ਪੇਸ਼ਾਵਰ (ਭਾਸ਼ਾ):: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਇਕ ਜੀਪ ਯਾਰਖੂਨ ਨਦੀ ਵਿਚ ਡਿੱਗ ਪਈ। ਇਸ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਡਾਨ ਅਖ਼ਬਾਰ ਦੀ ਖ਼ਬਰ ਮੁਤਾਬਕ ਇਹ ਘਟਨਾ ਐਤਵਾਰ ਨੂੰ ਯਾਰਖੂਨ ਘਾਟੀ ਦੇ ਨੇੜੇ ਇਕ ਪੁਲ 'ਤੇ ਵਾਪਰੀ। ਜੀਪ ਵਿਚ ਡਰਾਈਵਰ ਸਮੇਤ 11 ਲੋਕ ਸਵਾਰ ਸਨ।
ਪੜ੍ਹੋ ਇਹ ਅਹਿਮ ਖਬਰ- ਚੀਨ ਦੀ ਸਰਕਾਰ ਨੇ ਬਦਲੇ ਨਿਯਮ, ਹੁਣ 3 ਬੱਚੇ ਪੈਦਾ ਕਰ ਸਕਣਗੇ ਜੋੜੇ
ਮਸਤੂਜ ਤਹਿਸੀਲ ਦੇ ਸਹਾਇਕ ਕਮਿਸ਼ਨਰ ਸ਼ਾਹ ਅਦਨਾਨ ਨੇ ਅਖ਼ਬਾਰ ਨੂੰ ਦੱਸਿਆ ਕਿ ਗੱਡੀ ਦੀ ਛੱਤ 'ਤੇ ਸਮਰੱਥਾ ਤੋਂ ਵੱਧ ਸਾਮਾਨ ਰੱਖਿਆ ਹੋਇਆ ਸੀ ਅਤੇ ਹੋ ਸਕਦਾ ਹੈ ਕਿ ਇਸੇ ਕਾਰਨ ਪੁਲ 'ਤੇ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਨਦੀ ਵਿਚ ਡਿੱਗ ਪਈ। ਕੁੱਲ 11 ਯਾਤਰਆਂ ਵਿਚੋਂ 9 ਲੋਕਾਂ ਦੀ ਮੌਤ ਹੋ ਗਈ ਜਦਕਿ 2 ਵਿਅਕਤੀ ਸੁਰੱਖਿਅਤ ਬਾਹਰ ਨਿਕਲਣ ਵਿਚ ਸਫਲ ਰਹੇ। ਬਚਾਅ ਦਲ ਲਾਸ਼ਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ।
ਅਮਰੀਕਾ 'ਚ ਟੀਕਾਕਰਨ ਮਗਰੋਂ 4 ਕਰੋੜ ਲੋਕ ਨਿਕਲੇ ਘੁੰਮਣ, ਦੇਖੋ ਤਸਵੀਰਾਂ
NEXT STORY