ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ 3 ਕੇਂਦਰੀ ਅਤੇ 3 ਰਾਜ ਮੰਤਰੀਆਂ ਨੂੰ ਸ਼ਾਮਲ ਕੀਤਾ। ਰਾਸ਼ਟਰਪਤੀ ਆਰਿਫ ਅਲਵੀ ਨੇ ਰਾਸ਼ਟਰਪਤੀ ਭਵਨ 'ਏਵਾਨ-ਏ-ਸਦਰ' ਵਿਚ ਆਯੋਜਿਤ ਸਮਾਰੋਹ ਵਿਚ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਨ੍ਹਾਂ ਮੰਤਰੀਆਂ ਵਿਚ ਉਮਰ ਅਯੂਬ, ਅਲੀ ਮੁਹੰਮਦਖਾਨ ਮੇਹਰ, ਸੈਯਦ ਅਲੀ ਹੈਦਰ ਜੈਦੀ, ਮੁਹਮੰਦ ਸ਼ਾਬਿਰ ਅਲੀ, ਮੁਰਾਦ ਸਈਦ ਅਤੇ ਮੁਹੰਮਦ ਹਮਾਦ ਅਜ਼ਹਰ ਸ਼ਾਮਲ ਹਨ। ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ, ਮੰਤਰੀ ਮੰਡਲ ਦੇ ਮੈਂਬਰਾਂ ਦੇ ਇਲਾਵਾ ਸੀਨੀਅਰ ਪ੍ਰਸ਼ਾਸਕੀ ਅਧਿਕਾਰੀ ਮੌਜੂਦ ਸਨ।
ਪਾਕਿਸਤਾਨੀ ਸੰਸਦ ਦਾ ਸਾਂਝਾ ਸੈਸ਼ਨ 13 ਸਤੰਬਰ ਨੂੰ
NEXT STORY