ਕਰਾਚੀ- ਪਾਕਿਸਤਾਨ ਦੇ ਅਸ਼ਾਂਤ ਬਲੂਚਿਸਤਾਨ ਸੂਬੇ 'ਚ ਹਥਿਆਰਬੰਦ ਲੋਕਾਂ ਨੇ 7 ਮਜ਼ਦੂਰਾਂ ਨੂੰ ਅਗਵਾ ਕਰ ਲਿਆ ਹੈ। ਸੁਰੱਖਿਆ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਮਸਤੁੰਗ ਜ਼ਿਲ੍ਹੇ 'ਚ ਸਿਆਹ ਪੋਸ਼ ਇਲਾਕੇ 'ਚ ਹੋਈ। ਸੂਤਰਾਂ ਅਨੁਸਾਰ, 5 ਮਜ਼ਦੂਰ ਸਿੰਧ ਦੇ ਸਨ ਅਤੇ 2 ਸਥਾਨਕ ਸਨ।
ਸੂਤਰਾਂ ਨੇ ਦੱਸਿਆ ਕਿ ਉਹ ਇਕ ਨਵੀਂ ਸੁਰੱਖਿਆ ਚੌਕੀ ਦੇ ਨਿਰਮਾਣ 'ਤੇ ਕੰਮ ਕਰ ਰਹੇ ਸਨ, ਉਦੋਂ ਉਨ੍ਹਾਂ ਨੂੰ ਦੂਰ ਦੇ ਪਹਾੜੀ ਖੇਤਰ ਤੋਂ ਅਣਪਛਾਤੇ ਬੰਦੂਕਧਾਰੀਆਂ ਨੇ ਅਗਵਾ ਕਰ ਲਿਆ। ਇਕ ਸੂਤਰ ਨੇ ਦੱਸਿਆ,''ਇਹ ਘਟਨਾ 2 ਦਿਨ ਪਹਿਲੇ ਹੋਇਆ ਸੀ ਅਤੇ ਮਜ਼ਦੂਰਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।'' ਸੁਰੱਖਿਆ ਅਧਿਕਾਰੀਆਂ ਨੇ ਅਜੇ ਤੱਕ ਇਸ ਘਟਨਾ 'ਤੇ ਕੋਈ ਰਸਮੀ ਬਿਆਨ ਜਾਰੀ ਨਹੀਂ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦਾ ਸੀਨੀਅਰ ਨੇਤਾ ਗ੍ਰਿਫ਼ਤਾਰ
NEXT STORY