ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਲਗਭਗ ਇਕ ਮਹੀਨੇ ਬਾਅਦ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਸਭ ਤੋਂ ਘੱਟ 2,775 ਮਾਮਲੇ ਦਰਜ ਕੀਤੇ ਗਏ। ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਦੇ ਕੁੱਲ ਮਾਮਲੇ 1,95,745 ਹੋ ਗਏ ਹਨ। ਇਕ ਦਿਨ ਵਿਚ ਸਭ ਤੋਂ ਜ਼ਿਆਦਾ 6,825 ਨਵੇਂ ਮਾਮਲੇ 13 ਜੂਨ ਨੂੰ ਸਾਹਮਣੇ ਆਏ ਸਨ। ਉਥੇ ਹੀ 29 ਮਈ ਨੂੰ ਪਾਕਿਸਤਾਨ ਵਿਚ ਸਭ ਤੋਂ ਘੱਟ 2,429 ਮਾਮਲੇ ਸਾਹਮਣੇ ਆਏ ਸਨ।
ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਨਾਲ 59 ਲੋਕਾਂ ਦੀ ਮੌਤ ਹੋਈ ਜਿਸ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 3,962 ਹੋ ਗਈ ਹੈ। ਹੁਣ ਤੱਕ 84,168 ਮਰੀਜ਼ ਇਸ ਤੋਂ ਠੀਕ ਹੋ ਚੁੱਕੇ ਹਨ। ਕੋਵਿਡ-19 ਦੇ ਸਭ ਤੋਂ ਜ਼ਿਆਦਾ 75,168 ਮਰੀਜ਼ ਸਿੰਧ ਵਿਚ ਹਨ। ਇਸ ਦੇ ਬਾਅਦ ਪੰਜਾਬ ਵਿਚ 71,987, ਖੈਬਰ ਪਖਤੂਨਖਵਾ ਵਿਚ 24,303, ਇਸਲਾਮਾਬਾਦ ਵਿਚ 11,981, ਬਲੋਚਿਸਤਾਨ ਵਿਚ 9,946, ਗਿਲਗਿਤ-ਬਾਲਤੀਸਤਾਨ ਵਿਚ 1,398 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 962 ਮਰੀਜ਼ ਹਨ। ਹੁਣ ਤੱਕ ਅਧਿਕਾਰੀਆਂ ਨੇ 11,93,017 ਨਮੂਨਿਆਂ ਦੀ ਜਾਂਚ ਕੀਤੀ ਹੈ, ਜਿਸ ਵਿਚੋਂ 21,041 ਨਮੂਨਿਆਂ ਦੀ ਜਾਂਚ ਪਿਛਲੇ 24 ਘੰਟਿਆਂ ਵਿਚ ਕੀਤੀ ਗਈ ਹੈ। ਇਸ ਦੌਰਾਨ ਪਾਕਿਸਤਾਨ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਵੱਲੋਂ ਅਗਲੀ ਈਦ-ਉਲ-ਅਜਹਾ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨ ਵਿਚ ਮਦਦ ਮੰਗੀ ਹੈ, ਜਦੋਂ ਜਾਨਵਰਾਂ ਨੂੰ ਵੇਚੇ ਜਾਣ ਲਈ ਦੇਸ਼ ਭਰ ਵਿਚ ਪਸ਼ੂ ਬਾਜ਼ਾਰ ਲੱਗਦੇ ਹਨ।
ਰਾਸ਼ਟਰੀ ਸਿਹਤ ਸੇਵਾ 'ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਜਫਰ ਮਿਰਜਾ ਨੇ ਡਬਲਯੂ.ਐਚ.ਓ. ਦੇ ਖੇਤਰੀ ਨਿਦੇਸ਼ਕ ਡਾ. ਅਹਿਮਦ ਅਲ ਮੰਧਾਰੀ ਅਤੇ ਉਨ੍ਹਾਂ ਦੀ ਟੀਮ ਨਾਲ ਵੀਡੀਓ ਲਿੰਕ ਜ਼ਰੀਏ ਵੀਰਵਾਰ ਨੂੰ ਹੋਈ ਬੈਠਕ ਵਿਚ ਦਿਸ਼ਾ-ਨਿਰਦੇਸ਼ ਤਿਆਰ ਕਰਨ ਲਈ ਮਦਦ ਮੰਗੀ। ਮਿਰਜਾ ਨੇ ਕਿਹਾ ਕਿ ਪਾਕਿਸਤਾਨ ਠੋਸ ਅਤੇ ਏਕੀਕ੍ਰਿਤ ਰਾਸ਼ਟਰੀ ਪ੍ਰਤੀਕਿਰਿਆ ਜ਼ਰੀਏ ਕੋਵਿਡ-19 ਨਾਲ ਲੜ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਦੇ ਆਪਣੇ ਸਰਕਾਰ ਦੇ ਤਰੀਕੇ ਦਾ ਇਹ ਕਹਿੰਦੇ ਹੋਏ ਬਚਾਅ ਕੀਤਾ ਕਿ ਬੀਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਹੀ ਅਧਿਕਾਰਤ ਨੀਤੀਆਂ ਵਿਚ ਕੋਈ ਭੁਲੇਖਾ ਜਾਂ ਵਿਰੋਧ ਨਹੀਂ ਹੈ।
ਰੂਸ ਦੇ ਰਾਸ਼ਟਰਪਤੀ 'ਤੇ 59 ਫੀਸਦੀ ਲੋਕ ਕਰਦੇ ਨੇ ਭਰੋਸਾ
NEXT STORY