ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਮਾਲੀਆ ਮੰਤਰੀ ਹਮਾਦ ਅਜ਼ਹਰ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ੀ ਬੈਂਕਾਂ ਵਿਚ 152,000 ਤੋਂ ਵੱਧ ਖਾਤਿਆਂ ਵਿਚ ਪਾਕਿਸਤਾਨੀ ਨਾਗਰਿਕਾਂ ਦਾ 11 ਅਰਬ ਡਾਲਰ ਕਾਲਾ ਧਨ ਜਮਾਂ ਹੈ। ਇਹ ਸਾਰੇ ਵਿਦੇਸ਼ੀ ਖਾਤਾਧਾਰਕ ਪਾਕਿਸਤਾਨੀ ਨਾਗਰਿਕ ਹਨ। ਉਨ੍ਹਾਂ ਲੋਕਾਂ ਨੇ ਜਿੰਨੀ ਰਾਸ਼ੀ ਗੁਪਤ ਤਰੀਕੇ ਨਾਲ ਵਿਦੇਸ਼ੀ ਖਾਤਿਆਂ ਵਿਚ ਜਮਾਂ ਕੀਤੀ ਹੋਈ ਹੈ ਉਨ੍ਹਾਂ ਵਿਚੋਂ ਅੱਧੀ ਤੋਂ ਜ਼ਿਆਦਾ ਰਾਸ਼ੀ ਗੈਰ ਐਲਾਨੀ ਹੈ। ਅਜ਼ਹਰ ਨੇ ਕਿਹਾ,''ਵਿਦੇਸ਼ੀ ਖਾਤਿਆਂ ਦੀ ਗਿਣਤੀ ਹੈਰਾਨ ਕਰਨ ਵਾਲੀ ਹੈ। ਇਸ ਤਰ੍ਹਾਂ ਇਨ੍ਹਾਂ ਖਾਤਿਆਂ ਵਿਚ ਜਮਾਂ ਰਾਸ਼ੀ ਅਤੇ ਖਾਤਾਧਾਰਕਾਂ ਦੇ ਨਾਮ ਵੀ ਹੈਰਾਨ ਕਰਨ ਵਾਲੇ ਹਨ।''
ਉਨ੍ਹਾਂ ਨੇ ਕਿਹਾ,''ਕਈ ਲੋਕਾਂ ਕੋਲ ਕਾਨੂੰਨੀ ਅਤੇ ਦਸਤਾਵੇਜ਼ੀ ਕਾਰੋਬਾਰੀ ਨਹੀਂ ਹਨ। ਇਹ ਦੇਸ਼ ਵਿਚ ਟੈਕਸ ਚੋਰੀ ਦੇ ਪੱਧਰ ਨੂੰ ਦਰਸਾਉਣ ਲਈ ਕਾਫੀ ਹਨ।'' ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਇਸ ਧਨ ਨੂੰ ਵਾਪਸ ਲਿਆਉਂਦੇ ਹਾਂ ਤਾਂ ਸਾਡੇ ਭੀਖ ਮੰਗਣ ਦੀ ਨੌਬਤ ਨਹੀਂ ਆਵੇਗੀ। ਉਨ੍ਹਾਂ ਨੇ ਕਿਹਾ ਕਿ ਫੈਡਰਲ ਬੋਰਡ ਆਫ ਰੈਵੀਨਿਊ (ਐੱਫ.ਬੀ.ਆਰ.) ਵਿਦੇਸ਼ੀ ਖਾਤਾਧਾਰਕਾਂ ਦੀ ਨਿਗਰਾਨੀ ਕਰ ਰਿਹਾ ਹੈ। ਇੱਥੇ ਦੱਸ ਦਈਏ ਕਿ ਪਾਕਿਸਤਾਨ ਲੰਬੇ ਸਮੇਂ ਤੋਂ ਕਾਲੇ ਧਨ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਸਵਿਟਜ਼ਰਲੈਂਡ ਦੇ ਸੈਂਟਰਲ ਬੈਂਕ ਐੱਸ.ਐੱਨ.ਬੀ. (ਸਵਿਸ ਨੈਸ਼ਨਲ ਬੈਂਕ) ਦੀ ਰਿਪੋਰਟ ਮੁਤਾਬਕ ਸਾਲ 2016 ਦੇ ਅਖੀਰ ਤੱਕ ਸਵਿਸ ਬੈਂਕਾਂ ਵਿਚ ਪਾਕਿਸਤਾਨੀ ਨਾਗਰਿਕਾਂ ਦੇ ਕਰੀਬ ਇਕ ਅਰਬ 41 ਕਰੋੜ 60 ਲੱਖ ਜਮਾਂ ਸਨ।
ਆਸਟ੍ਰੇਲੀਆ : ਕਤਲ ਦੇ ਦੋਸ਼ੀ ਨੂੰ ਮਿਲੀ 11 ਸਾਲਾਂ ਦੀ ਸਜ਼ਾ
NEXT STORY