੰਟ ਜਾਂ 720 ਮਿੰਟ ਹੁੰਦੇ ਹਨ। ਜੇਕਰ ਇਕ ਸਕਿੰਟ ’ਚ ਵੀ ਇਕ ਵੋਟ ਪੈਂਦੀ ਹੈ ਤਾਂ ਵੀ ਇਹ ਗਿਣਤੀ ਲੱਖਾਂ ’ਚ ਨਹੀਂ ਜਾ ਸਕਦੀ। ਇਕ ਮਿੰਟ ’ਚ ਇਕ ਵੋਟ ਪੈਂਦੀ ਹੈ ਤਾਂ ਜ਼ਾਹਿਰ ਹੈ ਕਿ 720 ਲੋਕ ਹੀ ਵੋਟ ਪਾ ਸਕਣਗੇ। ਇਸ ਤੋਂ ਇਲਾਵਾ ਇਹ ਵੀ ਮੰਨ ਲਈਏ ਕਿ ਸੈਂਟਰ ’ਤੇ ਦਰਜਨ ਬੈਲੇਟ ਬਾਕਸ ਸਨ, ਫਿਰ ਵੀ ਇਹ ਸੰਭਵ ਨਹੀਂ ਹੈ। ਕੁੱਲ ਮਿਲਾ ਕੇ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਭਾਰਤ ਵਿਰੋਧੀ ਅਭਿਆਨ ਚਲਾ ਕੇ ਭਾਰਤ ਦੇ ਮਿੱਤਰ ਦੇਸ਼ਾਂ ਨੂੰ ਗੁੰਮਰਾਹ ਕਰ ਰਿਹਾ ਹੈ।
ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀ ਦਾ ਅਮਰੀਕਾ 'ਚ ਬੇਰਹਿਮੀ ਨਾਲ ਕਤਲ, ਹਥੌੜੇ ਨਾਲ ਕੀਤੇ ਗਏ 50 ਵਾਰ
ਭਾਰਤੀ ਵਿਧਾਨ ਸਭਾ ਚੋਣ ’ਚ ਕਿਵੇਂ ਦੀ ਹੁੰਦੀ ਏ ਵਿਵਸਥਾ
ਸਾਧਾਰਣ ਭਾਸ਼ਾ ’ਚ ਤੁਸੀਂ ਇਸ ਨੂੰ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਜੇਕਰ ਭਾਰਤ ’ਚ ਕਿਸੇ ਇਕ ਵਿਧਾਨ ਸਭਾ ਚੋਣ ’ਚ ਜੇਕਰ 1 ਲੱਖ 27 ਹਜ਼ਾਰ ਵੋਟਰ ਹੋਣ ਤਾਂ ਉਨ੍ਹਾਂ ਲਈ ਘੱਟੋ-ਘੱਟ 500 ਪੋਲਿੰਗ ਬੂਥ ਦੀ ਵਿਵਸਥਾ ਕਰਨੀ ਪੈਂਦੀ ਹੈ। ਉਦੋਂ ਜਾ ਕੇ ਈ. ਵੀ. ਐੱਮ. ਮਸ਼ੀਨ ਦੇ ਜ਼ਰੀਏ 12 ਘੰਟਿਆਂ ’ਚ ਇਹ 1 ਲੱਖ ਤੋਂ ਜ਼ਿਆਦਾ ਵੋਟਿੰਗ ਦੀ ਪ੍ਰਕਿਰਿਆ ਸੰਪੰਨ ਹੁੰਦੀ ਹੈ। ਮਾਮਲੇ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸੰਭਵ ਹੀ ਨਹੀਂ ਹੋ ਸਕਦਾ ਹੈ ਕਿ ਇਕ ਸਥਾਨ ’ਤੇ ਸਵਾ ਲੱਖ ਲੋਕ ਵੋਟ ਕਰਨ ਆਉਣ ਅਤੇ ਇਹ ਪ੍ਰਕਿਰਿਆ 12 ਘੰਟੇ ਯਾਨੀ 720 ਮਿੰਟ ਜਾਂ ਇਵੇਂ ਕਹੀਏ ਕਿ 43 ਹਜ਼ਾਰ 200 ਸਕਿੰਟ ’ਚ ਸਮਾਪਤ ਹੋ ਜਾਵੇ। ਮੀਡੀਆ ਦੀਆਂ ਕਈ ਰਿਪੋਰਟਾਂ ਇਸ ਗੱਲ ਦੀਆਂ ਗਵਾਹ ਹਨ ਕਿ ਖਾਲਿਸਤਾਨ ਦੇ ਨਾਂ ’ਤੇ ਮੁੱਠੀ ਭਰ ਲੋਕ ਆਮ ਲੋਕਾਂ ਨੂੰ ਗੁੰਮਰਾਹ ਕਰ ਕੇ ਗੁਰੂ ਘਰਾਂ ਦੇ ਨਾਂ ’ਤੇ ਚੰਦੇ ਦੀ ਉਗਰਾਹੀ ਕਰ ਰਹੇ ਹਨ।
ਇਹ ਵੀ ਪੜ੍ਹੋ: ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਟੈਕਸਾਸ ਨੂੰ ਮਿਲਿਆ 25 ਸੂਬਿਆਂ ਦਾ ਸਮਰਥਨ, ਬਾਈਡੇਨ ਸਰਕਾਰ ਨਾਲ ਵਧਿਆ ਵਿਵਾਦ
ਵੋਟਾਂ ਤੋਂ ਵਾਂਝੇ ਰਹਿਣ ਦਾ ਅੰਕੜਾ ਵੀ ਝੂਠਾ
ਇਕ ਮੀਡੀਆ ਰਿਪੋਰਟ ਮੁਤਾਬਕ ਪੀ. ਆਰ. ਸੀ. ਦਾ ਕਹਿਣਾ ਹੈ ਕਿ ਹਰ ਉਮਰ ਦੇ ਸਿੱਖਾਂ ਨੇ ਖਾਲਿਸਤਾਨ ਦੇ ਨਿਰਮਾਣ ਲਈ ਆਪਣੀ ਵੋਟ ਪਾਉਣ ਲਈ ਸਵੇਰ ਤੋਂ ਹੀ ਲਾਈਨਾਂ ਬਣਾਈਆਂ ਹੋਈ ਸਨ। ਪੀ. ਆਰ. ਸੀ. ਮੈਂਬਰ ਪਾਲ ਜੈਕਬਜ਼ ਨੇ ਐਲਾਨ ਕੀਤਾ ਕਿ 127,000 ਸਿੱਖ ਆਪਣੀ ਵੋਟ ਪਾਉਣ ’ਚ ਸਮਰੱਥ ਸਨ, ਜਦੋਂ ਕਿ ਲਗਭਗ 30000 ਲਾਈਨ ’ਚ ਖੜ੍ਹੇ ਰਹੇ ਅਤੇ ਸਮੇਂ ਦੀ ਕਮੀ ਕਾਰਨ ਵੋਟਿੰਗ ਕਰਨ ’ਚ ਅਸਮਰੱਥ ਰਹੇ। ਹਾਲਾਂਕਿ ਟਾਈਮਿੰਗ ਦੇ ਹਿਸਾਬ ਨਾਲ ਇਹ ਅੰਕੜਾ ਵੀ ਝੂਠਾ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨ ਮਰਦਮਸ਼ੁਮਾਰੀ ਦਾ ਅਗਲਾ ਪੜਾਅ 31 ਮਾਰਚ ਨੂੰ ਸੈਕਰਾਮੈਂਟੋ, ਸੀ. ਏ. ਵਿਚ ਹੋਵੇਗਾ ਤਾਂਕਿ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਜਾ ਸਕੇ, ਜੋ ਆਪਣੀ ਵੋਟ ਪਾਉਣ ’ਚ ਅਸਮਰੱਥ ਸਨ।
ਇਹ ਵੀ ਪੜ੍ਹੋ: ਪਾਕਿਸਤਾਨ: ਨਵਾਜ਼ ਸ਼ਰੀਫ਼ ਦੀ ਟੋਪੀ ਨੇ ਖੜ੍ਹਾ ਕੀਤਾ ਨਵਾਂ ਵਿਵਾਦ, ਹਰ ਪਾਸੇ ਹੋ ਰਹੀ ਆਲੋਚਨਾ, ਜਾਣੋ ਵਜ੍ਹਾ
ਭਾਰਤੀ ਡਿਪਲੋਮੈਟਾਂ ਨੂੰ ਧਮਕਾਉਂਦਾ ਰਹਿੰਦੈ ਅੱਤਵਾਦੀ ਪੰਨੂੰ
ਅਮਰੀਕੀ ਸਰਕਾਰ ਨੇ ਭਾਰਤ ਦੇ ਇਤਰਾਜਾਂ ਦੇ ਬਾਵਜੂਦ ਖਾਲਿਸਤਾਨ ਸਮਰਥਕ ਵੱਖਵਾਦੀ ਸਮੂਹ ਸਿੱਖਸ ਫਾਰ ਜਸਟਿਸ ਨੂੰ ਆਪਣੀ ਧਰਤੀ ’ਤੇ ਪਹਿਲੇ ਸੋਧ ਐਕਟ ਤਹਿਤ ਖਾਲਿਸਤਾਨ ਦੀ ਆਜ਼ਾਦੀ ਲਈ ਮਰਦਮਸ਼ੁਮਾਰੀ ਆਯੋਜਿਤ ਕਰਨ ਦੀ ਇਜ਼ਾਜਤ ਦਿੱਤੀ ਸੀ। ਭਾਰਤ ਨੇ 2019 ਵਿਚ ਅੱਤਵਾਦ ਦਾ ਸਮਰਥਣ ਕਰਨ ਲਈ ਸਿੱਖਸ ਫਾਰ ਜਸਟਿਸ ਸੰਗਠਨ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਸੰਗਠਨ ਦਾ ਪ੍ਰਮੁੱਖ ਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਆਏ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਵਿਦੇਸ਼ਾਂ ’ਚ ਭਾਰਤੀ ਡਿਪਲੋਮੈਟਸ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ। ਇਸ ਦੇ ਬਾਵਜੂਦ ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਇਸ ਨੂੰ ਪ੍ਰਗਟਾਵੇ ਦੀ ਆਜ਼ਾਦੀ ਕਰਾਰ ਦਿੰਦਾ ਹੈ।
ਇਹ ਵੀ ਪੜ੍ਹੋ: ਜਨਮ ਲੈਂਦੇ ਹੀ ਵਿਛੜ ਗਈਆਂ ਸਨ ਇਹ ਜੁੜਵਾ ਭੈਣਾਂ, 19 ਸਾਲਾਂ ਬਾਅਦ ਇੰਝ ਹੋਈ ਮੁਲਾਕਾਤ
ਪੰਨੂੰ ਨੇ ਫਿਰ ਦਿੱਤੀ ਗਿੱਦੜ ਭਬਕੀ
ਵੋਟਿੰਗ ਖਤਮ ਹੋਣ ਤੋਂ ਬਾਅਦ ਪੰਨੂੰ ਨੇ ਸਿੱਖਾਂ ਨੂੰ ਸੰਬੋਧਨ ਕੀਤਾ ਅਤੇ ਐਲਾਨ ਕੀਤਾ ਕਿ ਕੈਨੇਡਾਈ ਅਤੇ ਅਮਰੀਕੀ ਸਰਕਾਰਾਂ ਵੱਲੋਂ ਇਸ ਪੁਸ਼ਟੀ ਤੋਂ ਬਾਅਦ ਭਾਰਤ ਖਿਲਾਫ ਅਭਿਆਨ ਤੇਜ਼ ਹੋ ਜਾਵੇਗਾ ਕਿ ਭਾਰਤ ਉਨ੍ਹਾਂ ਸਿੱਖਾਂ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਹੈ, ਜੋ ਇਕ ਵੱਖ ਸਿੱਖ ਜ਼ਮੀਨ ਲਈ ਸਵੈ-ਨਿਰਣੇ ਦਾ ਅਧਿਕਾਰ ਮੰਗ ਰਹੇ ਸਨ। ਪੰਨੂੰ ਨੇ ਗਿੱਦੜ ਭਬਕੀ ਦਿੰਦੇ ਹੋਏ ਕਿਹਾ ਕਿ ਭਾਰਤ ਨੂੰ ਸਿਆਸੀ ਤੌਰ ’ਤੇ ਮਾਰਨਾ, ਮੋਦੀ ਦੀ ਰਾਜਨੀਤੀ ਨੂੰ ਖਤਮ ਕਰਨਾ ਅਤੇ ਭਾਰਤ ਨੂੰ ਆਰਥਿਕ ਤੌਰ ’ਤੇ ਨਸ਼ਟ ਕਰਨਾ ਹੀ ਸਾਡਾ ਨਾਅਰਾ ਹੈ। ਖਾਲਿਸਤਾਨੀ ਅੱਤਵਾਦੀ ਨੇ ਕਿਹਾ ਕਿ ਅਸੀਂ ਬਾਂਬੇ ਸਟਾਕ ਐਕਸਚੇਂਜ ਨੂੰ ਬੰਦ ਕਰਨ ਲਈ ਅਭਿਆਨ ਚਲਾਵਾਂਗੇ।
ਇਹ ਵੀ ਪੜ੍ਹੋ: ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਟੈਕਸਾਸ ਨੂੰ ਮਿਲਿਆ 25 ਸੂਬਿਆਂ ਦਾ ਸਮਰਥਨ, ਬਾਈਡੇਨ ਸਰਕਾਰ ਨਾਲ ਵਧਿਆ ਵਿਵਾਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
12ਵੀਂ ਪਾਸ ਕਰ ਕੇ IELTS ਕਰ ਕੇ ਕੈਨੇਡਾ ਜਾਣ ਵਾਲੇ ਜੋੜਿਆਂ 'ਤੇ ਪਈ ਕੈਨੇਡਾ ਦੇ ਨਵੇਂ ਨਿਯਮਾਂ ਦੀ ਮਾਰ
NEXT STORY