helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JUL 10, 2025
ਪੰਜਾਬ ਦੇ 14 ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ!...
ਪੰਜਾਬ ਵਿਧਾਨ ਸਭਾ : ਵਿੱਛੜੀਆਂ ਰੂਹਾਂ ਨੂੰ...
Aadhaar Card ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ...
ਪੰਜਾਬ ਪੁਲਸ ਮੁਲਾਜ਼ਮ 'ਤੇ ਕੇਸ ਹੋਇਆ ਦਰਜ, ਹੈਰਾਨ...
ਪੰਜਾਬ
ਮਨੋਰੰਜਨ
Photos
Videos
ਵਾਰਸਾ - ਯੂਰੋਪ ਦੇ ਪੋਲੈਂਡ 'ਚ ਇੱਕ ਸੜਕ ਬਣਾਉਣ ਲਈ ਹੋ ਰਹੀ ਖੁਦਾਈ ਦੌਰਾਨ ਉਸ ਸਮੇਂ ਲੋਕਾਂ ਦੇ ਹੋਸ਼ ਉੱਡ ਗਏ ਜਦੋਂ ਮਿੱਟੀ ਅਤੇ ਪੱਥਰਾਂ ਦੀ ਥਾਂ ਅਚਾਨਕ ਇੱਕ ਤੋਂ ਬਾਅਦ ਇੱਕ ਮਨੁੱਖੀ ਖੋਪੜੀਆਂ ਨਿਕਲਣ ਲੱਗੀਆਂ। ਇੱਥੇ ਖੁਦਾਈ 'ਚ ਇੱਕ, ਦੋ ਨਹੀਂ ਸਗੋਂ 115 ਪਿੰਜਰ ਮਿਲੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਪਿੰਜਰ ਬੱਚਿਆਂ ਦੇ ਹਨ ਅਤੇ ਉਨ੍ਹਾਂ ਦੇ ਮੁੰਹ 'ਚ ਸਿੱਕੇ ਮਿਲੇ ਹਨ। ਦਰਅਸਲ, ਜਿਸ ਥਾਂ ਸੜਕ ਦਾ ਨਿਰਮਾਣ ਕੰਮ ਚੱਲ ਰਿਹਾ ਹੈ, ਉੱਥੇ 16ਵੀ ਸ਼ਤਾਬਦੀ ਦਾ ਇੱਕ ਪ੍ਰਾਚੀਨ ਕਬਰਿਸਤਾਨ ਇੱਕ ਜੰਗਲ 'ਚ ਮਿਲਿਆ ਹੈ ਜਿ, ਨੂੰ ਸੜਕ ਬਣਾਉਣ ਲਈ ਹਟਾਇਆ ਜਾ ਰਿਹਾ ਸੀ। ਇਹ ਥਾਂ ਮਹੱਤਵਪੂਰਣ ਸੜਕ ਪ੍ਰੋਜੈਕਟ ਦਾ ਹਿੱਸਾ ਹੈ ਜੋ ਗ੍ਰੀਸ ਤੋਂ ਲਿਥੁਆਨੀਆ ਤੱਕ ਫੈਲਿਆ ਹੋਇਆ ਹੈ। ਕਬਰ ਤੋਂ ਜਿੰਨੇ ਵੀ ਅਵਸ਼ੇਸ਼ ਮਿਲੇ ਹਨ ਉਨ੍ਹਾਂ 'ਚ ਘੱਟ ਤੋਂ ਘੱਟ 70 ਫ਼ੀਸਦੀ ਪਿੰਜਰ ਬੱਚਿਆਂ ਦੇ ਸਨ। ਇਹ ਸਾਰੇ ਅਵਸ਼ੇਸ਼ 16ਵੀਂ ਸ਼ਤਾਬਦੀ ਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ 16ਵੀਂ ਸ਼ਤਾਬਦੀ 'ਚ ਮ੍ਰਿਤਕ ਲੋਕਾਂ ਦੇ ਮੁੰਹ 'ਚ ਸਿੱਕੇ ਰੱਖੇ ਜਾਂਦੇ ਰਹੇ ਹੋਣਗੇ। ਕਿਉਂਕਿ ਅਜਿਹੀ ਮਾਨਤਾ ਸੀ ਕਿ ਜੀਵਤ ਅਤੇ ਮਰੇ ਹੋਏ ਲੋਕਾਂ ਦੀ ਦੁਨੀਆ ਨੂੰ ਵੰਡਣ ਵਾਲੀ ਨਦੀ ਦੇ ਪਾਰ ਆਤਮਾ ਨੂੰ ਲਿਆਉਣ ਲਈ ਭੁਗਤਾਨ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਸਕੇ। ਪੋਡਕਰਪੋਕੀ ਪ੍ਰਾਂਤ ਦੇ ਨਿਸਕੋ ਸ਼ਹਿਰ ਕੋਲ ਜਿਓਵ 'ਚ ਇਨ੍ਹਾਂ ਅਵਸ਼ੇਸ਼ਾਂ ਦਾ ਪਤਾ ਲੱਗਾ ਹੈ। ਦਿ ਫਰਸਟ ਨਿਊਜ ਮੁਤਾਬਕ ਨੈਸ਼ਨਲ ਰੋਡਸ ਐਂਡ ਮੋਟਰਵੇਜ ਦੇ ਜਨਰਲ ਡਾਇਰੈਕਟਰ ਨੇ ਦੱਸਿਆ ਕਿ ਕੁਲ 115 ਪਿੰਜਰ ਹਨ ਅਤੇ ਪੁਰਾਤੱਤਵ ਟਿੱਪਣੀਆਂ ਦੇ ਆਧਾਰ 'ਤੇ ਅਸੀਂ ਇਹ ਹੱਲ ਕੱਢ ਸਕਦੇ ਹਾਂ ਕਿ ਜਿੰਨੇ ਵੀ ਪਿੰਜਰ ਮਿਲੇ ਹਨ ਉਨ੍ਹਾਂ 'ਚੋਂ 70 ਤੋਂ 80 ਫੀਸਦੀ ਬੱਚਿਆਂ ਦੇ ਹਨ। 16 ਵੀਂ ਸ਼ਤਾਬਦੀ ਦੇ ਅੰਤ 'ਚ ਇੱਕ ਕਬਰਿਸਤਾਨ ਦੇ ਲਿਖਤੀ ਖਾਤਿਆਂ ਅਤੇ ਦੰਤਕਥਾਵਾਂ ਦੇ ਆਧਾਰ 'ਤੇ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਸਾਮੂਹਕ ਕਬਰ ਨਹੀਂ ਸੀ ਪਰ ਇਨ੍ਹਾਂ ਕੰਕਾਲਾਂ ਨੂੰ ਸਾਵਧਾਨੀ ਨਾਲ ਦਫਨਾਇਆ ਗਿਆ ਸੀ।
ਨੇਪਾਲ 'ਚ ਇਕੋ ਦਿਨ ਕੋਰੋਨਾ ਵਾਇਰਸ ਦੇ 316 ਨਵੇਂ ਮਾਮਲੇ ਦਰਜ
Stories You May Like
ਪੰਜਾਬ ਦੇ 14 ਜ਼ਿਲ੍ਹਿਆਂ ਲਈ Alert ਜਾਰੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 2...
SGPC ਦੇ ਪ੍ਰਧਾਨ ਧਾਮੀ ਦਾ ਵੱਡਾ ਬਿਆਨ, ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਹੋਣੀ...
ਪੰਜਾਬ ਦੇ ਇਸ ਇਲਾਕੇ 'ਚ ਆਇਆ ਹੜ੍ਹ! ਫ਼ੌਜ ਤੇ ਪ੍ਰਸ਼ਾਸਨ ਨੇ ਸਾਂਭਿਆ ਮੋਰਚਾ, DC ਨੇ...
ਪੰਜਾਬੀਆਂ ਲਈ Good News, ਹੁਣ ਆਦਮਪੁਰ ਏਅਰਪੋਰਟ ਤੋਂ ਹੋਰ ਫਲਾਈਟਾਂ ਹੋਈਆਂ ਸ਼ੁਰੂ
ਪੰਜਾਬ 'ਚ 8 ਜਨਵਰੀ ਤੱਕ ਲਾਗੂ ਹੋਏ ਸਖ਼ਤ ਹੁਕਮ, ਸਵੇਰੇ 7 ਵਜੇ ਤੋਂ ਰਾਤ 9 ਵਜੇ...
ਪ੍ਰਧਾਨ ਮੰਤਰੀ ਮੋਦੀ ਦਾ ਨਾਮੀਬੀਆ 'ਚ ਨਿੱਘਾ ਸਵਾਗਤ, ਰਾਸ਼ਟਰਪਤੀ ਨੰਦੀ-ਨਡੈਤਵ...
ਗਾਜ਼ਾ ਪੱਟੀ 'ਚ ਇਜ਼ਰਾਇਲੀ ਹਮਲੇ, ਮਾਰੇ ਗਏ 40 ਫਲਸਤੀਨੀ
ਫਰਾਂਸ 'ਚ ਜੰਗਲ ਦੀ ਅੱਗ ਹੋਈ ਤੇਜ਼, ਹਵਾਈ ਆਵਾਜਾਈ ਠੱਪ
AI ਨਾਲ ਕਰਨਾ ਚਾਹੁੰਦੇ ਹੋ ਕਮਾਲ! ਪੱਲੇ ਬੰਨ੍ਹ ਲਓ ਇਹ 4 ਗੱਲਾਂ
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਇਸ ਹਫ਼ਤੇ ਕਰਨਗੇ ਚੀਨ ਦਾ ਦੌਰਾ
ਰੂਸ ਨੇ ਯੂਕ੍ਰੇਨ 'ਤੇ ਮੁੜ ਦਾਗੇ 728 ਡਰੋਨ ਅਤੇ 13 ਮਿਜ਼ਾਈਲਾਂ
ਪਾਕਿਸਤਾਨ ਸਰਕਾਰ ਵੱਲੋਂ PIA ਨੂੰ ਵੇਚਣ ਦੀਆਂ ਕੋਸ਼ਿਸ਼ਾਂ ਤੇਜ਼!
ਸ਼ਰਮਨਾਕ! ਪੋਤੇ ਨੇ 65 ਸਾਲਾ ਦਾਦੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਫਿਲੌਰ 'ਚ ਰੂਹ ਕੰਬਾਊ ਘਟਨਾ! ਔਰਤ ਤੇ ਮਰਦ ਨੂੰ ਰੇਲਵੇ ਲਾਈਨਾਂ 'ਤੇ ਇਸ ਹਾਲ 'ਚ...
Canada 'ਚ ਭਾਰਤੀ ਮੂਲ ਦੇ ਮਸ਼ਹੂਰ ਨਿਊਜ਼ ਐਂਕਰ ਨੇ ਦਿੱਤਾ ਅਸਤੀਫ਼ਾ
ਪੰਜਾਬ 'ਚ ਸਾਉਣ ਤੋਂ ਪਹਿਲਾਂ ਹੀ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਇਨ੍ਹਾਂ...
ਪੁਲਸ ਦੀ ਵੱਡੀ ਕਾਰਵਾਈ, ਭੰਗ ਅਤੇ ਅਫੀਮ ਦੀਆਂ ਫਸਲਾਂ ਕੀਤੀਆਂ ਤਬਾਹ
117 ਸਾਲਾਂ 'ਚ ਸਭ ਤੋਂ ਗਰਮ ਦਿਨ ਰਿਕਾਰਡ!
Subscribe Now!