ਇਸਲਾਮਾਬਾਦ (ਬਿਊਰੋ)— ਪਨਾਮਾ ਪੇਪਰ ਮਾਮਲੇ ਵਿਚ ਫਸੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (67) ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ ਕਰਾਰਾ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ ਨੂੰ ਹਮੇਸ਼ਾ ਲਈ ਅਯੋਗ ਠਹਿਰਾਉਂਦੇ ਹੋਏ ਕਿਸੇ ਵੀ ਜਨਤਕ ਅਹੁਦੇ ਦੀ ਵਰਤੋਂ ਨਾ ਕਰਨ ਲਈ ਕਿਹਾ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸੁੱਕਰਵਾਰ ਨੂੰ ਸੁਣਵਾਈ ਦੌਰਾਨ ਨਵਾਜ਼ ਸ਼ਰੀਫ ਨੂੰ ਹਮੇਸ਼ਾ ਲਈ ਸਰਕਾਰੀ ਦਫਤਰ ਸੰਭਾਲਣ ਦੇ ਅਯੋਗ ਠਹਿਰਾਇਆ ਹੈ। ਸੁਪਰੀਮ ਕੋਰਟ ਮੁਤਾਬਕ ਨਵਾਜ਼ ਸ਼ਰੀਫ ਨੇ ਸੰਵਿਧਾਨ ਦੀ ਧਾਰਾ 62 (1) ਦੀ ਉਲੰਘਣਾ ਕੀਤੀ ਹੈ। ਬੀਤੇ ਸਾਲ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਮਾਮਲੇ ਵਿਚ ਨਵਾਜ਼ ਸ਼ਰੀਫ ਨੁੰ ਪ੍ਰਧਾਨ ਮੰਤਰੀ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਕੋਰਟ ਨੇ ਨਵਾਜ਼ ਸ਼ਰੀਫ ਦੇ ਇਲਾਵਾ ਪੀ. ਟੀ. ਆਈ. ਨੇਤਾ ਜਹਾਂਗੀਰ ਤਰੀਨ ਨੂੰ ਵੀ ਹਮੇਸ਼ਾ ਲਈ ਅਯੋਗ ਕਰਾਰ ਦਿੱਤਾ ਹੈ। ਫੈਸਲੇ ਦੌਰਾਨ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ ਕਿ ਸਰਕਾਰੀ ਪ੍ਰਤੀਨਿਧਾਂ ਨੂੰ ਹਮੇਸ਼ਾ ਸੱਚੇ ਹੋਣਾ ਚਾਹੀਦਾ ਹੈ।
US ਨੇ 2 ਮਹੀਨਿਆਂ 'ਚ ਰੂਸ ਦੇ 200 ਤੋਂ ਵਧ ਫੌਜੀਆਂ ਨੂੰ ਕੀਤਾ ਹਲਾਕ: ਮਾਈਕ ਪੋਂਪੀਓ
NEXT STORY