ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਆਰਮੀ ਚੀਫ ਜਨਰਲ ਕਮਰ ਜਾਵੇਦਾ ਬਾਜਵਾ ਦੇ ਕਾਰਜਕਾਲ ਨੂੰ 6 ਮਹੀਨੇ ਦਾ ਸ਼ਰਤਾਂ ਸਣੇ ਵਿਸਥਾਰ ਦਿੱਤਾ ਹੈ। ਇਸ ਨੂੰ ਇਮਰਾਨ ਖਾਨ ਦੇ ਲਈ ਇਕ ਰਾਹਤ ਮੰਨਿਆ ਜਾ ਰਿਹਾ ਹੈ।
ਸੁਰਪੀਮ ਕੋਰਟ ਦੀ ਤਿੰਨ ਮੈਂਬਰੀ ਬੈਂਚ ਨੇ, ਜਿਸ ਦੀ ਅਗਵਾਈ ਚੀਫ ਜਸਟਿਸ ਸਈਦ ਖਾਨ ਖੋਸਾ ਕਰ ਰਹੇ ਹਨ, ਅੱਜ ਹੋਈ ਸੁਣਵਾਈ ਤੋਂ ਬਾਅਦ ਇਮਰਾਨ ਸਰਕਾਰ ਨੂੰ ਹੁਕਮ ਦਿੱਤਾ ਕਿ ਇਸ ਸਬੰਧ ਵਿਚ 6 ਮਹੀਨੇ ਦੇ ਅੰਦਰ ਜ਼ਰੂਰੀ ਕਾਨੂੰਨ ਪਾਸ ਕਰਾ ਲਿਆ ਜਾਵੇ।
ਵਿਵਾਦ ਹੋਇਆ ਗੰਭੀਰ
ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਕਾਰਜਕਾਲ ਵਿਸਥਾਰ ਨੂੰ ਲੈ ਕੇ ਜਾਰੀ ਵਿਵਾਦ ਹੋਰ ਗੰਭੀਰ ਹੋ ਗਿਆ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਮਰਾਨ ਖਾਨ 'ਤੇ ਸਖਤ ਟਿੱਪਣੀਆਂ ਕੀਤੀਆਂ। ਤਿੰਨ ਜੱਜਾਂ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ 6 ਮਹੀਨੇ ਅੰਦਰ ਅਜਿਹਾ ਕਾਨੂੰਨ ਸੰਸਦ ਵਿਚ ਪੇਸ਼ ਕਰੇ, ਜਿਸ ਵਿਚ ਸੁਪਰੀਮ ਕੋਰਟ ਦਾ ਉਲੰਘਣ ਨਾ ਹੋਵੇ। ਇਸ ਦੇ ਨਲਾ ਫੌਜ ਮੁਖੀ ਦਾ ਕਾਰਜਕਾਲ ਤੇ ਤਨਖਾਹ ਭੱਤੇ ਜਿਹੀਆਂ ਸੁਵਿਧਾਵਾਂ ਦਾ ਸਪੱਸ਼ਟ ਰੂਪ ਨਾਲ ਜ਼ਿਕਰ ਹੋਵੇ।
ਫਿਲੀਪੀਨਜ਼ : ਸਕੂਲ 'ਚ ਗ੍ਰੇਨੇਡ ਧਮਾਕਾ, 2 ਲੋਕਾਂ ਦੀ ਮੌਤ ਤੇ 10 ਜ਼ਖਮੀ
NEXT STORY