ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਬਰੇਲੀ ਵਿੱਚ ਪੁਲਸ ਟੀਮ ਨੇ ਮੁਕਾਬਲੇ ਦੌਰਾਨ ਇਕ ਲੱਖ ਰੁਪਏ ਦੇ ਇਨਾਮੀ ਮੁਲਜ਼ਮ ਨੂੰ ਢੇਰ ਕਰ ਦਿੱਤਾ ਹੈ। ਬਰੇਲੀ ਜ਼ਿਲ੍ਹੇ ਦੀ ਪੁਲਸ ਨੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸ.ਓ.ਜੀ.) ਨਾਲ ਸਾਂਝੇ ਆਪ੍ਰੇਸ਼ਨ ਵਿੱਚ ਵੀਰਵਾਰ ਸਵੇਰੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਅਪਰਾਧੀ ਦੀ ਗ੍ਰਿਫ਼ਤਾਰੀ ਲਈ 1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।
ਸੀਨੀਅਰ ਪੁਲਸ ਸੁਪਰਡੈਂਟ ਅਨੁਰਾਗ ਆਰੀਆ ਨੇ ਦੱਸਿਆ ਕਿ ਸ਼ੈਤਾਨ ਉਰਫ਼ ਇਫਤੇਖਾਰ ਉਰਫ਼ ਸਿਪਾਹੀ, ਜਿਸ ਉੱਤੇ 1 ਲੱਖ ਰੁਪਏ ਦਾ ਇਨਾਮ ਸੀ, ਅੱਜ ਸਵੇਰੇ ਨੈਨੀਤਾਲ ਰੋਡ 'ਤੇ ਬਿਲਵਾ ਪੁਲ ਨੇੜੇ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ। ਮਾਰੇ ਗਏ ਅਪਰਾਧੀ ਤੋਂ ਵੱਡੀ ਮਾਤਰਾ ਵਿੱਚ ਕਾਰਤੂਸ, ਪਿਸਤੌਲ, ਮੈਗਜ਼ੀਨ, ਇੱਕ ਮੋਟਰਸਾਈਕਲ, ਮੋਬਾਈਲ ਫੋਨ ਅਤੇ ਨਕਦੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ- ਇਕੁਆਡੋਰ ਦੇ ਰਾਸ਼ਟਰਪਤੀ 'ਤੇ ਜਾਨਲੇਵਾ ਹਮਲਾ ! 500 ਲੋਕਾਂ ਨੇ ਪਾਇਆ ਘੇਰਾ, ਗੱਡੀ 'ਤੇ ਚਲਾ'ਤੀਆਂ ਗੋਲ਼ੀਆਂ
ਉਨ੍ਹਾਂ ਦੱਸਿਆ ਕਿ ਐੱਸ.ਓ.ਜੀ. ਦੇ ਨਾਲ-ਨਾਲ ਤਿੰਨ ਥਾਣਿਆਂ ਦੀ ਪੁਲਸ ਇਸ ਆਪ੍ਰੇਸ਼ਨ ਵਿੱਚ ਸ਼ਾਮਲ ਸੀ। ਮਾਰਿਆ ਗਿਆ ਬਦਮਾਸ਼ ਬਿਥਰੀ ਚੈਨਪੁਰ ਥਾਣੇ ਵਿੱਚ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦਾ ਸੀ। ਉਸ ਵਿਰੁੱਧ ਪਹਿਲਾਂ ਹੀ 7 ਜ਼ਿਲ੍ਹਿਆਂ ਵਿੱਚ 19 ਮਾਮਲੇ ਦਰਜ ਸਨ, ਜਿਨ੍ਹਾਂ ਵਿੱਚ ਕਤਲ ਅਤੇ ਡਕੈਤੀ ਦੇ 4 ਮਾਮਲੇ ਸ਼ਾਮਲ ਹਨ।
ਇਹ ਵੀ ਪੜ੍ਹੋ- 'ਅਮਰੀਕਾ ਬਣਨਾ ਚਾਹੁੰਦੈ ਭਾਰਤ ਦਾ ਦੁਸ਼ਮਣ !', ਪਾਕਿ ਨਾਲ ਮਿਜ਼ਾਈਲ ਡੀਲ ਮਗਰੋਂ ਬੋਲੇ ਮੇਜਰ ਜਨਰਲ ਬਖ਼ਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਿਹਾਰ 'ਚ ਆਦਰਸ਼ ਚੋਣ ਜ਼ਾਬਤੇ ਤਹਿਤ ਸੋਸ਼ਲ ਮੀਡੀਆ 'ਤੇ ਨੇੜਿਓਂ ਨਜ਼ਰ ਰੱਖੇਗਾ ਚੋਣ ਕਮਿਸ਼ਨ
NEXT STORY