ਸੰਯੁਕਤ ਰਾਸ਼ਟਰ (ਏਜੰਸੀ)- ਦੁਨੀਆ ਦੀ ਅੱਧੀ ਆਬਾਦੀ ਯਾਨੀ ਕੁੜੀਆਂ ਨੂੰ ਲੈ ਕੇ ਜਾਰੀ ਤਾਜ਼ਾ ਰਿਪੋਰਟ 'ਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਦੁਨੀਆ ਭਰ ਵਿੱਚ ਕੁੜੀਆਂ ਦੇ ਅਧਿਕਾਰਾਂ ਅਤੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕਰਨ ਲਈ ਸ਼ੁੱਕਰਵਾਰ ਯਾਨੀ ਅੱਜ ਅੰਤਰਰਾਸ਼ਟਰੀ ਬਾਲਗਾ ਦਿਵਸ ਮਨਾਇਆ ਜਾ ਰਿਹਾ ਹੈ। ਯੂਨੀਸੇਫ ਦੇ ਨਵੇਂ ਅੰਦਾਜਿਆਂ ਤੋਂ ਪਤਾ ਲੱਗਦਾ ਹੈ ਕਿ 370 ਮਿਲੀਅਨ ਕੁੜੀਆਂ ਯਾਨੀ 37 ਕਰੋੜ ਕੁੜੀਆਂ 18 ਸਾਲ ਦੀ ਉਮਰ ਤੋਂ ਪਹਿਲਾਂ ਬਲਾਤਕਾਰ ਜਾਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ। ਭਾਵ ਹਰ 8 ਵਿੱਚੋਂ 1 ਕੁੜੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਹੈ। ਉਥੇ ਹੀ ਆਨਲਾਈਨ ਜਾਂ ਜ਼ੁਬਾਨੀ ਦੁਰਵਿਵਹਾਰ ਵਰਗੇ ਹਿੰਸਾ ਦੇ 'ਗੈਰ-ਸੰਪਰਕ' ਰੂਪਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਪ੍ਰਭਾਵਿਤ ਕੁੜੀਆਂ ਅਤੇ ਔਰਤਾਂ ਦੀ ਸੰਖਿਆ ਵਿਸ਼ਵ ਪੱਧਰ 'ਤੇ 65 ਕਰੋੜ ਹੋ ਪਹੁੰਚ ਜਾਂਦੀ ਹੈ। ਭਾਵ ਹਰ 5 ਵਿੱਚੋਂ 1 ਨਾਬਾਲਗ ਲੜਕੀ ਹਿੰਸਾ ਦਾ ਸ਼ਿਕਾਰ ਹੁੰਦੀ ਹੈ।
ਇਹ ਵੀ ਪੜ੍ਹੋ: ਸਰੀ 'ਚ ਭਾਬੀ ਦਾ ਕਤਲ ਕਰਨ ਵਾਲੇ ਪੰਜਾਬੀ ਨੂੰ ਹੋਈ 10 ਸਾਲ ਕੈਦ, ਹੋਵੇਗਾ ਡਿਪੋਰਟ
ਇਹ ਰਿਪੋਰਟ ਹਿੰਸਾ ਅਤੇ ਦੁਰਵਿਵਹਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਅਤੇ ਤੁਰੰਤ ਕਾਰਵਾਈ ਕਰਨ ਦੀ ਲੋੜ 'ਤੇ ਜ਼ੋਰ ਦਿੰਦੀ ਹੈ। ਰਿਪੋਰਟ ਬਾਰੇ ਬੋਲਦਿਆਂ ਯੂਨੀਸੇਫ ਦੀ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਰਸੇਲ ਨੇ ਕਿਹਾ, "ਬੱਚਿਆਂ ਦੇ ਵਿਰੁੱਧ ਜਿਨਸੀ ਹਿੰਸਾ ਸਾਡੇ ਨੈਤਿਕ ਜ਼ਮੀਰ 'ਤੇ ਇੱਕ ਧੱਬਾ ਹੈ। ਇਹ ਅਕਸਰ ਬੱਚੇ ਲਈ ਡੂੰਘੇ ਅਤੇ ਸਥਾਈ ਸਦਮੇ ਦਾ ਕਾਰਨ ਬਣਦੀ ਹੈ। ਕਈ ਵਾਰ ਇਹ ਉਨ੍ਹਾਂ ਥਾਵਾਂ 'ਤੇ ਹੁੰਦਾ ਹੈ ਜਿੱਥੇ ਉਸਨੂੰ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ।"
ਇਹ ਵੀ ਪੜ੍ਹੋ: ਦਰਦਨਾਕ;ਸੜਕ ਤੋਂ ਉਤਰ ਕੇ ਨਹਿਰ 'ਚ ਡਿੱਗੀ ਕਾਰ, 4 ਬੱਚਿਆਂ ਸਣੇ 8 ਹਲਾਕ
ਪੀੜਤਾਂ ਦੀ ਗਿਣਤੀ ਸਭ ਤੋਂ ਵੱਧ ਅਫਰੀਕਾ ਵਿੱਚ ਹੈ, ਜਿੱਥੇ 79 ਮਿਲੀਅਨ ਕੁੜੀਆਂ ਅਤੇ ਔਰਤਾਂ ਪ੍ਰਭਾਵਿਤ ਹਨ। ਪੂਰਬੀ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਪੀੜਤਾਂ ਦੀ ਗਿਣਤੀ 75 ਮਿਲੀਅਨ, ਮੱਧ ਅਤੇ ਦੱਖਣੀ ਏਸ਼ੀਆ ਵਿੱਚ 73 ਮਿਲੀਅਨ, ਯੂਰਪ ਅਤੇ ਉੱਤਰੀ ਅਮਰੀਕਾ ਵਿੱਚ 68 ਮਿਲੀਅਨ, ਲੈਟਿਨ ਅਮਰੀਕਾ ਅਤੇ ਕੈਰੇਬੀਅਨ ਵਿੱਚ 45 ਮਿਲੀਅਨ ਹੈ। ਖੋਜ ਦਰਸਾਉਂਦੀ ਹੈ ਕਿ ਪੀੜਤ ਅਕਸਰ ਕਈ ਸਾਲਾਂ ਤੱਕ ਜਿਨਸੀ ਹਿੰਸਾ ਦੇ ਸਦਮੇ ਨਾਲ ਜੂਝਦੇ ਹਨ।
ਇਹ ਵੀ ਪੜ੍ਹੋ: ਖ਼ੁਦ ਨੂੰ ਗਰਭਵਤੀ ਸਮਝ ਰਹੀ ਸੀ ਔਰਤ, ਹਸਪਤਾਲ ਗਈ ਤਾਂ ਸੱਚਾਈ ਜਾਣ ਪੈਰਾਂ ਹੇਠੋਂ ਖਿਸਕੀ ਜ਼ਮੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਿਆਂਮਾਰ 'ਚ 70 ਕਿਲੋ ਨਸ਼ੀਲੇ ਪਦਾਰਥ ਬਰਾਮਦ
NEXT STORY