ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ 2,145 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ, ਜਿਸ ਦੇ ਬਾਅਦ ਵੀਰਵਾਰ ਨੂੰ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 2,57,914 ਹੋ ਗਏ। ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।
ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਅਨੁਸਾਰ ਹੁਣ ਤੱਕ ਦੇਸ਼ ਵਿਚ ਕੋਵਿਡ-19 ਦੇ 1,78,737 ਮਰੀਜ਼ ਠੀਕ ਹੋ ਚੁੱਕੇ ਹਨ। ਬੁੱਧਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ ਇਸ ਮਹਾਮਾਰੀ ਨਾਲ 40 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5,426 ਹੋ ਗਈ। ਮੰਤਰਾਲਾ ਅਨੁਸਾਰ ਪਾਕਿਸਤਾਨ ਵਿਚ ਅਜੇ ਕੋਵਿਡ-19 ਦੇ 73,751 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਕੋਰੋਨਾ ਦੇ ਕੁੱਲ ਮਾਮਲਿਆਂ ਵਿਚ ਸਿੰਧ ਤੋਂ 1,08,913, ਪੰਜਾਬ ਤੋਂ 88,539, ਖੈਬਰ ਪਖਤੂਨਖਵਾ ਤੋਂ 31,217, ਇਸਲਾਮਾਬਾਦ ਤੋਂ 14,402, ਬਲੂਚਿਸਤਾਨ ਤੋਂ 11,322, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ 1,771 ਅਤੇ ਗਿਲਗਿਤ ਬਲਤੀਸਤਾਨ ਤੋਂ 1,750 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਕੁੱਲ 16,52,183 ਲੋਕਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਪੋਂਪੀਓ ਨੇ ਉੱਤਰੀ ਕੋਰੀਆ ਨਾਲ ਸਿਖਰ ਵਾਰਤਾ ਦੀ ਸੰਭਾਵਨਾ ਨੂੰ ਨਕਾਰਿਆ
NEXT STORY