ਅੰਮ੍ਰਿਤਸਰ/ਇਸਲਾਮਾਬਾਦ (ਕੱਕੜ)- ਪਾਕਿਸਤਾਨ ਦੀ ਜਨਤਾ, ਜੋ ਅਨਾਜ ਦੇ ਦਾਣੇ-ਦਾਣੇ ਨੂੰ ਤਰਸ ਰਹੀ ਅਤੇ ਦਿਨ-ਬ-ਦਿਨ ਵਧ ਰਹੀ ਮਹਿੰਗਾਈ ਤੋਂ ਪ੍ਰੇਸ਼ਾਨ ਹੈ, ਉੱਥੇ ਹੀ ਪਾਕਿਸਤਾਨ ਦਾ ਇਕ ਕਾਰੋਬਾਰੀ ਅੰਜੂ ਦਾ ਸਹਾਰਾ ਲੈ ਕੇ ਗੰਦੀ ਖੇਡ ਖੇਡਣ ਅਤੇ ਭਾਰਤ ਵਿਰੁੱਧ ਪ੍ਰਾਪੇਗੰਡਾ ਚਲਾਉਣ ’ਚ ਲੱਗਿਆ ਹੋਇਆ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਉਹ ਕਹਿ ਰਿਹਾ ਹੈ ਕਿ ਜਿਹੜੀ ਵੀ ਕੁੜੀ ਭਾਰਤ ਤੋਂ ਆ ਕੇ ਇੱਥੇ ਇਸਲਾਮ ਕਬੂਲ ਕਰੇਗੀ, ਅਸੀਂ ਉਸ ਦੀ ਹਰ ਸੰਭਵ ਮਦਦ ਕਰਾਂਗੇ। ਉੱਥੇ ਹੀ ਦੂਜੇ ਪਾਸੇ ਪੂਰੀ ਦੁਨੀਆ ’ਚ ਭੀਖ ਦਾ ਕਟੋਰਾ ਹੱਥ ’ਚ ਲੈ ਕੇ ਖੜ੍ਹੇ ਪਾਕਿਸਤਾਨ ਦੇ ਇਸ ਚਿਹਰੇ ਨੂੰ ਵੀ ਇਸ ਕਾਰੋਬਾਰੀ ਨੇ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਭਾਰਤ ਦੀ ਅੰਜੂ, ਜੋ ਕਿ ਵੀਜ਼ਾ ਲੈ ਕੇ ਪਾਕਿਸਤਾਨ ਗਈ ਸੀ ਅਤੇ ਉੱਥੇ ਉਸ ਨੇ ਆਪਣੇ ਫੇਸਬੁੱਕ ’ਤੇ ਬਣੇ ਪ੍ਰੇਮੀ ਨਾਲ ਨਿਕਾਹ ਕਰ ਲਿਆ ਹੈ। ਪਾਕਿਸਤਾਨ ’ਚ ਇੱਕ ਤਬਕਾ ਅਜਿਹਾ ਵੀ ਹੈ, ਜੋ ਇਸਦੇ ਜ਼ਰੀਏ ਪ੍ਰਾਪੇਗੰਡਾ ਚਲਾਉਣ ’ਚ ਲੱਗਿਆ ਹੋਇਆ ਹੈ। ਪਾਕਿਸਤਾਨ ਦੀ ਸਟਾਰ ਗਰੁੱਪ ਕੰਪਨੀ ਦੇ ਸੀ. ਈ. ਓ. ਮੋਹਸਿਨ ਖਾਨ ਅੱਬਾਸੀ ਨੇ ਅੰਜੂ ਨੂੰ ਇੱਕ ਫਲੈਟ ਅਤੇ 50,000 ਰੁਪਏ ਦਿੱਤੇ ਹਨ ਅਤੇ ਇਸਦੇ ਨਾਲ ਹੀ ਉਸ ਨੂੰ ਆਪਣੀ ਕੰਪਨੀ ਦਾ ਬ੍ਰਾਂਡ ਅੰਬੈਸਡਰ ਬਣਾਉਣ ਦੀ ਵੀ ਗੱਲ ਕਹੀ। ਹੁਣ ਅੱਬਾਸੀ ਨੇ ਭਾਰਤ ਦੇ ਖਿਲਾਫ ਜ਼ਹਿਰ ਉਗਲਦੇ ਹੋਏ ਕਿਹਾ ਹੈ ਕਿ ਜੋ ਲੋਕ ਕਹਿ ਰਹੇ ਹਨ ਕਿ ਅੰਜੂ ਲੂਜ਼ਰ ਹੈ, ਉਨ੍ਹਾਂ ਲਈ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੋ ਵੀ ਕੁੜੀਆਂ ਭਾਰਤ ਤੋਂ ਪਾਕਿਸਤਾਨ ਆਉਣਾ ਚਾਹੁੰਦੀਆਂ ਹਨ ਅਤੇ ਉਨ੍ਹਾਂ ’ਚੋਂ ਜੋ ਵੀ ਇੱਥੇ ਮੁਸਲਿਮ ਧਰਮ ’ਚ ਆ ਜਾਣਗੀਆਂ, ਉਨ੍ਹਾਂ ਨੂੰ ਅਸੀਂ ਹਰ ਸੰਭਵ ਸਹਿਯੋਗ ਦੇਵਾਂਗੇ।
ਇਹ ਵੀ ਪੜ੍ਹੋ: ਮਣੀਪੁਰ ਮੁੱਦੇ 'ਤੇ PM ਮੋਦੀ ਦੇ ਸਮਰਥਨ 'ਚ ਆਈ ਮਸ਼ਹੂਰ ਗਾਇਕਾ, ਕਿਹਾ- ਭਾਰਤ ਨੂੰ ਆਪਣੇ ਨੇਤਾ 'ਤੇ ਭਰੋਸਾ
ਉਸ ਨੇ ਕਿਹਾ ਕਿ ਪਾਕਿਸਤਾਨ ਦੀ ਸੀਮਾ ਹੈਦਰ, ਜਿਸ ਨੇ ਭਾਰਤ ’ਚ ਹਿੰਦੂ ਧਰਮ ਅਪਣਾ ਲਿਆ ਹੈ, ਨੇ ਦੋਵਾਂ ਦੇਸ਼ਾਂ ਵਿਚਾਲੇ ਇੱਕ ਅਜਿਹੀ ਦੁਸ਼ਮਣੀ ਪੈਦਾ ਕੀਤੀ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉੱਥੇ ਹੀ ਦੂਸਰੇ ਪਾਸੇ ਅੱਬਾਸੀ ਦਾ ਇਹ ਕਥਨ ਕਿ ਭਾਰਤ ਤੋਂ ਆਉਣ ਵਾਲੀਆਂ ਕੁੜੀਆਂ ਨੂੰ ਇੱਥੇ ਮੁਸਲਿਮ ਧਰਮ ਅਪਨਾਉਣ ਲਈ ਬਹੁਤ ਜ਼ਿਆਦਾ ਤੋਹਫੇ ਅਤੇ ਪੈਸੇ ਦੇਵਾਂਗੇ, ਇਹ ਪਾਕਿਸਤਾਨ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ।
ਇਹ ਵੀ ਪੜ੍ਹੋ: 16 ਸਾਲਾ ਚੀਅਰਲੀਡਰ ਕੁੜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, Long QT ਸਿੰਡਰੋਮ ਨਾਲ ਸੀ ਪੀੜਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਟਲੀ ’ਚ 8 ਦਿਨਾਂ ਤੋਂ ਸਿੱਖ ਸੰਗਤ ਵੱਲੋਂ ਲਾਏ ਮੋਰਚੇ ਦੀ ਹੋਈ ਜਿੱਤ, ਗੁਰਦੁਆਰਾ ਸਾਹਿਬ ਦਾ ਖੁੱਲ੍ਹਿਆ ਜਿੰਦਾ
NEXT STORY