ਲਾਸ ਏਂਜਲਸ— ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ ਦੇ ਪ੍ਰਧਾਨ ਜਾਨ ਬੇਲੀ ਯੌਨ ਉਤਪੀੜਨ ਦੇ ਦੋਸ਼ਾਂ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ। 'ਵੈਰਾਇਟੀ' ਮੁਤਾਬਕ ਅਕੈਡਮੀ ਨੂੰ ਬੁੱਧਵਾਰ (13 ਮਾਰਚ) ਨੂੰ ਬੇਲੀ ਖਿਲਾਫ ਉਤਪੀੜਨ ਦੀਆਂ ਤਿੰਨ ਸ਼ਿਕਾਇਤਾਂ ਮਿਲੀ ਤੇ ਇਸ ਸੰਬੰਧ 'ਚ ਤੁਰੰਤ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ। ਸਿਨੇਮੈਟ੍ਰੋਗ੍ਰਾਫਰ ਬੇਲੀ ਨੂੰ ਪਿਛਲੇ ਸਾਲ ਅਗਸਤ 'ਚ ਇਸ ਸੰਸਥਾਨ ਦਾ ਪ੍ਰਧਾਨ ਚੁਣਿਆ ਗਿਆ ਸੀ। ਰਿਪੋਰਟ ਦੀ ਪ੍ਰਤੀਕਿਰਿਆ 'ਚ ਅਕੈਡਮੀ ਨੇ ਇਕ ਬਿਆਨ ਜਾਰੀ ਕੀਤਾ ਹੈ। ਹਾਲਾਂਕਿ ਬਿਆਨ 'ਚ ਉਸ ਨੇ ਨਾ ਤਾਂ ਪ੍ਰਧਾਨ ਦਾ ਨਾਂ ਲਿਆ ਤੇ ਨਾ ਹੀ ਪ੍ਰਧਾਨ ਦੇ ਖਿਲਾਫ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ।
ਅਕੈਡਮੀ ਨੇ ਆਪਣੇ ਬਿਆਨ 'ਚ ਕਿਹਾ ਕਿ ਸਾਰੇ ਧਿਰਾਂ ਦੀ ਸੁਰੱਖਿਆ ਲਈ ਅਕੈਡਮੀ ਸੇ ਵੀ ਸ਼ਿਕਾਇਤ ਨੂੰ ਗੁੱਪਤ ਰੱਖਦੀ ਹੈ। ਮੈਂਬਰਸ਼ਿਪ ਕਮੇਟੀ ਅਕੈਡਮੀ ਦੇ ਮੈਂਬਰਾਂ 'ਤੇ ਲੱਗੇ ਸ਼ਿਕਾਇਤਾਂ ਦੀ ਸਮੀਖਿਆ ਆਪਣੇ ਤੌਰ-ਤਰੀਕਿਆਂ ਦੇ ਮਾਪਦੰਡ ਦੇ ਹਿਸਾਬ ਨਾਲ ਕਰਦੀ ਹੈ ਤੇ ਬੋਰਡ ਆਫ ਗਵਰਨਰ ਨੂੰ ਇਸ ਦੀ ਰਿਪੋਰਟ ਕਰਦੀ ਹੈ। ਜਦੋਂ ਤਕ ਸਮੀਖਿਆ ਪੂਰੀ ਨਹੀਂ ਹੋ ਜਾਂਦੀ ਉਦੋਂ ਤਕ ਅਜਿਹੇ ਮਾਮਲਿਆਂ 'ਚ ਅਸੀਂ ਕੋਈ ਟਿੱਪਣੀ ਨਹੀਂ ਕਰਾਂਗੇ। ਜੇਕਰ ਬੇਲੀ ਨੂੰ ਅਹੁਦੇ ਤੋਂ ਹਟਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ, ਤਾਂ ਜੁਲਾਈ 'ਚ ਅਗਲੀ ਚੋਣ ਹੋਣ ਤਕ ਉਨ੍ਹਾਂ ਦੀ ਥਾਂ ਦਿੱਗਜ ਮੇਕਅਪ ਆਰਟਿਸਟ ਲੁਈਸ ਬਰਵੇਲ ਅਸਥਾਈ ਤੌਰ 'ਤੇ ਪ੍ਰਧਾਨ ਹੋਣਗੇ।
ਘੋਟਾਲੇ ਦੇ ਦੋਸ਼ਾਂ 'ਚ ਫਸੀ ਮਾਰੀਸ਼ਸ ਦੀ ਰਾਸ਼ਟਰਪਤੀ ਨੇ ਦਿੱਤਾ ਅਸਤੀਫਾ : ਵਕੀਲ
NEXT STORY