ਪੇਸ਼ਾਵਰ (ਭਾਸ਼ਾ): ਪਾਕਿਸਤਾਨ ਦੇ ਖੈਬਰ ਪਖਤਨੂਖਵਾ ਪ੍ਰਾਂਤ ਸਥਿਤ ਮਹਾਨ ਅਦਾਕਾਰ ਦਿਲੀਪ ਕੁਮਾਰ ਦੇ ਜੱਦੀ ਮਕਾਨ ਦੇ ਮਾਲਕ ਨੇ ਸਰਕਾਰ ਵਲੋਂ ਤੈਅ ਰੇਟ ’ਤੇ ਇਸ ਘਰ ਨੂੰ ਵੇਚਣ ਤੋਂ ਨਾਂਹ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਇਸ ਜਾਇਦਾਦ ਲਈ 25 ਕਰੋੜ ਰੁਪਏ ਦੀ ਮੰਗ ਰੱਖੇਗਾ ਕਿਉਂਕਿ ਪ੍ਰਸ਼ਾਸਨ ਨੇ ਇਸ ਦੇ ਬਹੁਤ ਘੱਟ ਰੇਟ ਲਗਾਏ ਹਨ।
ਸਰਕਾਰ ਨੇ ਪੇਸ਼ਾਵਰ ’ਚ ਚਾਰ ਮਰਲੇ ਯਾਨੀ 101 ਵਰਗਮੀਟਰ ’ਚ ਫੈਲੇ ਇਸ ਮਕਾਨ ਦੀ ਕੀਮਤ 80.56 ਲੱਖ ਰੁਪਏ ਲਗਾਈ ਸੀ। ਹਾਲਾਂਕਿ ਮਕਾਨ ਦੇ ਮਾਲਕ ਹਾਜ਼ੀ ਲਾਲ ਮੁਹੰਮਦ ਨੇ ਕਿਹਾ ਕਿ ਜਦੋਂ ਉਸ ਨਾਲ ਪੇਸ਼ਾਵਰ ਪ੍ਰਸ਼ਾਸਨ ਸੰਪਰਕ ਕਰੇਗਾ ਓਦੋਂ ਉਹ ਇਸ ਜਾਇਦਾਦ ਲਈ 25 ਕਰੋੜ ਰੁਪਏ ਮੰਗੇਗਾ। ਮੁਹੰਮਦ ਨੇ ਕਿਹਾ ਕਿ ਉਸ ਨੇ 2005 ’ਚ ਸਾਰੀਆਂ ਰਸਮਾਂ ਪੂਰੀਆਂ ਕਰ ਕੇ 51 ਲੱਖ ਰੁਪਏ ’ਚ ਇਹ ਜਾਇਦਾਦ ਖਰੀਦੀ ਸੀ ਅਤੇ ਉਸ ਕੋਲ ਮਕਾਨ ਦਾ ਸਾਰੇ ਕਾਗਜ਼ਾਤ ਹਨ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਪੇਸ਼ੇਵਰਾਂ ਲਈ ਵੱਡੀ ਖ਼ੁਸ਼ਖ਼ਬਰੀ, ਅਮਰੀਕਾ ਦੇ H-1B ਵੀਜ਼ਾ ਲਈ ਰਜਿਸਟ੍ਰੇਸ਼ਨ 9 ਮਾਰਚ ਤੋਂ ਸ਼ੁਰੂ
ਉਸ ਨੇ ਕਿਹਾ ਕਿ 16 ਸਾਲ ਬਾਅਦ ਇਸ ਜਾਇਦਾਦ ਦੀ ਕੀਮਤ ਸਿਰਫ 80.56 ਲੱਖ ਰੁਪਏ ਤੈਅ ਕਰਨਾ ਸਰਕਾਰ ਲਈ ਉਚਿਤ ਨਹੀਂ ਹੈ। ਮੁਹੰਮਦ ਨੇ ਕਿਹਾ ਕਿ ਮੁਹੱਲਾ ਖੁਦਾਬਾਦ ਕਿੱਸਾ ਖਵਾਨੀ ਬਾਜ਼ਾਰ ਸਥਿਤ ਜਾਇਦਾਦ ਬਹੁਤ ਮਹਿੰਗੀ ਹੈ ਅਤੇ ਇਥੇ ਪ੍ਰਤੀ ਮਰਲਾ 5 ਕਰੋੜ ਰੁਪਏ ਦੀ ਕੀਮਤ ਹੈ। ਅਜਿਹੇ ’ਚ ਉਹ ਆਪਣੇ ਵਕੀਲ ਦੇ ਮਾਰਫਤ ਪ੍ਰਸ਼ਾਸਨ ਤੋਂ 25 ਕਰੋੜ ਰੁਪਏ ਮੰਗੇਗਾ। ਉਸ ਨੇ ਕਿਹਾ ਕਿ ਚਾਰ ਮਰਲਾ ਜਾਇਦਾਦ ਸਿਰਫ 80 ਲੱਖ ਰੁਪਏ ’ਚ ਕਿਵੇਂ ਵੇਚੀ ਜਾ ਸਕਦੀ ਹੈ? ਇਸ ਤੋਂ ਪਹਿਲਾਂ ਪੇਸ਼ਾਵਰ ’ਚ ਹੀ ਬਾਲੀਵੁੱਡ ਅਦਾਕਾਰ ਰਾਜਕਪੂਰ ਦੇ ਜੱਦੀ ਮਕਾਨ ਦੇ ਮਾਲਕ ਨੇ 6 ਮਰਲੇ ਯਾਨੀ 151.75 ਵਰਗਮੀਟਰ ’ਚ ਫੈਲੀ ਜਾਇਦਾਦ ‘ਕਪੂਰ ਹਵੇਲੀ’ ਲਈ 200 ਕਰੋੜ ਰੁਪਏ ਮੰਗੇ ਸਨ, ਜਦਕਿ ਸਰਕਾਰ ਨੇ ਇਸ ਦੀ ਕੀਮਤ 1.50 ਕਰੋੜ ਰੁਪਏ ਤੈਅ ਕੀਤੀ ਸੀ।
ਨੋਟ- ਦਿਲੀਪ ਕੁਮਾਰ ਦੇ ਜੱਦੀ ਮਕਾਨ ਨੂੰ ਮਾਲਕ ਨੇ ਸਰਕਾਰੀ ਰੇਟ ’ਤੇ ਵੇਚਣ ਤੋਂ ਕੀਤੀ ਨਾਂਹ, ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਆਸਟ੍ਰੇਲੀਆ : ਡਾ. ਦਰਸ਼ਨ ਬੜੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
NEXT STORY