ਓਨਟਾਰੀਓ— ਕੈਨੇਡਾ ਦੇ ਓਨਟਾਰੀਓ ਵਿਚ ਸਕੂਲੀ ਬੱਸਾਂ 'ਤੇ ਕੈਮਰੇ ਲਗਾਉਣ ਦੇ ਮੁੱਦੇ 'ਤੇ ਵਿਧਾਨ ਸਭਾ ਵਿਚ ਬਹਿਸ ਕੀਤੀ ਜਾ ਰਹੀ ਹੈ ਤਾਂ ਜੋ ਬੱਸਾਂ ਦੇ ਡਰਾਈਵਰ ਜੇਕਰ ਬੱਚਿਆਂ ਦੇ ਉਤਰਨ ਅਤੇ ਚੜ੍ਹਨ ਸਮੇਂ ਬੱਸਾਂ ਨੂੰ ਭਜਾਉਂਦੇ ਹਨ ਤਾਂ ਉਨ੍ਹਾਂ 'ਤੇ ਜੁਰਮਾਨਾ ਲਗਾਇਆ ਜਾ ਸਕੇ। ਸਰਕਾਰ ਇਸ ਮੁੱਦੇ 'ਤੇ ਵਿਚਾਰ ਕਰ ਰਹੀ ਹੈ ਪਰ ਉਹ ਇਸ 'ਤੇ ਸਟਡੀ ਕੀਤੇ ਬਿਨਾਂ ਕੋਈ ਕਦਮ ਨਹੀਂ ਚੁੱਕਣਾ ਚਾਹੁੰਦੀ।
ਸਥਾਨਕ ਨੇਤਾਵਾਂ ਅਤੇ ਸਕੂਲੀ ਬੱਸ ਕੰਪਨੀਆਂ ਨੇ ਖੇਤਰੀ ਸਰਕਾਰ ਨੂੰ ਇਸ ਸੰਬੰਧੀ ਬਿੱਲ ਨੂੰ ਪਾਸ ਕਰਨ ਨੂੰ ਕਿਹਾ ਹੈ ਤਾਂ ਜੋ ਸਕੂਲੀ ਬੱਸਾਂ ਦੇ ਬਾਹਰ ਵੀਡੀਓ ਕੈਮਰੇ ਲਗਾ ਕੇ ਉਸ ਵਿਚ ਕੈਦ ਘਟਨਾ ਨੂੰ ਸਬੂਤ ਮੰਨਦੇ ਹੋਏ ਬੱਚਿਆਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਵਾਲੇ ਡਰਾਈਵਰਾਂ 'ਤੇ ਕਾਰਵਾਈ ਕੀਤੀ ਜਾ ਸਕੇ। ਪਰ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਨਾਕਾਫੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਡਰਾਈਵਰਾਂ 'ਤੇ ਕਾਰਵਾਈ ਕਰਨ ਲਈ ਹਾਦਸਿਆਂ ਦਾ ਇੰਤਜ਼ਾਰ ਨਹੀਂ ਕਰ ਸਕਦੇ। ਇਸ ਦਾ ਕੋਈ ਪੱਕਾ ਹੱਲ ਕੀਤਾ ਜਾਣਾ ਚਾਹੀਦਾ ਹੈ।
ਕੈਨੇਡਾ ਦੇ ਕੈਲਗਰੀ ਵਿਚ ਇਸ ਤਰ੍ਹਾਂ ਕੀਤਾ ਤਾਂ ਲੱਗ ਸਕਦੈ 64 ਹਜ਼ਾਰ ਤੱਕ ਦਾ ਜੁਰਮਾਨਾ
NEXT STORY