ਗੁਰਦਾਸਪੁਰ (ਵਿਨੋਦ)- ਭਾਰੀ ਮਹਿੰਗਾਈ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਦਰਪੇਸ਼ ਵਿੱਤੀ ਸੰਕਟ ਦੇ ਵਿਚਕਾਰ ਪਾਕਿਸਤਾਨ ਦੇ ਆਟਾ ਮਿੱਲ ਮਾਲਕਾਂ ਨੇ ਆਟੇ ਦੇ 20 ਕਿੱਲੋ ਦੇ ਥੈਲੇ ਦੀ ਕੀਮਤ 100 ਰੁਪਏ ਵਧਾ ਦਿੱਤੀ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਨਵੇਂ ਭਾਅ ਵਾਧੇ ਨਾਲ ਆਟੇ ਦੇ 20 ਕਿੱਲੋ ਦੇ ਥੈਲੇ ਦੀ ਕੀਮਤ 2800 ਰੁਪਏ ਹੋ ਜਾਵੇਗੀ। ਆਟਾ ਮਿੱਲ ਐਸੋਸੀਏਸ਼ਨ ਦੇ ਪ੍ਰਧਾਨਾਂ ਮੀਆਂ ਮੁਹੰਮਦ ਨਸੀਮ ਹਸਨ ਅਤੇ ਰਾਓ ਸਾਜਿਦ ਮਹਿਮੂਦ ਨੇ ਕਿਹਾ ਕਿ ਨਿਗਰਾਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਅਜੇ ਤੱਕ ਕਣਕ ਦਾ ਕੋਟਾ ਉਪਲੱਬਧ ਨਹੀਂ ਹੋ ਸਕਿਆ ਹੈ, ਜਿਸ ਕਾਰਨ ਉਹ ਮਹਿੰਗੇ ਭਾਅ ’ਤੇ ਕਣਕ ਖਰੀਦਣ ਅਤੇ ਵੇਚਣ ਲਈ ਮਜਬੂਰ ਹਨ।
ਇਹ ਵੀ ਪੜ੍ਹੋ: ਕੈਨੇਡਾ ਦਾ ਕਹਿ ਪਤਨੀ ਤੋਂ ਠੱਗੇ ਲੱਖਾਂ ਰੁਪਏ, ਪਹਿਲਾਂ ਕਰਵਾਇਆ ਗਰਭਪਾਤ ਫਿਰ ਰਚੀ ਕਿਡਨੈਪਿੰਗ ਦੀ ਸਾਜਿਸ਼
ਐਸੋਸੀਏਸ਼ਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰੀ ਕੋਟਾ ਜਾਰੀ ਨਾ ਕੀਤਾ ਗਿਆ ਤਾਂ ਕਣਕ ਦੀ ਸਸਤੀ ਸਪਲਾਈ ਨਾ ਹੋਣ ਕਾਰਨ ਆਟੇ ਦੀਆਂ ਕੀਮਤਾਂ 50 ਤੋਂ 100 ਰੁਪਏ ਪ੍ਰਤੀ 20 ਕਿਲੋਗ੍ਰਾਮ ਵਧ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਆਟਾ ਮਿੱਲ ਮਾਲਕ ਵਧ ਭਾਅ ’ਤੇ ਕਣਕ ਨਹੀਂ ਖ਼ਰੀਦ ਸਕਦੇ ਅਤੇ ਸਰਕਾਰੀ ਭਾਅ ’ਤੇ ਆਟਾ ਨਹੀਂ ਵੇਚ ਸਕਦੇ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਗੰਨ ਪੁਆਇੰਟ 'ਤੇ ਕਿਡਨੈਪ ਕਰਕੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
UAE ਲਾਇਸੈਂਸ ਡਰਾਈਵਰਾਂ ਲਈ ਸੁਨਹਿਰੀ ਮੌਕਾ
NEXT STORY