ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਦੇ ਪਿਛਲੇ ਹਫਤੇ ਤੋਂ ਬਾਅਦ ਹੁਣ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ, ਹਾਲਾਂਕਿ ਕਿਸੇ ਕਾਰਨ ਕੁੱਲ ਮਾਮਲਿਆਂ ਵਿਚ ਪਬਲਿਕ ਸਿਹਤ ਯੂਨਿਟ ਦੇ ਨੰਬਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਵਾਇਰਸ ਦੇ ਨਵੇਂ 76 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜੋ ਕਿ 11 ਅਗਸਤ ਤੋਂ ਬਾਅਦ ਸਭ ਤੋਂ ਘੱਟ ਸੰਖਿਆ ਹੋਵੇਗੀ ।
ਇਲੀਅਟ ਨੇ ਦੱਸਿਆ ਕਿ 11 ਪਬਲਿਕ ਯੂਨਿਟ ਨੇ ਆਪਣਾ ਡਾਟਾ ਲੋਡ ਨਹੀਂ ਕੀਤਾ ਸੀ, ਜਿਸ ਕਾਰਨ ਇਕੱਠਾ ਡਾਟਾ ਹੀ ਸਾਂਝੇ ਤੌਰ 'ਤੇ ਦੱਸ ਦਿੱਤਾ ਗਿਆ ਕਿ ਇਕ ਦਿਨ ਵਿਚ 8 ਮਾਮਲੇ ਸਾਹਮਣੇ ਆਏ ਹਨ। ਪਹਿਲਾਂ 5 ਦਿਨਾਂ ਵਿਚ ਔਸਤਨ 96.6 ਨਵੇਂ ਮਾਮਲੇ ਸਾਹਮਣੇ ਆ ਰਹੇ ਸਨ । ਪਿਛਲੇ ਹਫਤੇ ਤੋਂ ਇਹ ਗਿਣਤੀ 80 ਹੋ ਗਈ ਜਦਕਿ ਇਸ ਤੋਂ 2 ਹਫਤੇ ਪਹਿਲਾਂ ਪੀੜਤਾਂ ਦੀ ਰੋਜ਼ਾਨਾ 89 ਦੇ ਕਰੀਬ ਗਿਣਤੀ ਸਾਹਮਣੇ ਆ ਰਹੀ ਸੀ। ਬੁੱਧਵਾਰ ਨੂੰ ਜਿਹੜੇ 76 ਨਵੇਂ ਮਾਮਲੇ ਸਾਹਮਣੇ ਆਏ, ਉਨ੍ਹਾਂ ਵਿਚੋਂ 21 ਮਾਮਲੇ ਟੋਰਾਂਟੋ, 19 ਮਾਮਲੇ ਪੀਲ ਰੀਜਨ ਅਤੇ 7 ਮਾਮਲੇ ਗਰੇਟਰ ਟੋਰਾਂਟੋ ਏਰੀਆ ਤੋਂ ਸਾਹਮਣੇ ਆਏ। ਇਸ ਦੇ ਇਲਾਵਾ ਯਾਰਕ ਰੀਜਨ ਤੋਂ 4 ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਹੁਣ ਬਹੁਤ ਘੱਟ ਲੋਕ ਹਸਪਤਾਲ ਵਿਚ ਭਰਤੀ ਹੋ ਰਹੇ ਹਨ।
ਬੁੱਧਵਾਰ ਤੱਕ ਦੀ ਜਾਣਕਾਰੀ ਮੁਤਾਬਕ ਤਕਰੀਬਨ 35 ਲੋਕ ਹਸਪਤਾਲ ਵਿਚ ਭਰਤੀ ਹਨ ਤੇ ਇਨ੍ਹਾਂ ਵਿਚੋਂ 15 ਲੋਕ ਆਈ. ਸੀ. ਯੂ. ਵਾਰਡ ਵਿਚ ਇਲਾਜ ਕਰਵਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਤਕ ਸੂਬੇ ਵਿਚ ਕੋਰੋਨਾ ਕਾਰਨ 2,793 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਗਭਗ 40 ਮਰੀਜ਼ਾਂ ਦੀ ਉਮਰ 20 ਤੋਂ 39 ਸਾਲ ਵਿਚਕਾਰ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਪੀੜਤਾਂ ਦੀ ਗਿਣਤੀ 41,048 ਹੋ ਚੁੱਕੀ ਹੈ ਤੇ ਬੀਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ 37,291 ਹੋ ਗਈ ਹੈ।
ਨੋਵਾ ਸਕੋਸ਼ੀਆ ਨੇ ਵਿਦਿਆਰਥੀਆਂ ਲਈ ਲਾਜ਼ਮੀ ਕੀਤਾ 'ਕੋਰੋਨਾ' ਟੈਸਟ
NEXT STORY