ਇਸਲਾਮਾਬਾਦ– ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ. ਟੀ. ਆਈ.) ਦੇ ਸਾਬਕਾ ਮੈਂਬਰ ਅਤੇ ਸੇਵਾਮੁਕਤ ਜਸਟਿਸ ਵਜੀਹੂਦੀਨ ਅਹਿਮਦ ਨੇ ਹਾਲ ਹੀ ਵਿਚ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਮਹੀਨਾਵਾਰ ਘਰੇਲੂ ਖ਼ਰਚਾ ਪੀ. ਟੀ. ਆਈ. ਦੇ ਹੁਣ ਦੇ ਨਾਰਾਜ਼ ਮੰਨੇ ਜਾਣ ਵਾਲੇ ਨੇਤਾ ਜਹਾਂਗੀਰ ਤਰੀਨ ਨੇ ਚੁੱਕਿਆ ਸੀ। ਵਜੀਹੁਦੀਨ ਨੇ ਇਮਰਾਨ ਖਾਨ ਨਾਲ ਚੰਗੇ ਸਬੰਧ ਨਾ ਹੋਣ ਕਾਰਨ 2016 ਵਿਚ ਪੀ. ਟੀ. ਆਈ. ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਤਰੀਨ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸ਼ੁਰੂ ਵਿਚ ਘਰੇਲੂ ਖਰਚਿਆਂ ਲਈ 30 ਲੱਖ ਰੁਪਏ ਪ੍ਰਤੀ ਮਹੀਨਾ ਦੀ ਰਕਮ ਦਿੱਤੀ ਸੀ, ਜਿਸ ਨੂੰ ਬਾਅਦ ਵਿਚ ਵਧਾ ਕੇ 50 ਲੱਖ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਦੇ ਇਮਾਨਦਾਰ ਵਿਅਕਤੀ ਹੋਣ ਦੀ ਧਾਰਨਾ ‘ਪੂਰੀ ਤਰ੍ਹਾਂ ਗਲਤ’ ਹੈ। ਉਸ ਨੇ ਸਾਲਾਂ ਤੋਂ ਕਦੇ ਆਪਣਾ ਘਰ ਨਹੀਂ ਚਲਾਇਆ।
ਇਹ ਵੀ ਪੜ੍ਹੋ : ਦੱਖਣੀ ਸੂਡਾਨ ’ਚ ਫੈਲੀ ਰਹੱਸਮਈ ਬੀਮਾਰੀ, ਹੁਣ ਤੱਕ 89 ਲੋਕਾਂ ਦੀ ਮੌਤ, WHO ਨੇ ਭੇਜੀ ਜਾਂਚ ਟੀਮ
ਵਜੀਹੁਦੀਨ ਨੇ ਸਵਾਲ ਕੀਤਾ ਕਿ ਜਿਹੜਾ ਆਦਮੀ ਆਪਣੇ ਬੂਟਾਂ ਦੇ ਫੀਤਿਆਂ ਦੇ ਪੈਸੇ ਵੀ ਨਹੀਂ ਦਿੰਦਾ, ਤੁਸੀਂ ਉਸ ਆਦਮੀ ਨੂੰ ਇਮਾਨਦਾਰ ਕਿਵੇਂ ਕਹਿ ਸਕਦੇ ਹੋ? ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦੇ ਅੰਦਰਲੇ ਕੁਝ ਲੋਕ ਇਮਰਾਨ ਦੀ ਕਾਰ ਦੀ ਟੈਂਕੀ ਨੂੰ ਭਰਨ ਅਤੇ ‘ਹਰ ਸਮੇਂ ਆਪਣੀ ਜੇਬ ਭਰਨ’ ਵਰਗੀਆਂ ਚੀਜ਼ਾਂ ਦੇ ਬਿੱਲ ਅਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਇਸ ਬਿਆਨ 'ਤੇ ਹੰਗਾਮਾ ਹੋਣ ਤੋਂ ਬਾਅਦ ਜਹਾਂਗੀਰ ਖਾਨ ਤਰੀਨ ਨੇ ਵਜੀਹੁਦੀਨ ਅਹਿਮਦ ਦੇ ਸਾਰੇ ਦੋਸ਼ਾਂ ਨੂੰ ਖ਼ਾਰਜ ਕਰ ਦਿੱਤਾ ਹੈ। ਤਰੀਨ ਨੇ ਕਿਹਾ ਕਿ ਉਸ ਨੇ ਇਸਲਾਮਾਬਾਦ ਦੇ ਬਾਨੀ ਗਾਲਾ ਵਿਚ ਇਮਰਾਨ ਖਾਨ ਦੇ ਆਲੀਸ਼ਾਨ ਘਰ ਨੂੰ ਚਲਾਉਣ ਲਈ ਕਦੇ ਇਕ ਪੈਸਾ ਨਹੀਂ ਦਿੱਤਾ।
ਇਹ ਵੀ ਪੜ੍ਹੋ : ਅਮਰੀਕੀ ਹਵਾਈ ਫ਼ੌਜ ਦੀ ਵੱਡੀ ਕਾਰਵਾਈ, ਵੈਕਸੀਨ ਲੈਣ ਤੋਂ ਇਨਕਾਰ ਕਰਨ ’ਤੇ 27 ਜਵਾਨਾਂ ਨੂੰ ਕੀਤਾ ਬਰਖ਼ਾਸਤ
ਤਰੀਨ ਨੇ ਆਪਣੇ ਇਕ ਟਵੀਟ 'ਚ ਲਿਖਿਆ, 'ਇਮਰਾਨ ਖਾਨ ਨਾਲ ਮੇਰੇ ਸਬੰਧਾਂ ਦੀ ਮੌਜੂਦਾ ਸਥਿਤੀ ਦੇ ਬਾਵਜੂਦ ਸੱਚ ਦੱਸਣਾ ਚਾਹੀਦਾ ਹੈ। ਨਵੇਂ ਪਾਕਿਸਤਾਨ ਦੇ ਨਿਰਮਾਣ ਵਿਚ ਪੀ.ਟੀ.ਆਈ. ਦੀ ਮਦਦ ਲਈ ਮੇਰੇ ਕੋਲੋਂ ਜਿੰਨਾ ਹੋਇਆ ਮੈਂ ਕੀਤਾ ਪਰ ਇਮਰਾਨ ਖਾਨ ਦੇ ਘਰੇਲੂ ਖ਼ਰਚਿਆਂ ਲਈ ਕਦੇ ਇਕ ਪੈਸਾ ਵੀ ਨਹੀਂ ਦਿੱਤਾ।' ਦੱਸ ਦੇਈਏ ਕਿ ਇਮਰਾਨ ਖਾਨ ਨਾਲ ਚੰਗੇ ਸਬੰਧ ਨਾ ਹੋਣ ਕਾਰਨ ਵਜੀਹੁਦੀਨ ਨੇ 2016 ਵਿੱਚ ਪੀਟੀਆਈ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸੂਰਜ ਤੱਕ ਪਹੁੰਚੀ ਦੁਨੀਆ ਦੀ ਪਹਿਲੀ ਪੁਲਾੜ ਗੱਡੀ
NEXT STORY