ਰੋਮ, ਇਟਲੀ (ਦਲਵੀਰ ਕੈਂਥ) : ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪਸੀਆਨੋ ਦੀ ਪੋਰਦੇਨੋਨੇ ਵਿਖੇ ਪਿਛਲੇ 8 ਦਿਨਾਂ ਤੋਂ ਸੰਗਤਾਂ ਨੇ ਪ੍ਰਧਾਨ ਵੱਲੋਂ ਲਗਾਏ ਗਏ ਜਿੰਦਰੇ ਨੂੰ ਖੁੱਲ੍ਹਵਾਉਣ ਲਈ ਮੀਂਹ, ਹਨੇਰੀ, ਗੜ੍ਹੇਮਾਰੀ ਦੀ ਪ੍ਰਵਾਹ ਨਾ ਕਰਦਿਆਂ ਮੋਰਚਾ ਲਗਾਤਾਰ ਚੱਲਦਾ ਰੱਖਿਆ, ਜਿਸ ’ਚ 2 ਸਿੰਘ ਤੇ 1 ਸਿੰਘਣੀ ਭੁੱਖ-ਹੜਤਾਲ ’ਤੇ ਬੈਠੇ ਸਨ। ਅੱਜ ਮੋਰਚੇ ਦਾ 8ਵਾਂ ਦਿਨ ਸੀ। ਸੰਗਤਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਿਵਾਦ ਨੂੰ ਪ੍ਰਸ਼ਾਸਨ ਵੱਲੋਂ ਸੁਲਝਾ ਲਿਆ ਗਿਆ ਹੈ, ਜਿਸ ਤਹਿਤ ਆਪ ਗੁਰਦੁਆਰਾ ਸਾਹਿਬ ਆ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੱਗਾ ਜਿੰਦਾ ਖੁੱਲ੍ਹਵਾ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੀਆਂ ਫ਼ਿਲਮਾਂ ਦੇ ਸਕ੍ਰਿਪਟ ਰਾਈਟਰ ਤਰਲੋਚਨ ਸਿੰਘ ਨਾਲ ਵਾਪਰਿਆ ਭਿਆਨਕ ਹਾਦਸਾ, ਦਰਦਨਾਕ ਮੌਤ
ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੀਆਂ ਫ਼ਿਲਮਾਂ ਦੇ ਸਕ੍ਰਿਪਟ ਰਾਈਟਰ ਤਰਲੋਚਨ ਸਿੰਘ ਨਾਲ ਵਾਪਰਿਆ ਭਿਆਨਕ ਹਾਦਸਾ, ਦਰਦਨਾਕ ਮੌਤ
ਜਿੰਦਾ ਖੁੱਲ੍ਹਦਿਆਂ ਹੀ ਗੁਰੂ ਦੀਆਂ ਲਾਡਲੀਆਂ ਫੌਜਾਂ ਸਿੱਖ ਸੰਗਤਾਂ ਜੈਕਾਰੇ ਲਗਾਉਂਦਿਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ ਤੇ ਗੁਰੂਘਰ ਦੇ ਵਜ਼ੀਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਦਰਬਾਰ ਵਿਚ ਜਿੱਥੇ ਸੰਗਤਾਂ ਦੇ ਚਿਹਰਿਆਂ ਉੱਪਰ ਮੋਰਚੇ ਦੀ ਜਿੱਤ ਦੀ ਲਾਲੀ ਸੀ, ਉੱਥੇ ਸੰਗਤਾਂ ਦਾ ਰੋਮ-ਰੋਮ ਸ਼ੁਕਰਾਨਾ ਵੀ ਕਰ ਰਿਹਾ ਸੀ ਕਿ ਵਾਹਿਗੁਰੂ ਨੇ ਹੱਕ ਤੇ ਸੱਚ ਲਈ ਲੱਗੇ ਮੋਰਚੇ ਦੀ ਆਪ ਪੈਜ ਰੱਖੀ ਹੈ। ਸਿੱਖ ਸੰਗਤ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਨਵੀਂ ਕਮੇਟੀ ਦੀ ਚੋਣ ਹੁਣ ਸਤੰਬਰ ਮਹੀਨੇ ਵਿਚ ਵੋਟਾਂ ਪਵਾ ਕੇ ਕੀਤੀ ਜਾਵੇਗੀ ਤੇ ਜਿਹੜਾ ਵੀ ਪ੍ਰਧਾਨ ਜਿੱਤਦਾ ਹੈ, ਉਹੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲੇਗਾ।
ਸਤੰਬਰ ਵਿਚ ਹੋਣ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਪ੍ਰਸ਼ਾਸਨ ਵੱਲੋਂ ਕਰਵਾਈ ਜਾ ਰਹੀ ਚੋਣ ਜਿੱਥੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਸੀਆਨੋ ਦੀ ਪੋਰਦੀਨੋਨੇ ਨੂੰ ਨਵੀਂ ਪ੍ਰਬੰਧਕ ਕਮੇਟੀ ਪ੍ਰਦਾਨ ਕਰੇਗੀ, ਉੱਥੇ ਇਸ ਕਾਰਵਾਈ ਨਾਲ ਇਹ ਗੁਰਦੁਆਰਾ ਸਾਹਿਬ ਇਟਲੀ ਦਾ ਪਹਿਲਾ ਅਜਿਹਾ ਗੁਰਦੁਆਰਾ ਸਾਹਿਬ ਹੋਵੇਗਾ, ਜਿੱਥੇ ਪਹਿਲੀ ਵਾਰ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਸ਼ਾਸਨ ਨੂੰ ਵੋਟਾਂ ਰਾਹੀਂ ਕਰਵਾਉਣੀ ਪਵੇਗੀ।
'ਭਾਰਤੀ ਜਲਦੀ ਛੱਡਣ ਨਾਈਜਰ' ਤਖ਼ਤਾ ਪਲਟ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਐਡਵਾਇਜ਼ਰੀ
NEXT STORY