ਇਸਲਾਮਾਬਾਦ— ਪਾਕਿਸਤਾਨ 'ਚ ਸੋਲਰ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਟੀਚਾ ਅਗਲੇ ਤਿੰਨ ਸਾਲਾਂ 'ਚ ਦੇਸ਼ ਭਰ ਦੇ 10 ਹਜ਼ਾਰ ਘਰਾਂ ਨੂੰ ਬਿਜਲੀ ਸਪਲਾਈ ਦੇਣਾ ਹੋਵੇਗਾ। ਇਸ ਦੀ ਜਾਣਕਾਰੀ ਮੀਡੀਆ ਰਿਪੋਰਟਾਂ 'ਚ ਦਿੱਤੀ ਗਈ ਹੈ।
ਡਾਨ ਅਖਬਾਰ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਇਥੇ ਹਿਲਟਨ ਫਾਰਮਾ ਦੀ ਸੀ.ਐੱਸ.ਆਰ. ਦੀ ਪਹਿਲ 'ਰੋਸ਼ਨੀ ਸੇ ਜ਼ਿੰਦਾਗੀ' ਦੇ ਉਦਘਾਟਨ ਨੂੰ ਸੰਬੋਧਨ ਕਰਦਿਆਂ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ, ਜੋ ਸੌਰ ਊਰਜਾ ਲਈ ਪੰਜਵਾਂ ਸਭ ਤੋਂ ਵੱਡਾ ਬਾਜ਼ਾਰ ਬਣ ਕੇ ਉਭਰਿਆ ਹੈ, ਨੂੰ ਸੂਰਜ ਦੀ ਰੌਸ਼ਨੀ ਨਾਲ ਪੈਦਾ ਹੋਈ ਸਰਵਉੱਚ ਤੇ ਸੁਰੱਖਿਅਤ ਊਰਜਾ ਦੀ ਲੋੜ ਹੈ। ਉਦਘਾਟਨ ਸਮਾਰੋਹ ਦੌਰਾਨ ਬੁਲਾਰੇ ਨੇ ਕਿਹਾ ਕਿ“ਪਾਕਿਸਤਾਨ ਦੁਨੀਆ ਦਾ ਛੇਵਾਂ ਸਭ ਤੋਂ ਵਧ ਆਬਾਦੀ ਵਾਲਾ ਦੇਸ਼ ਹੈ ਪਰ ਬਦਕਿਸਮਤੀ ਨਾਲ ਇਥੋਂ ਦੀ 25 ਫੀਸਦੀ ਆਬਾਦੀ ਅਜੇ ਵੀ ਬਿਜਲੀ ਦੀ ਮੁਢਲੀ ਸਹੂਲਤ ਤੋਂ ਵਾਂਝੀ ਹੈ।
ਬੁਲਾਰੇ ਨੇ ਕਿਹਾ ਕਿ ਸਾਡੇ ਸਮਾਜ ਦੀ ਖਪਤਕਾਰੀ ਵਧਦੀ ਜਾ ਰਹੀ ਹੈ ਤੇ ਦੂਰ ਦੇ ਇਲਾਕਿਆਂ 'ਚ ਬਿਜਲੀ ਮੁਹੱਈਆ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੌਰ ਊਰਜਾ ਜਲਵਾਯੂ ਲਈ ਕੋਈ ਖਤਰਾ ਨਹੀਂ ਹੈ। ਇਨ੍ਹਾਂ ਪ੍ਰੋਜੈਕਟਾਂ ਰਾਹੀਂ ਸਿੰਧ ਦੇ ਬਾਬਾ ਭਿੱਤ ਟਾਪੂ ਤੇ ਘਾਰੋ 'ਚ ਬਿਜਲੀ ਸਪਲਾਈ ਦਿੱਤੀ ਜਾਵੇਗੀ। ਇਸ ਦੌਰਾਨ ਪਾਕਿਸਤਾਨ ਦੇ ਰਾਸ਼ਟਰਪਤੀ ਅਲਵੀ ਨੇ ਕਿਹਾ ਕਿ ਸੌਰ ਊਰਜਾ ਬਿਜਲੀ ਦਾ ਸਵੱਛ ਸਰੋਤ ਹੈ ਤੇ ਅਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਪਾਕਿਸਤਾਨ : ਇਮਰਾਨ ਦੀ ਪਤਨੀ ਨੂੰ ਲੈ ਕੇ ਦਾਅਵਾ, ਸ਼ੀਸ਼ੇ 'ਚ ਨਹੀਂ ਦਿਸਦਾ ਚਿਹਰਾ
NEXT STORY