ਵਾਸ਼ਿੰਗਟਨ(ਬਿਊਰੋ)— ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ (ਸੈਂਟਰਲ ਇੰਟੈਲੀਜੈਂਸ ਏਜੰਸੀ) ਦੇ ਡਾਇਰੈਕਟਰ ਮਾਈਕ ਪੋਂਪੀਓ ਨੇ ਜੋ ਖੁਲਾਸਾ ਕੀਤਾ ਹੈ, ਉਸ ਨਾਲ ਅਮਰੀਕਾ ਅਤੇ ਰੂਸ ਵਿਚਕਾਰ ਵਿਵਾਦ ਵਧ ਸਕਦਾ ਹੈ। ਸੀ.ਆਈ.ਏ ਡਾਇਰੈਕਟਰ ਨੇ ਵੀਰਵਾਰ ਨੂੰ ਇਕ ਰਿਪੋਰਟ ਵਿਚ ਕਿਹਾ ਹੈ ਕਿ ਸੀਰੀਆ ਵਿਚ ਅਮਰੀਕਾ ਨੇ ਸੈਂਕੜੇ ਰੂਸ ਦੇ ਫੌਜੀਆਂ ਨੂੰ ਮਾਰ ਦਿੱਤਾ ਹੈ।
ਪੈਂਟਾਗਨ ਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਛਲੇ ਮਹੀਨੇ ਫਰਵਰੀ ਤੋਂ ਲੈ ਕੇ ਹੁਣ ਤੱਕ 200 ਤੋਂ ਜ਼ਿਆਦਾ ਰੂਸ ਦੇ ਫੌਜੀਆਂ ਨੂੰ ਅਮਰੀਕਾ ਨੇ ਮਾਰ ਦਿੱਤਾ ਹੈ। ਸੀਰੀਆ ਵਿਚ ਅਸਦ ਸਰਕਾਰ ਦਾ ਸਮਰਥਨ ਕਰ ਰਹੇ ਰੂਸ ਅਤੇ ਵਿਦਰੋਹੀਆਂ ਨਾਲ ਖੜ੍ਹੇ ਅਮਰੀਕਾ ਵਿਚਕਾਰ ਗਤੀਰੋਧ ਜਾਰੀ ਹੈ, ਜਿਸ ਵਿਚ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੀਰੀਆ ਵਿਚ ਪਿਛਲੇ ਹਫਤੇ ਹੋਏ ਕੈਮੀਕਲ ਅਟੈਕ ਅਤੇ ਉਸ ਤੋਂ ਬਾਅਦ ਸੀਰੀਆਈ ਮਿਲਟਰੀ ਬੇਸ 'ਤੇ ਹੋਏ ਹਵਾਈ ਹਮਲਿਆਂ ਤੋਂ ਬਾਅਦ ਰੂਸ ਅਤੇ ਅਮਰੀਕਾ ਦੇ ਰਿਸ਼ਤੇ ਲਗਾਤਾਰ ਵਿਗੜਦੇ ਜਾ ਰਹੇ ਹਨ।
ਅਮਰੀਕੀ ਪੈਂਟਾਗਨ ਸੂਤਰਾਂ ਮੁਤਾਬਕ, ਜਦੋਂ ਸੀਰੀਆਈ ਸਰਕਾਰ ਦੇ 500 ਤੋਂ ਜ਼ਿਆਦਾ ਫੌਜੀਆਂ ਨੇ ਯੂਫ੍ਰੇਟਸ ਨਦੀ ਨੂੰ ਪਾਰ ਕਰ ਕੇ ਕੁਰਦਿਸ਼ ਦੇ ਕਬਜ਼ੇ ਵਾਲੇ ਡੇਈਰ ਅਲ-ਜੌਰ ਖੇਤਰ ਵਿਚ ਪ੍ਰਵੇਸ਼ ਕਰ ਰਹੇ ਸਨ, ਉਦੋਂ ਰੂਸ ਅਤੇ ਅਮਰੀਕਾ ਵਿਚਕਾਰ 7 ਫਰਵਰੀ ਨੂੰ ਫੌਜੀ ਮੁਕਾਬਲਾ ਹੋਇਆ ਸੀ। ਉਸ ਦੌਰਾਨ ਅਮਰੀਕੀ ਫੌਜੀਆਂ ਨੇ ਕਾਰਵਾਈ ਕਰਦੇ ਹੋਏ ਸੀਰੀਆ ਅਤੇ ਸੀਰੀਆਈ ਸਮਰਥਕ ਮਿਲਟਰੀ 'ਤੇ ਹਵਾਈ ਹਲਮਾ ਕੀਤਾ ਸੀ। ਇਸ ਲੜਾਈ ਵਿਚ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਾਅਦ ਯੂਫ੍ਰੇਟਸ ਨਦੀ ਨੂੰ ਪਾਰ ਕਰਨ ਦੀ ਯੋਜਨਾ ਤੋਂ ਸੀਰੀਆਈ ਮਿਲਟਰੀ ਨੂੰ ਪਿੱਛੇ ਹਟਣਾ ਪਿਆ ਸੀ।
ਇਸ ਰਿਪੋਰਟ ਵਿਚ ਕਿਹਾ ਗਿਆ ਹੈ, ਜਦੋਂ ਸੀਰੀਆਈ ਮਿਲਟਰੀ ਆਪਣੀ ਸਮਰਥਿਤ ਮਿਲਟਰੀ ਨਾਲ ਯੂਫ੍ਰੇਟਸ ਨਦੀ ਪਾਰ ਕਰ ਰਹੀ ਸੀ, ਉਸ ਦੌਰਾਨ ਅਮਰੀਕਾ ਨੇ ਹਮਲਾ ਕਰ ਕੇ 100 ਤੋਂ ਜ਼ਿਆਦਾ ਫੌਜੀਆਂ ਨੂੰ ਮਾਰ ਦਿੱਤਾ ਸੀ ਅਤੇ 200-300 ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਪੋਂਪੀਓ ਨੂੰ ਰੂਸ ਵਿਰੁੱਧ ਸਖਤ ਫੈਸਲਾ ਅਤੇ ਸੀਰੀਆ ਵਿਚ ਅਮਰੀਕੀ ਤਾਕਤ ਨੂੰ ਵਧਾਉਣ ਲਈ ਜਾਣਿਆ ਜਾਂਦਾ ਹੈ। ਜੋ ਹੁਣ ਸੀ.ਆਈ.ਏ ਅਹੁਤੇ ਤੋਂ ਅਸਤੀਫਾ ਲੈ ਕੇ ਯੂ.ਐਸ ਸਟੇਟ ਆਫ ਸੈਕਰੇਟਰੀ ਬਣਨ ਜਾ ਰਹੇ ਹਨ। ਪੋਂਪੀਓ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਭ ਤੋਂ ਨਜ਼ਦੀਕੀ ਅਧਿਕਾਰੀਆ ਵਿਚੋਂ ਇਕ ਮੰਨਿਆ ਜਾਂਦਾ ਹੈ।
Pahela Baishakh : ਅਮਰੀਕਾ ਨੇ ਨਵੇਂ ਸਾਲ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ
NEXT STORY