ਮਾਸਕੋ (ਏਜੰਸੀ): ਮਾਸਕੋ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਕ੍ਰੇਮਲਿਨ ਦੇ ਇਕ ਚੋਟੀ ਦੇ ਵਿਰੋਧੀ ਨੂੰ ਦੇਸ਼ਧ੍ਰੋਹ ਅਤੇ ਰੂਸੀ ਫੌਜ ਨੂੰ ਬਦਨਾਮ ਕਰਨ ਦੇ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਅਤੇ ਉਸ ਨੂੰ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਇੱਕ ਪ੍ਰਮੁੱਖ ਵਿਰੋਧੀ ਕਾਰਕੁਨ ਵਲਾਦੀਮੀਰ ਕਾਰਾ-ਮੁਰਜ਼ਾ, ਜੂਨੀਅਰ ਦੋ ਵਾਰ ਜ਼ਹਿਰ ਖਾਣ ਤੋਂ ਬਚ ਗਿਆ। ਉਸ ਨੇ ਇਸ ਲਈ ਰੂਸੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਕਾਰਾ-ਮੁਰਜ਼ਾ ਇੱਕ ਸਾਲ ਪਹਿਲਾਂ ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਵਿੱਚ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ : ਸੜਕ ਹਾਦਸੇ 'ਚ ਅੰਮ੍ਰਿਤਸਰ ਦਾ ਨੌਜਵਾਨ ਗੰਭੀਰ ਜ਼ਖ਼ਮੀ
ਉਸਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਰਾਜਨੀਤਿਕ ਦੱਸਦਿਆਂ ਖਾਰਜ ਕਰ ਦਿੱਤਾ ਅਤੇ ਸੋਵੀਅਤ ਤਾਨਾਸ਼ਾਹ ਜੋਸੇਫ ਸਟਾਲਿਨ ਦੇ ਸ਼ਾਸਨ ਦੌਰਾਨ ਉਸਦੇ ਖ਼ਿਲਾਫ਼ ਚੱਲ ਰਹੀ ਨਿਆਂਇਕ ਕਾਰਵਾਈ ਦੀ ਤੁਲਨਾ "ਸ਼ੋਅ ਟ੍ਰਾਇਲ" ਨਾਲ ਕੀਤੀ। ਕਾਰਾ-ਮੁਰਜ਼ਾ ਨੇ 15 ਮਾਰਚ ਨੂੰ ਐਰੀਜ਼ੋਨਾ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿੱਚ ਇੱਕ ਭਾਸ਼ਣ ਦਿੱਤਾ ਸੀ, ਜਿਸ ਵਿੱਚ ਉਸਨੇ ਯੂਕ੍ਰੇਨ ਵਿੱਚ ਰੂਸ ਦੀਆਂ ਫੌਜੀ ਕਾਰਵਾਈਆਂ ਦੀ ਨਿੰਦਾ ਕੀਤੀ ਸੀ। ਇਸ ਭਾਸ਼ਣ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਹਾਂਗਕਾਂਗ: ਜੋਸ਼ੂਆ ਵੋਂਗ ਨੂੰ ਇੱਕ ਹੋਰ ਮਾਮਲੇ 'ਚ ਜੇਲ੍ਹ
ਜਦੋਂ ਉਹ ਹਿਰਾਸਤ ਵਿੱਚ ਸੀ, ਉਦੋਂ ਜਾਂਚਕਰਤਾਵਾਂ ਨੇ ਦੇਸ਼ਧ੍ਰੋਹ ਦੇ ਦੋਸ਼ ਸ਼ਾਮਲ ਕੀਤੇ। ਰੂਸ ਨੇ 24 ਫਰਵਰੀ, 2022 ਨੂੰ ਯੂਕ੍ਰੇਨ ਵਿੱਚ ਫੌਜਾਂ ਭੇਜਣ ਤੋਂ ਤੁਰੰਤ ਬਾਅਦ ਆਪਣੀ ਫੌਜ ਬਾਰੇ "ਗ਼ਲਤ ਜਾਣਕਾਰੀ" ਫੈਲਾਉਣ ਲਈ ਅਪਰਾਧਕ ਕਾਨੂੰਨ ਬਣਾਇਆ। ਰੂਸੀ ਸਰਕਾਰ ਨੇ ਯੂ੍ਕ੍ਰੇਨ 'ਤੇ ਕਾਰਵਾਈ ਨੂੰ "ਵਿਸ਼ੇਸ਼ ਫੌਜੀ ਕਾਰਵਾਈ" ਕਿਹਾ ਹੈ ਅਤੇ ਅਧਿਕਾਰੀਆਂ ਨੇ ਇਸ ਦੀ ਆਲੋਚਨਾ ਨੂੰ ਰੋਕਣ ਲਈ ਕਾਨੂੰਨ ਦੀ ਵਰਤੋਂ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਨਾਲ ਸਬੰਧ ਸੁਧਰਨ ਦੀ ਸੰਭਾਵਨਾ ਬਾਰੇ ਆਸਟ੍ਰੇਲੀਆ ਦਾ ਬਿਆਨ ਆਇਆ ਸਾਹਮਣੇ
NEXT STORY