ਵਾਸ਼ਿੰਗਟਨ— ਕੀ ਤੁਸੀਂ ਕਿਸੇ ਸ਼ਹਿਰ 'ਚ ਇਕੱਲੇ ਰਹਿਣ ਦੀ ਕਲਪਨਾ ਕਰ ਸਕਦੇ ਹੋ? ਸ਼ਾਇਦ ਇਸ ਬਾਰੇ 'ਚ ਸੋਚਿਆ ਵੀ ਨਹੀਂ ਜਾ ਸਕਦਾ ਪਰ ਇਹ ਸੱਚ ਹੈ ਕਿ ਦੁਨੀਆ 'ਚ ਕੁੱਝ ਅਜਿਹੇ ਸ਼ਹਿਰ ਵੀ ਹਨ, ਜਿਨ੍ਹਾਂ ਦੀ ਜਨਸੰਖਿਆ ਸਿਰਫ 1 ਹੈ। ਇਨ੍ਹਾਂ ਸ਼ਹਿਰਾਂ 'ਚ ਉੱਥੇ ਇਕ-ਇਕ ਵਿਅਕਤੀ ਰਹਿ ਰਿਹਾ ਹੈ ਅਤੇ ਉਹ ਵੀ ਆਪਣੀ ਮਰਜ਼ੀ ਨਾਲ। ਅਸੀਂ ਤੁਹਾਨੂੰ ਇਨ੍ਹਾਂ ਦੇਸ਼ਾਂ ਬਾਰੇ ਦੱਸਦੇ ਹਾਂ—
ਜਾਪਾਨ ਦੇ ਸ਼ਹਿਰ ਤੋਮਿਓਕਾ 'ਚ 2010 'ਚ ਆਬਾਦੀ ਤਕਰੀਬਨ 15 ਹਜ਼ਾਰ ਸੀ, ਫਿਰ 2011 'ਚ ਸੁਨਾਮੀ ਆਈ ਤੇ ਇਸ ਮਗਰੋਂ ਇੱਥੇ ਰੇਡੀਏਸ਼ਨ ਫੈਲਣ ਲੱਗਾ ਤੇ ਲੋਕ ਡਰ ਕਾਰਨ ਇੱਥੋਂ ਭੱਜ ਗਏ। ਸਿਰਫ 58 ਸਾਲਾ ਨਾਓਤੋ ਮਤਸੁਮੁਰਾ ਹੀ ਇੱਥੇ ਰਹਿ ਗਿਆ। ਉਸ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਸ਼ਹਿਰ ਦੇ ਜਾਨਵਰਾਂ ਲਈ ਚਾਰੇ ਦਾ ਪ੍ਰਬੰਧ ਕਰਨਾ ਚਾਹੁੰਦਾ ਸੀ।
ਮੋਨਾਵੀ, ਨੇਬ੍ਰਾਸਕਾ(ਅਮਰੀਕਾ)
1902 'ਚ ਇੱਥੇ ਇਕ ਪੋਸਟ ਆਫਸ ਖੋਲ੍ਹਿਆ ਗਿਆ ਤੇ 1967 'ਚ ਬੰਦ ਹੋ ਗਿਆ। ਲੋਕ ਕੰਮ ਦੀ ਤਲਾਸ਼ 'ਚ ਹੋਰ ਸ਼ਹਿਰਾਂ 'ਚ ਚਲੇ ਗਏ ਪਰ ਇਕ ਜੋੜਾ ਉੱਥੇ ਹੀ ਰਹਿ ਗਿਆ। 2004 'ਚ ਇਸ ਔਰਤ ਦੇ ਪਤੀ ਦੀ ਮੌਤ ਹੋ ਗਈ ਤੇ ਹੁਣ ਉਹ ਇਕੱਲੀ ਇੱਥੇ ਰਹਿ ਗਈ ਹੈ।
ਵਿਲਾ ਇਪੇਕਯੁਏਨ, ਅਰਜਨਟੀਨਾ
1920 'ਚ ਇਹ ਸ਼ਹਿਰ ਵੱਸਿਆ ਸੀ ਤੇ ਹੜ੍ਹ ਆਉਣ ਮਗਰੋਂ ਲੋਕਾਂ ਦੇ ਘਰ ਬਰਬਾਦ ਹੋ ਗਏ। ਸਾਰੇ ਲੋਕ ਸ਼ਹਿਰ ਛੱਡ ਕੇ ਚਲੇ ਗਏ। ਫਿਰ 2009 'ਚ ਪਾਬਲੋ ਨੋਵਾਕ ਨਾਂ ਦਾ ਵਿਅਕਤੀ ਇੱਥੇ ਵਾਪਸ ਆਇਆ ਤੇ ਇੱਥੇ ਹੀ ਰਹਿ ਰਿਹਾ ਹੈ।
ਬੋਨਾਂਜ, ਕੋਲੋਰਾਡੋ (ਅਮਰੀਕਾ)
ਇੱਥੇ ਚਾਂਦੀ ਦੀਆਂ ਖਾਨਾਂ ਹੁੰਦੀਆਂ ਸਨ ਤੇ 1880 'ਚ ਇੱਥੇ ਇਕ ਸ਼ਹਿਰ ਬਣ ਗਿਆ। ਫਿਰ ਜਦ ਚਾਂਦੀ ਖਤਮ ਹੋ ਗਈ ਤਾਂ ਲੋਕ ਹੌਲੀ-ਹੌਲੀ ਸ਼ਹਿਰ ਛੱਡ ਗਏ। 2010 'ਚ ਇੱਥੇ 16 ਵਿਅਕਤੀ ਰਹਿੰਦੇ ਸਨ ਪਰ ਇਸ ਸਮੇਂ ਇਕ ਹੀ ਵਿਅਕਤੀ ਬਚਿਆ ਹੈ, ਬਾਕੀਆਂ ਦੀ ਮੌਤ ਹੋ ਚੁੱਕੀ ਹੈ।
ਬਿਊਫੋਰਡ, ਵਿਓਮਿੰਗ (ਅਮਰੀਕਾ)
2013 'ਚ ਸਰਕਾਰ ਨੇ ਇਹ ਸ਼ਹਿਰ ਇਕ ਵੀਅਤਨਾਮੀ ਨੂੰ ਵੇਚ ਦਿੱਤਾ ਸੀ ਤੇ ਇਸ ਮਗਰੋਂ ਇਸ ਦਾ ਨਾਂ ਫਿਲਡੇਲੀ ਟਾਊਨ ਬਿਊਫੋਰਡ ਕਰ ਦਿੱਤਾ ਸੀ। ਇੱਥੇ ਸਿਰਫ ਡਾਨ ਸੈਮੰਸ ਨਾਂ ਦਾ ਵਿਅਕਤੀ ਹੀ ਰਹਿੰਦਾ ਹੈ।ਕਾਸ, ਨਿਊਜ਼ੀਲੈਂਡ
1910 'ਚ ਇਸ ਸ਼ਹਿਰ ਦੀ ਸਥਾਪਨਾ ਸਮੇਂ ਲਗਭਗ 800 ਲੋਕ ਰਹਿੰਦੇ ਸਨ। ਫਿਲਹਾਲ ਇੱਥੇ 5 ਘਰ ਬਚੇ ਹਨ ਪਰ ਰਹਿਣ ਵਾਲਾ ਇਕ ਹੀ ਵਿਅਕਤੀ ਹੈ। ਬੈਰੀ ਨਾਂ ਦੇ ਇਸ ਵਿਅਕਤੀ ਨੇ ਕਿਹਾ ਕਿ ਉਹ ਆਪਣੇ ਸ਼ਹਿਰ ਨੂੰ ਕਦੇ ਵੀ ਛੱਡ ਕੇ ਨਹੀਂ ਜਾਵੇਗਾ। ਜਦ ਵੀ ਕੋਈ ਉਸ ਦੇ ਸ਼ਹਿਰ ਦੇ ਸਾਹਮਣਿਓਂ ਲੰਘਦਾ ਹੈ ਤਾਂ ਉਹ ਹੱਥ ਹਿਲਾ ਕੇ ਖੁਸ਼ ਹੋ ਜਾਂਦਾ ਹੈ।
ਲਾਸਟ ਸਪਰਿੰਗ, ਵਿਓਮਿੰਗ (ਅਮਰੀਕਾ)
ਸਾਲ 2000 'ਚ ਇਸ ਸ਼ਹਿਰ ਦੀ ਆਬਾਦੀ ਸਿਰਫ ਇਕ ਹੈ। ਸਮੇਂ-ਸਮੇਂ 'ਤੇ ਇਸ ਦੀ ਆਬਾਦੀ ਬਦਲਦੀ ਰਹੀ ਪਰ ਹੁਣ ਵੀ ਇਕ ਹੀ ਵਿਅਕਤੀ ਇੱਥੇ ਰਹਿੰਦਾ ਹੈ।
ਟਰੰਪ ਨੇ ਜਿਨਪਿੰਗ ਨਾਲ ਕੀਤੀ ਦੋਸਤਾਨਾ ਲਹਿਜ਼ੇ ਵਿਚ ਗੱਲਬਾਤ
NEXT STORY