ਇਸਲਾਮਾਬਾਦ: ਪਾਕਿਸਤਾਨ ਦੇ ਕੇਂਦਰੀ ਬੈਂਕ ਦੇ ਮੁਤਾਬਕ ਨਕਦੀ ਸੰਕਟ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਨਾਲ ਜੂਝ ਰਹੀ ਪਾਕਿਸਤਾਨ ਦੀ ਅਰਥਵਿਵਸਥਾ ਚਾਲੂ ਵਿੱਤੀ ਸਾਲ 'ਚ 1.5-2.5 ਫੀਸਦੀ ਦੀ ਦਰ ਨਾਲ ਵਧ ਸਕਦੀ ਹੈ। ਐਕਸਪ੍ਰੈੱਸ ਟ੍ਰਿਬਿਊਨ ਨੇ ਬੁੱਧਵਾਰ ਨੂੰ ਦੱਸਿਆ ਕਿ ਸਟੇਟ ਬੈਂਕ ਆਫ ਪਾਕਿਸਤਾਨ (ਐੱਸ.ਬੀ.ਪੀ) ਵੱਲੋਂ ਬੁੱਧਵਾਰ ਨੂੰ ਜਾਰੀ 2019-20 ਦੀ ਸਾਲਾਨਾ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਅਰਥਵਿਵਸਥਾ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਤੋਂ ਉੱਪਰ ਉੱਠਣ ਲਈ ਤਿਆਰ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਕੇਂਦਰੀ ਬੈਂਕ ਦਾ ਅਨੁਮਾਨ ਹੈ ਕਿ ਕੋਵਿਡ-19 ਨਾਲ ਪ੍ਰਭਾਵਿਤ ਰਾਸ਼ਟਰਪਤੀ ਅਰਥਵਿਵਸਥਾ ਪਟਰੀ 'ਤੇ ਵਾਪਸ ਆਵੇਗੀ ਅਤੇ ਚਾਲੂ ਵਿੱਤੀ ਸਾਲ 'ਚ ਵਾਧਾ ਦਰ 1.5-2.5 ਫੀਸਦੀ ਰਹਿ ਸਕਦੀ ਹੈ। ਦੂਜੇ ਦੇਸ਼ਾਂ ਦੀ ਤਰ੍ਹਾਂ ਪਾਕਿਸਤਾਨ ਦੀ ਅਰਥਵਿਵਸਥਾ ਵੀ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਉਥੇ ਇਸ ਬੀਮਾਰੀ ਨਾਲ ਹੁਣ ਤੱਕ 7,248 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਾਕਿਸਤਾਨ ਪਹਿਲਾਂ ਹੀ ਡੂੰਘੇ ਵਿੱਤੀ ਸੰਕਟ 'ਚ ਹੈ ਅਤੇ ਚੀਨ ਸਮੇਤ ਆਪਣੇ ਕਰੀਬੀ ਸਹਿਯੋਗੀਆਂ ਤੋਂ ਭਾਰੀ ਵਿੱਤੀ ਮਦਦ ਲੈਣ ਤੋਂ ਇਲਾਵਾ ਕੌਮਾਂਤਰੀ ਮੁਦਰਾ ਫੰਡ ਤੋਂ ਰਾਹਤ ਪੈਕੇਜ 'ਤੇ ਗੱਲਬਾਤ ਕਰ ਰਿਹਾ ਹੈ।
ਐੱਸ.ਬੀ.ਪੀ. ਨੇ ਆਪਣੀ ਰਿਪੋਰਟ 'ਚ ਕਿਹਾ ਕਿ ਕੋਵਿਡ-19 ਤੋਂ ਪਹਿਲਾਂ ਵਿਆਪਕ ਆਰਥਿਕ ਬੁਨਿਆਦੀ ਤੱਤਾਂ 'ਚ ਹੋਏ ਸੁਧਾਰ ਬਰਕਰਾਰ ਹਨ ਅਤੇ ਇਸ ਝਟਕੇ ਨੂੰ ਦੂਰ ਕਰਨ ਨਾਲ ਸ਼ਕਤੀਸ਼ਾਲੀ ਆਰਥਿਕ ਪ੍ਰਕਿਰਿਆ ਨਾਲ ਮਦਦ ਮਿਲ ਰਹੀ ਹੈ। ਅਜਿਹਾ ਲੱਗ ਰਿਹਾ ਹੈ ਕਿ ਕੋਵਿਡ-19 ਤੋਂ ਪਹਿਲਾਂ ਅਰਥਵਿਵਸਥਾ ਜਿਥੇ ਸੀ, ਉਥੋਂ ਇਸ 'ਚ ਸੁਧਾਰ ਹੋ ਰਿਹਾ ਹੈ। ਕੇਂਦਰੀ ਬੈਂਕ ਨੇ ਸਤੰਬਰ 'ਚ ਜੀ.ਡੀ.ਪੀ. ਵਾਧਾ ਦਰ ਦੇ ਚਾਲੂ ਵਿੱਤੀ ਸਾਲ 'ਚ ਦੋ ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਸੀ।
ਕੋਰੋਨਾ ਪਾਜ਼ੇਟਿਵ ਹੋਏ ਬਿਨਾਂ 3 ਆਸਟ੍ਰੇਲੀਆਈ ਬੱਚਿਆਂ ਦੇ ਸਰੀਰ 'ਚ ਮਿਲੀ ਐਂਟੀਬੌਡੀਜ਼, ਡਾਕਟਰ ਹੈਰਾਨ
NEXT STORY