ਲੰਡਨ-ਆਕਸਫੋਰਡ ਯੂਨੀਵਰਸਿਟੀ ਪਹਿਲੀ ਵਾਰ ਆਪਣੇ ਕੋਵਿਡ-19 ਟੀਕੇ ਦਾ ਪ੍ਰੀਖਣ ਬੱਚਿਆਂ 'ਤੇ ਕਰਨ ਦਾ ਵਿਚਾਰ ਕਰ ਰਹੀ ਹੈ। ਟੀਕੇ ਦੇ ਪ੍ਰੀਖਣ ਦਾ ਐਲਾਨ ਸ਼ਨੀਵਾਰ ਨੂੰ ਕੀਤਾ ਗਿਆ। ਇਸ ਦੇ ਲਈ 6 ਤੋਂ 17 ਸਾਲ ਦੀ ਉਮਰ ਦੇ 300 ਅਜਿਹੇ ਬੱਚਿਆਂ ਦੀ ਲੋੜ ਹੋਵੇਗੀ ਜੋ ਖੁਦ ਟੀਕਾ ਲਵਾਉਣਾ ਚਾਹੁੰਦੇ ਹਨ। ਇਨ੍ਹਾਂ 'ਚੋਂ 240 ਨੂੰ ਕੋਵਿਡ-19 ਦਾ ਅਤੇ ਬਾਕੀ 60 ਨੂੰ ਮੈਨਿਨਜਾਇਟਿਸ ਦਾ ਟੀਕਾ ਲਾਇਆ ਜਾਵੇਗਾ।
ਆਕਸਫੋਰਡ ਟੀਕਾ ਪ੍ਰੀਖਣ ਦੇ ਮੁੱਖ ਖੋਜਕਰਤਾ ਐਂਡ੍ਰਯੂ ਪੋਲਾਰਡ ਨੇ ਕਿਹਾ ਕਿ ਜ਼ਿਆਦਾਤਰ ਬੱਚੇ ਕੋਵਿਡ-19 ਕਾਰਣ ਗੰਭੀਰ ਤੌਰ 'ਤੇ ਬੀਮਾਰ ਨਹੀਂ ਹੁੰਦੇ ਹਨ ਪਰ ਉਨ੍ਹਾਂ 'ਚ ਰੋਗ ਨਾਲ ਲੜਨ ਦੀ ਸਮਰੱਥਾ ਵਿਕਸਿਤ ਕਰਨਾ ਜ਼ਰੂਰੀ ਹੈ ਕਿਉਂਕਿ ਟੀਕਾਕਰਣ ਨਾਲ ਕੁਝ ਬੱਚਿਆਂ ਨੂੰ ਤਾਂ ਲਾਭ ਹੋਵੇਗਾ ਹੀ। ਦੁਨੀਆ ਦੇ 50 ਤੋਂ ਵਧੇਰੇ ਦੇਸ਼ਾਂ ਦੇ ਡਰੱਗ ਰੈਗੂਲੇਟਰਾਂ ਨੇ ਐਸਟ੍ਰਾਜੇਨੇਕਾ ਵੱਲੋਂ ਉਤਪਾਦਿਤ ਅਤੇ ਸਪਲਾਈ ਕੀਤੇ ਜਾ ਰਹੇ ਆਕਸਫੋਰਡ ਟੀਕੇ ਨੂੰ 18 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ -ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਟਰੂਡੋ ਸਰਕਾਰ ਨੇ ਬਦਲੇ ਨਿਯਮ
ਹੋਰ ਦਵਾਈ ਕੰਪਨੀਆਂ ਵੀ ਬੱਚਿਆਂ 'ਤੇ ਆਪਣੇ ਟੀਕੇ ਦਾ ਪ੍ਰੀਖਣ ਕਰ ਰਹੀਆਂ ਹਨ। ਫਾਈਜ਼ਰ ਦਾ ਟੀਕਾ ਪਹਿਲੇ ਤੋਂ ਹੀ 16 ਸਾਲ ਦੀ ਉਮਰ ਤੋਂ ਵਧੇਰੇ ਲੋਕਾਂ ਨੂੰ ਲਾਇਆ ਜਾ ਰਿਹਾ ਹੈ। ਉਸ ਨੇ ਅਕਤੂਬਰ, 2020 'ਚ ਹੀ 12 ਸਾਲ ਤੱਕ ਦੇ ਬੱਚਿਆਂ 'ਤੇ ਪ੍ਰੀਖਣ ਸ਼ੁਰੂ ਕਰ ਦਿੱਤਾ ਸੀ। ਉੱਥੇ ਮਾਡੇਰਨਾ ਨੇ ਦੰਸਬਰ, 2020 'ਚ ਬੱਚਿਆਂ 'ਤੇ ਟੀਕੇ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਸੀ।
ਇਹ ਵੀ ਪੜ੍ਹੋ -ਅਮਰੀਕਾ 'ਚ ਮਾਲਕ ਨੇ ਆਪਣੇ ਪਾਲਤੂ ਕੁੱਤੇ ਲਈ ਛੱਡੀ 36 ਕਰੋੜ ਰੁਪਏ ਦੀ ਜਾਇਦਾਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਅਮਰੀਕਾ ਨੇ ਮਿਆਂਮਾਰ ਤਖਤਾਪਲਟ ਵਿਰੁੱਧ ਦਿਖਾਈ ਸਖਤੀ, ਬਾਈਡੇਨ ਨੇ ਲਾਈਆਂ ਨਵੀਆਂ ਪਾਬੰਦੀਆਂ
NEXT STORY